ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ
ਰਾਮਾਂ ਮੰਡੀ, 6 ਅਗਸਤ (ਤਰਸੇਮ ਸਿੰਗਲਾ)- ਬੀਤੇ ਦਿਨੀਂ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਜ਼ਖ਼ਮੀ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆਂ ਵਿਚੋਂ ਇਕ ਜਗਦੀਪ ਸਿੰਘ (29) ਵਾਸੀ ਮਲਕਾਣਾ ਦੀ ਬਠਿੰਡਾ ਦੇ ਇਕ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧ ਵਿਚ ਰਣਜੀਤ ਸਿੰਘ ਪੁੱਤਰ ਗਮਦੂਰ ਸਿੰਘ ਵਾਸੀ ਮਲਕਾਣਾ ਨੇ ਰਾਮਾਂ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੇਰਾ ਭਤੀਜਾ ਮਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਵਾਸੀ ਮਲਕਾਣਾ ਆਪਣੇ ਮੋਟਰ-ਸਾਈਕਲ ਰਾਹੀਂ ਰਾਮਾਂ ਮੰਡੀ ਤੋਂ ਮਲਕਾਣਾ ਪਿੰਡ ਜਾ ਰਹੇ ਸਨ ਕਿ ਰਾਹ ਵਿਚ ਪਿੰਡ ਦੇ ਹੀ ਸਰਬੀ ਪੁੱਤਰ ਸੁਰਿੰਦਰ ਕੁਮਾਰ ਨੇ ਲਾਪਰਵਾਹੀ ਨਾਲ ਕਾਰ ਮੋਟਰ-ਸਾਈਕਲ ਵਿਚ ਮਾਰੀ।
ਜਗਦੀਪ ਸਿੰਘ ਮਲਕਾਣਾ ਦੀ ਤਸਵੀਰ।
07-08-2026