07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸੰਤ ਬਾਬਾ ਫ਼ਤਹਿ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਗਤਕਾ ਮੁਕਾਬਲਿਆਂ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਚਾਉਕੇ, 6 ਅਗਸਤ (ਮਨਜੀਤ ਸਿੰਘ ਘੜੈਲੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅਧੀਨ ਚੱਲ ਰਹੀ ਇਲਾਕੇ ਦੀ ਸਿਰਮੌਰ ਸੰਸਥਾ ਸੰਤ ਬਾਬਾ ਫਤਿਹ ਸਿੰਘ ਪਬਲਿਕ ਸਕੂਲ, ਬੱਲ੍ਹੋ-ਬਦਿਆਲਾ ਦੇ ਗੱਤਕਾ ਖਿਡਾਰੀਆਂ ਨੇ ਗਤਕਾ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਵਰਗਾਂ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਅੰਡਰ-14 ਲੜਕੀਆਂ ਵਰਗ ’ਚ ਸਿੰਗਲ ਸੋਟੀ ਟੀਮ ਅਤੇ ਫ਼ਰੀ ਸੋਟੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਵਿਅਕਤੀਗਤ ਫ਼ਰੀ ਸੋਟੀ ਮੁਕਾਬਲੇ ’ਚ ਅਨੰਤਜੋਤ ਕੌਰ ਨੇ ਦੂਜਾ ਸਥਾਨ।

ਸੰਤ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਦੇ ਗਤਕਾ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਜਥੇਦਾਰ ਕੁਲਵੰਤ ਸਿੰਘ ਗਿੱਲ ਅਤੇ ਸਕੂਲ ਸਟਾਫ਼ ਨਾਲ । ਅਜੀਤ ਤਸਵੀਰ 07-08-2026
ਚਾਉਕੇ, 6 ਅਗਸਤ (ਮਨਜੀਤ ਸਿੰਘ ਘੜੈਲੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅਧੀਨ ਚੱਲ ਰਹੀ ਇਲਾਕੇ ਦੀ ਸਿਰਮੌਰ ਸੰਸਥਾ ਸੰਤ ਬਾਬਾ ਫਤਿਹ ਸਿੰਘ ਪਬਲਿਕ ਸਕੂਲ, ਬੱਲ੍ਹੋ-ਬਦਿਆਲਾ ਦੇ ਗੱਤਕਾ ਖਿਡਾਰੀਆਂ ਨੇ ਗਤਕਾ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਵਰਗਾਂ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਅੰਡਰ-14 ਲੜਕੀਆਂ ਵਰਗ ’ਚ ਸਿੰਗਲ ਸੋਟੀ ਟੀਮ ਅਤੇ ਫ਼ਰੀ ਸੋਟੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਵਿਅਕਤੀਗਤ ਫ਼ਰੀ ਸੋਟੀ ਮੁਕਾਬਲੇ ’ਚ ਅਨੰਤਜੋਤ ਕੌਰ ਨੇ ਦੂਜਾ ਸਥਾਨ। ਅੰਡਰ-17 ਲੜਕੀਆਂ ਵਰਗ ’ਚ ਸਿੰਗਲ ਸੋਟੀ ਟੀਮ ਅਤੇ ਫ਼ਰੀ ਸੋਟੀ ਟੀਮ ਨੇ ਦੂਜਾ ਸਥਾਨ। ਵਿਅਕਤੀਗਤ ਫ਼ਰੀ ਸੋਟੀ ’ਚ ਗੁਰਮਨਜੋਤ ਕੌਰ ਨੇ ਦੂਜਾ ਅਤੇ ਸਿੰਗਲ ਸੋਟੀ ਵਿਅਕਤੀਗਤ ’ਚ ਰਮਨੀਤ ਕੌਰ ਨੇ ਤੀਜਾ ਸਥਾਨ। ਅੰਡਰ-14 ਲੜਕਿਆਂ ਵਰਗ ’ਚ ਸਿੰਗਲ ਸੋਟੀ ਟੀਮ ਨੇ ਪਹਿਲਾ ਸਥਾਨ। ਵਿਅਕਤੀਗਤ ਸਿੰਗਲ ਸੋਟੀ ’ਚ ਜੁਝਾਰ ਸਿੰਘ ਅਤੇ ਵਿਅਕਤੀਗਤ ਫ਼ਰੀ ਸੋਟੀ ’ਚ ਮਨਿੰਦਰ ਸਿੰਘ ਨੇ ਦੂਜਾ ਸਥਾਨ। ਅੰਡਰ-17 ਲੜਕਿਆਂ ਵਰਗ ’ਚ ਸਿੰਗਲ ਸੋਟੀ ਟੀਮ ਅਤੇ ਫ਼ਰੀ ਸੋਟੀ ਟੀਮ ਨੇ ਪਹਿਲਾ ਸਥਾਨ। ਵਿਅਕਤੀਗਤ ਸਿੰਗਲ ਸੋਟੀ ’ਚ ਸ਼ੁਭਕਰਨ ਸਿੰਘ ਨੇ ਤੀਜਾ, ਵਿਅਕਤੀਗਤ ਫ਼ਰੀ ਸੋਟੀ ’ਚ ਦਵਿੰਦਰ ਸਿੰਘ ਨੇ ਦੂਜਾ, ਡੈਮੋ ਪ੍ਰਦਰਸ਼ਨ ’ਚ ਸ਼ੁਭਕਰਨ ਸਿੰਘ ਨੇ ਦੂਜਾ ਅਤੇ ਦੀਪਕੰਵਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਰਣਜੀਤ ਸਿੰਘ ਨੇ ਸਮੂਹ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੱਤਕਾ ਸਿੱਖ ਕੌਮ ਦੀ ਅਨਮੋਲ ਵਿਰਾਸਤ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਨਾਲ ਜੋੜਨਾ ਸਮੇਂ ਦੀ ਲੋੜ ਹੈ। ਉਨ੍ਹਾਂ ਗਤਕਾ ਇੰਚਾਰਜ ਮੈਡਮ ਪਰਮਜੀਤ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦਿਆਂ ਕਿਹਾ ਕਿ ਉਹ ਸਾਲ 2013 ਤੋਂ ਨਿਰੰਤਰ ਵਿਦਿਆਰਥੀਆਂ ਨੂੰ ਗੱਤਕੇ ਨਾਲ ਜੋੜ ਰਹੇ ਹਨ। ਉਨ੍ਹਾਂ ਦੀ ਅਣਥੱਕ ਮਿਹਨਤ, ਸਮਰਪਣ ਅਤੇ ਸੇਵਾ ਭਾਵ ਸਦਕਾ ਸਕੂਲ ਦੇ ਗਤਕਾ ਖਿਡਾਰੀ ਹਰ ਸਾਲ ਸ਼ਾਨਦਾਰ ਪ੍ਰਾਪਤੀਆਂ ਕਰਦੇ ਹੋਏ ਸੰਸਥਾ ਦਾ ਨਾਮ ਰੌਸ਼ਨ ਕਰ ਰਹੇ ਹਨ।
ਪਿਛਲੀ ਖ਼ਬਰ -ਬਠਿੰਡਾ ਅਪਰਾਧਨਾਮਾ- ਬਠਿੰਡਾ ਪੁਲਿਸ ਵਲੋਂ ਇਕ ਔਰਤ ਸਣੇ 4 ਵਿਅਕਤੀ ਗ੍ਰਿਫ਼ਤਾਰ 23.31 ਹੈਰੋਇਨ ਅਤੇ 6300 ਨਸ਼ੀਲੇ ਕੈਪਸੂਲ... ਅਗਲੀ ਖ਼ਬਰ ਸੰਗਤ ਮੰਡੀ ਦੇ ਵਿਕਾਸ ਕਾਰਜਾਂ ਵਾਸਤੇ ਫ਼ੰਡਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ- ਕੋਟਫੱਤਾ ਲੋਕ ਮਿਲਣੀ ਦੌਰਾਨ ਮੰਡੀ ਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।