10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਬ੍ਰਾਹਮਣ ਸਭਾ ਰਾਮਪੁਰਾ ਫੂਲ ਦੀ ਚੋਣ ਹੋਈ ਸੰਪੰਨ, ਪ੍ਰਧਾਨ ਬਣੇ ਰੋਹਿਤ ਸ਼ਰਮਾ

ਰਾਮਪੁਰਾ ਫੂਲ, 9 ਅਗਸਤ (ਹੇਮੰਤ ਕੁਮਾਰ ਸ਼ਰਮਾ): ਬ੍ਰਾਹਮਣ ਸਭਾ (ਰਜਿ: 329) ਦੀ ਚੋਣ ਸਰਬਸੰਮਤੀ ਨਾਲ ਇੱਥੋਂ ਦੇ ਬ੍ਰਾਹਮਣ ਸਭਾ ਮੰਦਰ ਵਿਖੇ ਸੰਪੰਨ ਹੋਈ, ਜਿਸ ਵਿਚ ਰੋਹਿਤ ਸ਼ਰਮਾ ਨੂੰ ਪ੍ਰਧਾਨ ਚੁਣਿਆ ਗਿਆ। ਮੀਟਿੰਗ ਨੇ ਸਭਾ ਦੇ ਔਰਤ ਵਿੰਗ ਦੀ ਵੀ ਚੋਣ ਕੀਤੀ, ਜਿਸ ਵਿਚ ਡਾ.

ਬ੍ਰਾਹਮਣ ਸਭਾ ਰਾਮਪੁਰਾ ਫੂਲ ਦੇ ਚੁਣੇ ਗਏ ਅਹੁਦੇਦਾਰਾਂ ਦੀਆਂ ਤਸਵੀਰਾਂ। 10-08-2026
ਰਾਮਪੁਰਾ ਫੂਲ, 9 ਅਗਸਤ (ਹੇਮੰਤ ਕੁਮਾਰ ਸ਼ਰਮਾ): ਬ੍ਰਾਹਮਣ ਸਭਾ (ਰਜਿ: 329) ਦੀ ਚੋਣ ਸਰਬਸੰਮਤੀ ਨਾਲ ਇੱਥੋਂ ਦੇ ਬ੍ਰਾਹਮਣ ਸਭਾ ਮੰਦਰ ਵਿਖੇ ਸੰਪੰਨ ਹੋਈ, ਜਿਸ ਵਿਚ ਰੋਹਿਤ ਸ਼ਰਮਾ ਨੂੰ ਪ੍ਰਧਾਨ ਚੁਣਿਆ ਗਿਆ। ਮੀਟਿੰਗ ਨੇ ਸਭਾ ਦੇ ਔਰਤ ਵਿੰਗ ਦੀ ਵੀ ਚੋਣ ਕੀਤੀ, ਜਿਸ ਵਿਚ ਡਾ. ਰਾਜ ਰਾਣੀ ਸ਼ਰਮਾ ਨੂੰ ਔਰਤ ਵਿੰਗ ਦੀ ਪ੍ਰਧਾਨ ਚੁਣਿਆ ਗਿਆ। ਮੀਟਿੰਗ ਨੇ ਸਭਾ ਦੀ ਵਿਸਥਾਰਤ ਕਾਰਜਕਾਰਨੀ ਦਾ ਵੀ ਐਲਾਨ ਕੀਤਾ। ਇਸ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਗੁਰਤੇਜ ਸ਼ਰਮਾ ਦਾ ਆਇਆ ਅਸਤੀਫ਼ਾ ਪ੍ਰਵਾਨ ਕੀਤਾ ਗਿਆ। ਮੀਟਿੰਗ ਨੇ ਸਰਬਸੰਮਤੀ ਨਾਲ ਪ੍ਰਧਾਨ ਗੁਰਤੇਜ ਸ਼ਰਮਾ ਵਲੋਂ ਆਪਣੇ ਕਾਰਜਕਾਲ ਦੌਰਾਨ ਮੰਦਰ ਦੇ ਕੀਤੇ ਗਏ ਸਰਬਪੱਖੀ ਵਿਕਾਸ ਉੱਪਰ ਮਾਣ ਮਹਿਸੂ ਸ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਸਭਾ ਵਲੋਂ ਬਾਕੀ ਅਹੁਦੇਦਾਰਾਂ ਦੀ ਜਾਰੀ ਸੂਚੀ ਅਨੁਸਾਰ ਬਲਦੇਵ ਕ੍ਰਿਸ਼ਨ ਪੱਲੀ ਨੂੰ ਸਭਾ ਦਾ ਸਰਪ੍ਰਸਤ, ਓਮ ਪ੍ਰਕਾਸ਼ ਸ਼ਰਮਾ ਨੂੰ ਚੇਅਰਮੈਨ, ਰਾਮ ਸ਼ਕਲ ਤ੍ਰਿਪਾਠੀ ਨੂੰ ਸੈਕਟਰੀ, ਪੰਡਤ ਹਰੀ ਓਮ ਨੂੰ ਖ਼ਜ਼ਾਨਚੀ, ਪੰਕਜ ਤ੍ਰਿਪਾਠੀ ਨੂੰ ਉਪ ਪ੍ਰਧਾਨ, ਸਲਾਹਕਾਰ ਜੁਗਲ ਕਿਸ਼ੋਰ ਸ਼ਰਮਾ ਅਤੇ ਕੀਰਤ ਸ਼ਰਮਾ ਨੂੰ ਚੁਣਿਆ ਗਿਆ। ਇਸੇ ਤਰ੍ਹਾਂ ਰਾਜਿੰਦਰ ਕੁਮਾਰ ਨੂੰ ਕੋ-ਆਰਡੀਨੇਟਰ ਅਤੇ ਪ੍ਰਿਯੰਕਾ ਸ਼ਰਮਾ ਨੂੰ ਸਭਾ ਦੀ ਔਰਤ ਸਲਾਹਕਾਰ ਬਣਾਇਆ ਗਿਆ। ਮੀਟਿੰਗ ਨੇ ਡੇਢ ਦਰਜਨ ਦੇ ਕਰੀਬ ਮੈਂਬਰਾਂ ਨੂੰ ਕਾਰਜਕਾਰਨੀ ਮੈਂਬਰ ਵਜੋਂ ਵੀ ਨਾਮਜ਼ਦ ਕੀਤਾ ਹੈ। ਮੀਟਿੰਗ ਨੇ ਸਭਾ ਦੀ ਮਜ਼ਬੂਤੀ, ਸਭਾ ਦੇ ਮੰਦਰ ਦੀ ਬਿਹਤਰੀ ਅਤੇ ਬ੍ਰਾਹਮਣ ਭਾਈਚਾਰੇ ਦੇ ਭਲੇ ਲਈ ਤਨ-ਮਨ-ਧਨ ਨਾਲ ਡਟੇ ਰਹਿਣ ਦਾ ਅਹਿਦ ਵੀ ਕੀਤਾ। ‘ਭਗਵਾਨ ਪਰਸ਼ੂਰਾਮ ਦੀ ਜੈ’ ਦੇ ਜੈਕਾਰੇ ਵੀ ਛੱਡੇ ਗਏ।
ਪਿਛਲੀ ਖ਼ਬਰ ਵਾਤਾਵਰਨ ਸੰਭਾਲ ਸੁਸਾਇਟੀ ਵਲੋਂ ਨੇਚਰ ਪਾਰਕ ਨੂੰ ਵਿਕਸਤ ਕਰਨ ਦਾ ਉਪਰਾਲਾ ਅਗਲੀ ਖ਼ਬਰ ਸਿੱਖ ਸੰਗਤਾਂ ਨੇ ਅੱਠਵੀਂ ਪਾਤਿਸ਼ਾਹੀ ਦੇ 370ਵਾਂ ਪ੍ਰਕਾਸ਼ ਪੁਰਬ ਨੂੰ ਪੂਰੇ ਜਾਹੋ-ਜਲਾਲ ਨਾਲ ਮਨਾਇਆ, ਧਾਰਮਿਕ ਦੀਵਾਨ ਸਜਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।