02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਮਾਣਯੋਗ ਹਾਈਕੋਰਟ ਵਲੋਂ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਲਈ ਸਰਕਾਰ ਨੂੰ ਨੋਟਿਸ ਜਾਰੀ- ਸਰਕਲ ਪ੍ਰਧਾਨ ਦਲਜੀਤ ਸਿੰਘ

ਲਹਿਰਾ ਮੁਹੱਬਤ, 1 ਅਗਸਤ (ਚਰਨਜੀਤ ਸਿੰਘ)- ਨਗਰ ਪੰਚਾਇਤ ਲਹਿਰਾ ਮੁਹੱਬਤ ਦੀਆਂ ਚੋਣਾਂ ਜੋ ਕਿ 26 ਮਈ ਨੂੰ ਹੋਈਆਂ ਸਨ। 29 ਮਈ ਨੂੰ ਘੋਸ਼ਿਤ ਕੁੱਲ 11 ਵਾਰਡਾਂ ਦੇ ਨਤੀਜੇ ‘ਚ ਰਿਟਰਨਿੰਗ ਅਫ਼ਸਰ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ 6 ਕੌਂਸਲਰਾਂ ਤੇ 5 ਆਜ਼ਾਦ ਕੌਂਸਲਰਾਂ ਨੂੰ ਜਿੱਤ ਦੇ ਸਰਟੀਫਿਕੇਟ ਜਾਰੀ ਕਰ ਦਿੱਤੇ ਗਏ ਸਨ।

ਅਜੀਤ ਡੈਸਕ 02-08-2026
ਲਹਿਰਾ ਮੁਹੱਬਤ, 1 ਅਗਸਤ (ਚਰਨਜੀਤ ਸਿੰਘ)- ਨਗਰ ਪੰਚਾਇਤ ਲਹਿਰਾ ਮੁਹੱਬਤ ਦੀਆਂ ਚੋਣਾਂ ਜੋ ਕਿ 26 ਮਈ ਨੂੰ ਹੋਈਆਂ ਸਨ। 29 ਮਈ ਨੂੰ ਘੋਸ਼ਿਤ ਕੁੱਲ 11 ਵਾਰਡਾਂ ਦੇ ਨਤੀਜੇ ‘ਚ ਰਿਟਰਨਿੰਗ ਅਫ਼ਸਰ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ 6 ਕੌਂਸਲਰਾਂ ਤੇ 5 ਆਜ਼ਾਦ ਕੌਂਸਲਰਾਂ ਨੂੰ ਜਿੱਤ ਦੇ ਸਰਟੀਫਿਕੇਟ ਜਾਰੀ ਕਰ ਦਿੱਤੇ ਗਏ ਸਨ। ਜਿਨ੍ਹਾਂ ‘ਚੋਂ 1 ਆਜ਼ਾਦ ਕੌਂਸਲਰ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਮਰਥਨ ਦਿੱਤਾ ਹੋਇਆ ਹੈ। ਹੁਣ 2 ਮਹੀਨੇ ਤੋਂ ਉਪਰ ਦਾ ਸਮਾਂ ਬੀਤ ਜਾਣ ਦੇ ਉਪਰੰਤ ਕੌਂਸਲਰਾਂ ‘ਚੋਂ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਦਾ ਕੋਈ ਏਜੰਡਾ ਸਥਾਨਕ ਸਰਕਾਰਾਂ ਵਿਭਾਗ ਵਲੋਂ ਜਾਰੀ ਨਹੀਂ ਕੀਤਾ ਗਿਆ। ਜਿਸ ਲਈ ਪ੍ਰਧਾਨਗੀ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਕਰਨੈਲ ਕੌਰ ਸਿੱਧੂ ਪਤਨੀ ਦਲਜੀਤ ਸਿੰਘ ਸਿੱਧੂ (ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬਾਦਲ) ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਖਲ ਕੀਤੀ ਹੈ। ਉਨ੍ਹਾਂ ਦੇ ਵਕੀਲ ਐਡਵੋਕੇਟ ਅਰਸ਼ਦੀਪ ਸਿੰਘ ਸਰਾਂ ਨੇ ਦੱਸਿਆਂ ਕਿ ਸੁਣਵਾਈ ਦੌਰਾਨ ਮਾਣਯੋਗ ਹਾਈਕੋਰਟ ਵੱਲੋਂ ਸਰਕਾਰ ਨੂੰ 10 ਦਿਨਾਂ ਅੰਦਰ ਚੋਣ ਪ੍ਰਕਿਰਿਆ ਪੂਰੀ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ ਅਤੇ ਸਰਕਾਰ ਨੇ 10 ਦਿਨਾਂ ਅੰਦਰ ਇਹ ਪ੍ਰਕਿਰਿਆ ਪੂਰੀ ਕਰਨ ਦਾ ਭਰੋਸਾ ਦਿੱਤਾ ਹੈ। ਦਲਜੀਤ ਸਿੰਘ ਨੇ ਕਿਹਾ ਕਿ ਚੋਣ ਨਾ ਹੋਣ ਕਾਰਨ ਪਿੰਡ ਦੇ ਵਿਕਾਸ ਕਾਰਜਾਂ ਤੇ ਪ੍ਰਸ਼ਾਸਨਿਕ ਕੰਮਾਂ ‘ਤੇ ਨਕਾਰਤਮਕ ਪ੍ਰਭਾਵ ਪੈ ਰਿਹਾ ਹੈ। 01 ਬੀਟੀਡੀ34 ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਕਲ ਪ੍ਰਧਾਨ ਦਲਜੀਤ ਸਿੰਘ ਸਿੱਧੂ
ਪਿਛਲੀ ਖ਼ਬਰ ਪਰਸ ਰਾਮ ਨਗਰ ਕੌਂਸਲਰ ਦੇ ਘਰ ਵਿਚ ਲੱਗ ਰਹੇ ਮੋਬਾਈਲ ਟਾਵਰ ਲਗਾਉਣ ਨੂੰ ਲੈ ਕੇ ਵਿਰੋਧ ਮੁਹੱਲਾ ਵਾਸੀਆਂ ਨੇ ਕੌਂਸਲਰ ਅਤੇ... ਅਗਲੀ ਖ਼ਬਰ ਜ਼ੋਨ ਪੱਧਰੀ ਖੇਡ ਮੁਕਾਬਲਿਆਂ ’ਚ ਸ਼ਿਵਾਲਿਕ ਹਿਲਜ਼ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।