09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸ਼ਹਿਰ ’ਚ ਰਾਤ ਸਮੇਂ ਰਾਹਗੀਰਾਂ ਨੂੰ ਆਪਣੇ ਜਾਲ ’ਚ ਫਸਾ ਕੇ ਲੁੱਟਣ ਵਾਲੇ ਗਰੋਹ ਦਾ ਪਰਦਾਫਾਸ਼

ਬਠਿੰਡਾ, 8 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)- ਸ਼ਹਿਰ ਦੇ ਰੇਲਵੇ ਸਟੇਸ਼ਨ ਅਤੇ ਵੱਖ-ਵੱਖ ਇਲਾਕਿਆਂ ‘ਚ ਲੋਕਾਂ ਨੂੰ ਗੁਮਰਾਹ ਕਰਕੇ ਉਨ੍ਹਾਂ ਦਾ ਸਮਾਨ ਚੋਰੀ ਕਰਨ ਦੇ ਮਾਮਲੇ ‘ਚ ਥਾਣਾ ਕੋਤਵਾਲੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 28 ਜਣਿਆਂ ਨੂੰ ਨਾਮਜ਼ਦ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਵਿਚ ਵੱਡੀ ਗਿਣਤੀ ਔਰਤਾਂ ਸ਼ਾਮਿਲ ਹਨ।

ਥਾਣਾ ਕੋਤਵਾਲੀ ਦੇ ਇੰਚਾਰਜ ਯਾਦਵਿੰਦਰ ਸਿੰਘ ਜਾਣਕਾਰੀ ਦਿੰਦੇ ਹੋਏ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪੁਲਿਸ ਪਾਰਟੀ ਦੇ ਨਾਲ। ਤਸਵੀਰ : ਲਵਲੀ 09-08-2026
ਬਠਿੰਡਾ, 8 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)- ਸ਼ਹਿਰ ਦੇ ਰੇਲਵੇ ਸਟੇਸ਼ਨ ਅਤੇ ਵੱਖ-ਵੱਖ ਇਲਾਕਿਆਂ ‘ਚ ਲੋਕਾਂ ਨੂੰ ਗੁਮਰਾਹ ਕਰਕੇ ਉਨ੍ਹਾਂ ਦਾ ਸਮਾਨ ਚੋਰੀ ਕਰਨ ਦੇ ਮਾਮਲੇ ‘ਚ ਥਾਣਾ ਕੋਤਵਾਲੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 28 ਜਣਿਆਂ ਨੂੰ ਨਾਮਜ਼ਦ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਵਿਚ ਵੱਡੀ ਗਿਣਤੀ ਔਰਤਾਂ ਸ਼ਾਮਿਲ ਹਨ। ਪੁਲਿਸ ਅਨੁਸਾਰ ਇਹ ਲੋਕ ਰੇਲਵੇ ਸਟੇਸ਼ਨ ਨੇੜੇ ਯਾਤਰੀਆਂ ਅਤੇ ਹੋਰ ਰਾਹਗੀਰਾਂ ਨੂੰ ਗੱਲਾਂ ਵਿਚ ਉਲਝਾ ਕੇ ਉਨ੍ਹਾਂ ਦਾ ਸਮਾਨ ਖੋਹ ਲੈਂਦੇ ਸਨ। ਪੁਲਿਸ ਨੇ ਇਨ੍ਹਾਂ ਮੁਲਜ਼ਮਾ ਕੋਲੋਂ ਡੰਡੇ ਅਤੇ ਲੋਹਾ ਦਾ ਕਾਪਾ ਬਰਾਮਦ ਕੀਤਾ ਗਿਆ ਹੈ। ਥਾਣਾ ਕੋਤਵਾਲੀ ਦੇ ਮੁੱਖ ਅਫ਼ਸਰ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ 7 ਅਗਸਤ ਨੂੰ ਉਹ ਪੁਲਿਸ ਮੁਲਾਜ਼ਮਾਂ ਸਮੇਤ ਰੇਲਵੇ ਸਟੇਸ਼ਨ ਬਠਿੰਡਾ ਦੇ ਨੇੜੇ ਸ਼ੱਕੀ ਵਿਅਕਤੀਆਂ ਦੀ ਜਾਂਚ ਸਬੰਧੀ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਕੁਝ ਔਰਤਾਂ ਅਤੇ ਨੌਜਵਾਨ ਲੋਕਾਂ ਨੂੰ ਗੁਮਰਾਹ ਕਰਕੇ ਉਨ੍ਹਾਂ ਦਾ ਸਾਮਾਨ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਇਸ ਸਬੰਧੀ ਥਾਣਾ ਕੋਤਵਾਲੀ ਬਠਿੰਡਾ ਵਿਚ ਮਾਮਲਾ ਦਰਜ ਕਰਦੇ ਹੋਏ 28 ਔਰਤਾਂ ਅਤੇ ਪੁਰਸ਼ਾਂ ਨੂੰ ਨਾਮਜ਼ਦ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਦੀ ਪਹਿਚਾਣ ਗੁਰਜੀਤ ਕੌਰ ਉਰਫ਼ ਰਜਨੀ, ਰਜਨੀ ਉਰਫ਼ ਰੱਜੀ, ਨੀਤੂ, ਸੁਖਪ੍ਰੀਤ ਕੌਰ ਉਰਫ਼ ਸੁੱਖੀ, ਮਨਪ੍ਰੀਤ ਕੌਰ ਉਰਫ਼ ਰਾਜੂ, ਮਨੀਸ਼ਾ, ਪੂਨਮ ਰਾਣੀ ਉਰਫ਼ ਖ਼ੁਸ਼ੀ, ਗੁਰਬਖ਼ਸ਼ ਸਿੰਘ, ਜਸਪ੍ਰੀਤ ਸਿੰਘ ਉਰਫ਼ ਜੱਸੂ, ਵਿਜੇ ਕੁਮਾਰ, ਜਸਪ੍ਰੀਤ ਕੌਰ, ਸੋਨਾਲੀ ਵਰਮਾ, ਹੀਨਾ, ਖੁਸ਼ਪ੍ਰੀਤ ਕੌਰ ਖ਼ੁਸ਼ੀ, ਗੁਰਪ੍ਰੀਤ ਕੌਰ, ਕਿਰਨਾ ਰਾਣੀ, ਸਪਨਾ ਕੁਮਾਰੀ, ਵੀਰਪਾਲ ਕੌਰ, ਗੁਰਜੋਤ ਕੌਰ, ਪੂਜਾ, ਕਲਪਨਾ ਕੌਰ, ਮਨਦੀਪ ਕੌਰ, ਮਨਜੋਤ ਕੌਰ, ਸੁਮਨ, ਰਵੀ ਜੋਸ਼ੀ, ਸੂਰਜ ਪਾਲ, ਨੇਹਾ, ਮਹਿਕਦੀਪ ਕੌਰ ਵਜੋਂ ਹੋਈ ਹੈ। ਪੁਲਿਸ ਅਨੁਸਾਰ ਨਾਮਜ਼ਦ ਮੁਲਜ਼ਮ ਬਠਿੰਡਾ ਦੇ ਵੱਖ-ਵੱਖ ਇਲਾਕਿਆਂ ਤੋਂ ਇਲਾਵਾ ਗੋਨਿਆਣਾ ਕਲਾਂ, ਲੁਧਿਆਣਾ, ਮੋਗਾ, ਮਾਨਸਾ ਅਤੇ ਸੰਗਰੂਰ ਨਾਲ ਸਬੰਧਿਤ ਹਨ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਦੋ ਡੰਡੇ ਅਤੇ ਲੋਹਾ ਦਾ ਕਾਪਾ ਬਰਾਮਦ ਕੀਤਾ ਹੈ। ਇੰਸਪੈਕਟਰ ਯਾਦਵਿੰਦਰ ਸਿੰਘ ਨੇ ਕਿਹਾ ਕਿ ਹੁਣ ਪੁਲਿਸ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿ ਇਨ੍ਹਾਂ ਨੇ ਹੁਣ ਤੱਕ ਕਿੰਨੇ ਲੋਕਾਂ ਨਾਲ ਲੁੱਟਾਂ-ਖੋਹਾਂ ਕੀਤੀਆਂ ਹਨ ਤੇ ਵਾਰਦਾਤ ਕਰਨ ਸਮੇਂ ਹੋਰ ਕਿਹੜੇ ਲੋਕ ਸ਼ਾਮਿਲ ਹਨ।

ਇੰਸਪੈਕਟਰ ਯਾਦਵਿੰਦਰ ਸਿੰਘ ਪੁਲਿਸ ਥਾਣਾ ਕੋਤਵਾਲੀ ਦੇ ਐਸ.ਐਚ.ਓ. ਯਾਦਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਕਈ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਅਪਰਾਧਿਕ ਮਾਮਲੇ ਦਰਜ ਹਨ। ਜਿਨ੍ਹਾਂ ਵਿਚ ਗੁਰਜੀਤ ਕੌਰ ਉਰਫ਼ ਰਜਨੀ ਖ਼ਿਲਾਫ਼ ਮਾਰਚ 2026 ਵਿਚ ਥਾਣਾ ਕੋਤਵਾਲੀ ਬਠਿੰਡਾ ਵਿਚ ਮਾਮਲਾ ਦਰਜ ਹੋਇਆ ਸੀ। ਨੀਤੂ ਰਾਣੀ ਖ਼ਿਲਾਫ਼ ਸਾਲ 2023 ਅਤੇ ਜਨਵਰੀ 2026 ਵਿਚ ਮਾਮਲੇ ਦਰਜ ਹੋਣ ਦਾ ਰਿਕਾਰਡ ਹੈ। ਸੁਖਪ੍ਰੀਤ ਕੌਰ ਉਰਫ਼ ਸੁੱਖੀ ਅਤੇ ਮਨਪ੍ਰੀਤ ਕੌਰ ਉਰਫ਼ ਰਾਜੂ ਖ਼ਿਲਾਫ਼ ਵੀ ਜਨਵਰੀ ਅਤੇ ਮਾਰਚ 2026 ਵਿਚ ਮੁਕੱਦਮਾ ਦਰਜ ਹੋਏ ਸਨ, ਪੂਨਮ ਰਾਣੀ ਖ਼ਿਲਾਫ਼ 2020, 2022 ਅਤੇ ਮਾਰਚ 2026 ਵਿਚ ਮਾਮਲੇ ਦਰਜ ਹੋਏ ਹਨ। ਇਸੇ ਤਰ੍ਹਾਂ ਸੋਨਾਲੀ ਵਰਮਾ ਖ਼ਿਲਾਫ਼ ਦਸੰਬਰ 2023 ਵਿਚ ਅਤੇ ਕਿਰਨਾ ਰਾਣੀ ਖ਼ਿਲਾਫ਼ ਜਨਵਰੀ 2026 ਵਿਚ ਮਾਮਲਾ ਦਰਜ ਹੋਇਆ ਸੀ। ਗੁਰਬਖ਼ਸ਼ ਸਿੰਘ ਖ਼ਿਲਾਫ਼ 2012 ਤੋਂ 2023 ਦਰਮਿਆਨ ਚੋਰੀ, ਸੈਂਧਮਾਰੀ ਅਤੇ ਹੋਰ ਧਾਰਾਵਾਂ ਤਹਿਤ ਸ਼ਹਿਰ ਦੇ ਵੱਖ ਵੱਖ ਥਾਣਿਆਂ ‘ਚ ਮਾਮਲੇ ਦਰਜ ਹੋਣ ਦਾ ਜ਼ਿਕਰ ਹੈ। ਵੀਰਪਾਲ ਕੌਰ ਉਰਫ਼ ਰਾਜੂ ਅਤੇ ਨੇਹਾ ਖ਼ਿਲਾਫ਼ 2024 ਅਤੇ ਅਗਸਤ 2025 ਵਿਚ ਥਾਣਾ ਕੋਤਵਾਲੀ ‘ਚ ਨਸ਼ਾ ਰੋਕੂ ਕਾਨੂੰਨ ਤਹਿਤ ਮਾਮਲੇ ਦਰਜ ਹੋਏ ਹਨ।
ਪਿਛਲੀ ਖ਼ਬਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪਿੰਡਾਂ ’ਚ ਬਣਾਏ ਜਾ ਰਹੇ ਹਨ ‘ਮੁੱਖ ਮੰਤਰੀ ਖੇਡ ਮੈਦਾਨ’-ਏ. ਡੀ. ਸੀ. ਅਗਲੀ ਖ਼ਬਰ ਦੇਸੂਜੋਧਾ : ਦੂਸ਼ਿਤ ਪਾਣੀ-ਪੀਲੀਆ ’ਤੇ ਪ੍ਰਸ਼ਾਸਨ ਤੇ ਪਿੰਡ ਵਿਚਕਾਰ ਮੰਗਾਂ ’ਤੇ ਸਹਿਮਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।