ਜ਼ਿਲ੍ਹਾ ਸਕੂਲ ਖੇਡਾਂ: ਸ਼ੂਟਿੰਗ, ਵਾਲੀਬਾਲ ਤੇ ਬਾਸਕਿਟਬਾਲ ਮੁਕਾਬਲਿਆਂ ’ਚ ਖਿਡਾਰੀਆਂ ਨੇ ਦਿਖਾਇਆ ਸ਼ਾਨਦਾਰ ਪ੍ਰਦਰਸ਼ਨ
ਬਠਿੰਡਾ, 6 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੌਰਾਨ ਸ਼ੂਟਿੰਗ, ਵਾਲੀਬਾਲ, ਸਪੈਕਟਰਾ ਤੇ ਬਾਸਕਿਟਬਾਲ ਦੇ ਮੁਕਾਬਲੇ ਉਤਸ਼ਾਹ ਨਾਲ ਖੇਡੇ ਗਏ। ਸ਼ੂਟਿੰਗ ਮੁਕਾਬਲੇ ਸਿਲਵਰ ਓਕਸ ਸਕੂਲ, ਡੱਬਵਾਲੀ ਰੋਡ ਵਿਖੇ ਕਰਵਾਏ ਗਏ, ਜਦਕਿ ਹੋਰ ਖੇਡਾਂ ਦੇ ਮੁਕਾਬਲੇ ਗੁਰੂ ਨਾਨਕ ਦੇਵ ਪਬਲਿਕ ਸਕੂਲ, ਕਮਲਾ ਨਹਿਰੂ ਕਾਲੋਨੀ ਵਿਖੇ ਹੋਏ।
ਬਠਿੰਡਾ, 6 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੌਰਾਨ ਸ਼ੂਟਿੰਗ, ਵਾਲੀਬਾਲ, ਸਪੈਕਟਰਾ ਤੇ ਬਾਸਕਿਟਬਾਲ ਦੇ ਮੁਕਾਬਲੇ ਉਤਸ਼ਾਹ ਨਾਲ ਖੇਡੇ ਗਏ। ਸ਼ੂਟਿੰਗ ਮੁਕਾਬਲੇ ਸਿਲਵਰ ਓਕਸ ਸਕੂਲ, ਡੱਬਵਾਲੀ ਰੋਡ ਵਿਖੇ ਕਰਵਾਏ ਗਏ, ਜਦਕਿ ਹੋਰ ਖੇਡਾਂ ਦੇ ਮੁਕਾਬਲੇ ਗੁਰੂ ਨਾਨਕ ਦੇਵ ਪਬਲਿਕ ਸਕੂਲ, ਕਮਲਾ ਨਹਿਰੂ ਕਾਲੋਨੀ ਵਿਖੇ ਹੋਏ। ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਸਿਲਵਰ ਓਕਸ ਸਕੂਲ ਪਹੁੰਚ ਕੇ ਸ਼ੂਟਿੰਗ ਮੁਕਾਬਲਿਆਂ ਵਿਚ ਭਾਗ ਲੈ ਰਹੇ ਖਿਡਾਰੀਆਂ ਦਾ ਹੌਸਲਾ ਵਧਾਇਆ। ਉਨ੍ਹਾਂ ਕਿਹਾ ਕਿ ਸ਼ੂਟਿੰਗ ਅਜਿਹੀ ਖੇਡ ਹੈ, ਜੋ ਖਿਡਾਰੀਆਂ ਵਿਚ ਇਕਾਗਰਤਾ, ਅਨੁਸ਼ਾਸਨ, ਧੀਰਜ ਅਤੇ ਆਤਮ-ਵਿਸ਼ਵਾਸ ਪੈਦਾ ਕਰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਖੇਡ ਭਾਵਨਾ ਨਾਲ ਮਿਹਨਤ ਕਰਦੇ ਹੋਏ ਉੱਚੇ ਟੀਚੇ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਅੰਡਰ-14 ਵਰਗ ਦੇ ਸ਼ੂਟਿੰਗ ਮੁਕਾਬਲੇ ਬਹੁਤ ਹੀ ਰੋਮਾਂਚਕ ਰਹੇ। ਲੜਕੀਆਂ ਦੇ ਓਪਨ ਸਾਈਟ ਰਾਈਫ਼ਲ ਮੁਕਾਬਲੇ ਵਿਚ ਪ੍ਰਨੀਤ ਕੌਰ ਪਹਿਲੇ, ਜਪਇੰਦਰਪਾਲ ਕੌਰ ਖੋਖਰ ਦੂਜੇ ਅਤੇ ਅੰਸ਼ਪ੍ਰੀਤ ਕੌਰ ਤੀਜੇ ਸਥਾਨ ‘ਤੇ ਰਹੀ। 10 ਮੀਟਰ ਏਅਰ ਪਿਸਟਲ ਵਿਚ ਰਿਆ ਗਰਗ ਨੇ ਪਹਿਲਾ, ਖ਼ੁਸ਼ੀ ਗੁਪਤਾ ਨੇ ਦੂਜਾ ਅਤੇ ਮਨਸੀਰਤ ਕੌਰ ਢਿੱਲੋਂ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕਿਆਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਹਰਗੁਣ ਸਿੰਘ ਸੰਧੂ (ਡੀ.ਪੀ.ਐੱਸ. ਸਕੂਲ) ਨੇ ਪਹਿਲਾ, ਜਸਕੀਰਤ ਸਿੰਘ (ਗਿਆਨਸਾਗਰ ਇੰਟਰਨੈਸ਼ਨਲ ਸਕੂਲ) ਨੇ ਦੂਜਾ ਅਤੇ ਜਪਮਨ ਸਿੰਘ ਸੰਧੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਓਪਨ ਸਾਇਟ ਰਾਈਫ਼ਲ ਵਿਚ ਪੁਹਲਦੀਪ ਸਿੰਘ ਢਿੱਲੋਂ ਪਹਿਲੇ, ਹਰਨਾਮ ਸਿੰਘ ਦੂਜੇ ਅਤੇ ਸੁਖਜੋਧ ਸਿੰਘ ਤੀਜੇ ਸਥਾਨ ‘ਤੇ ਰਹੇ। ਪੀਪ ਸਾਇਟ ਰਾਈਫ਼ਲ ਮੁਕਾਬਲੇ ਵਿਚ ਅਗਮਪ੍ਰਤਾਪ ਸਿੰਘ ਸੰਧੂ ਨੇ ਪਹਿਲਾ, ਰਾਜਯੋਗ ਸਿੰਘ ਨੇ ਦੂਜਾ ਅਤੇ ਕਨਵੀਰ ਸਿੰਘ ਮੱਕੜ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਫਿਜ਼ੀਕਲ ਲੈਕਚਰਾਰ ਜਗਦੀਸ਼ ਕੁਮਾਰ (ਜਨਰਲ ਸਕੱਤਰ, ਜ਼ਿਲ੍ਹਾ ਟੂਰਨਾਮੈਂਟ ਕਮੇਟੀ), ਸਿਲਵਰ ਓਕਸ ਸਕੂਲ ਦੇ ਪ੍ਰਿੰਸੀਪਲ ਰਵਿੰਦਰ ਸਰਾਂ, ਹਰਪਾਲ ਕੌਰ, ਸੰਦੀਪ ਸਿੰਘ, ਰਜਿੰਦਰ ਸਿੰਘ, ਗੁਰਸੇਵਕ ਸਿੰਘ, ਡਾ. ਸੰਦੀਪ ਕੌਰ, ਨਿਰਮਲਾ ਦੇਵੀ, ਸਤਨਾਮ ਸਿੰਘ, ਸਰੀਤਾ, ਮਨਦੀਪ ਸਿੰਘ, ਮਨਜੀਤ ਕੌਰ, ਸੂਰਜ ਕੁਮਾਰ, ਰਾਜਦੀਪ ਸਿੰਘ, ਨੀਰਜ ਕੁਮਾਰ ਸਮੇਤ ਹੋਰ ਅਧਿਕਾਰੀ, ਕੋਚ ਅਤੇ ਅਧਿਆਪਕ ਵੀ ਹਾਜ਼ਰ ਸਨ।