ਯਾਦਗਾਰੀ ਹੋ ਨਿੱਬੜਿਆ ਡਾ. ਬਲਬੀਰ ਸਿੰਘ ਸਕੂਲ ਭਗਤਾ ਵਿਖੇ ਤੀਆਂ ਦਾ ਤਿਉਹਾਰ
ਭਗਤਾ ਭਾਈਕਾ, 9 ਅਗਸਤ (ਸੁਖਪਾਲ ਸਿੰਘ ਸੋਨੀ)-ਡਾ. ਬਲਬੀਰ ਸਿੰਘ ਸਕੂਲ ਆਫ਼ ਐਕਸੀਲੈਂਸ, ਭਗਤਾ ਭਾਈਕਾ ਵਿਖੇ ਪੰਜਾਬ ਦੇ ਲੋਕ-ਵਿਰਸੇ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ, ਸ਼ਾਨੋ-ਸ਼ੌਕਤ ਅਤੇ ਰਵਾਇਤੀ ਅੰਦਾਜ਼ ਨਾਲ ਯਾਦਗਾਰੀ ਹੋ ਨਿੱਬੜਿਆ।
ਡ
ਡਾ. ਬਲਬੀਰ ਸਿੰਘ ਸਕੂਲ ਆਫ਼ ਐਕਸੀਲੈਂਸ, ਭਗਤਾ ਭਾਈਕਾ ਵਿਖੇ ਤੀਆਂ ਸੰਬੰਧੀ ਸਮਾਗਮ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੀਆਂ ਵਿਦਿਆਰਥਣਾਂ। ਤਸਵੀਰ : ਸੁਖਪਾਲ ਸਿੰਘ ਸੋਨੀ
10-08-2026
ਭਗਤਾ ਭਾਈਕਾ, 9 ਅਗਸਤ (ਸੁਖਪਾਲ ਸਿੰਘ ਸੋਨੀ)-ਡਾ. ਬਲਬੀਰ ਸਿੰਘ ਸਕੂਲ ਆਫ਼ ਐਕਸੀਲੈਂਸ, ਭਗਤਾ ਭਾਈਕਾ ਵਿਖੇ ਪੰਜਾਬ ਦੇ ਲੋਕ-ਵਿਰਸੇ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ, ਸ਼ਾਨੋ-ਸ਼ੌਕਤ ਅਤੇ ਰਵਾਇਤੀ ਅੰਦਾਜ਼ ਨਾਲ ਯਾਦਗਾਰੀ ਹੋ ਨਿੱਬੜਿਆ। ਸਮਾਗਮ ਦੌਰਾਨ ਸਕੂਲ ਦਾ ਮਾਹੌਲ ਰੰਗ-ਬਰੰਗੀ ਸਜਾਵਟ, ਪੰਜਾਬੀ ਪਹਿਰਾਵਿਆਂ ਅਤੇ ਸੱਭਿਆਚਾਰਕ ਰੰਗਾਂ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਸਮਾਗਮ ਦੀ ਸ਼ੁਰੂਆਤ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਹੋਈ। ਵਿਦਿਆਰਥੀਆਂ ਵਲੋਂ ਭੰਗੜਾ ਅਤੇ ਸੁਰੀਲੇ ਬੋਲਾਂ ਨਾਲ ਗਿੱਧਾ ਪੇਸ਼ ਕੀਤਾ ਗਿਆ, ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਸਕੂਲ ਦੇ ਨੰਨੇ-ਮੁੰਨੇ ਬੱਚਿਆਂ ਵਲੋਂ ਪੇਸ਼ ਕੀਤਾ ਗਿੱਧਾ ਖਿੱਚ ਦਾ ਕੇਂਦਰ ਰਿਹਾ। ਅਧਿਆਪਕਾਵਾਂ ਵਲੋਂ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਸਟੇਜ ਸੰਚਾਲਨ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਗੁਰਲੀਨ ਕੌਰ ਅਤੇ ਪ੍ਰਭਰੀਤ ਕੌਰ ਨੇ ਸੁਚੱਜੇ ਢੰਗ ਨਾਲ ਕੀਤਾ। ਸਕੂਲ ਦੀ ਚੇਅਰਪਰਸਨ ਡਾ. ਪ੍ਰਨੀਤ ਕੌਰ ਦਿਓਲ ਨੇ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਚੰਗੇ ਸੰਸਕਾਰਾਂ ਨਾਲ ਆਪਣਾ ਉੱਜਵਲ ਭਵਿੱਖ ਬਣਾਉਣ ਲਈ ਪ੍ਰੇਰਿਤ ਕੀਤਾ। ਚੇਅਰਮੈਨ ਗੁਰਦਿਆਲ ਸਿੰਘ ਬੁੱਟਰ ਨੇ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ, ਆਪਣੀ ਮਾਤ ਭਾਸ਼ਾ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੁੜੇ ਰਹਿਣ ਲਈ ਪੇ੍ਰਰਿਤ ਕੀਤਾ। ਪ੍ਰਿੰਸੀਪਲ ਸੁਖਜੀਤ ਕੌਰ ਬਰਾੜ ਨੇ ਮੁੱਖ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੇ ਹਨ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਕੂਲ ਪ੍ਰਬੰਧਕਾਂ ਵਲੋਂ ਸਮਾਗਮ ਮੌਕੇ ਪੰਜਾਬੀ ਰਵਾਇਤੀ ਪਕਵਾਨਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਵਿਦਿਆਰਥੀਆਂ, ਅਧਿਆਪਕਾਂ ਅਤੇ ਮਹਿਮਾਨਾਂ ਨੇ ਮਾਲ ਪੂੜੇ ਅਤੇ ਖੀਰ ਦਾ ਆਨੰਦ ਮਾਣਿਆ ਅਤੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨਾਲ ਜੁੜੀਆਂ ਪਰੰਪਰਾਵਾਂ ਨੂੰ ਮਹਿਸੂਸ ਕੀਤਾ।