22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਰਾਮਪੁਰਾ ਫੂਲ ਵਿਖੇ ਵਿਸ਼ਵ ਫ਼ੋਟੋਗਰਾਫੀ ਦਿਵਸ ਮੌਕੇ ਨੇਚਰ ਪਾਰਕ ਵਿਚ ਬੂਟੇ ਲਗਾਏ

ਰਾਮਪੁਰਾ ਫੂਲ, 19 ਅਗਸਤ (ਹੇਮੰਤ ਕੁਮਾਰ ਸ਼ਰਮਾ)-ਵਿਸ਼ਵ ਫ਼ੋਟੋਗਰਾਫੀ ਦਿਵਸ ਮੌਕੇ ਰਾਮਪੁਰਾ ਫੂਲ ਦੀ ਫ਼ੋਟੋਗਰਾਫ਼ਰ ਐਸੋਸੀਏਸ਼ਨ ਵਲੋਂ ਵਾਤਾਵਰਨ ਸੰਭਾਲ ਸੁਸਾਇਟੀ ਦੇ ਸਹਿਯੋਗ ਨਾਲ ਸ਼ਹਿਰ ਦੇ ਨੇਚਰ ਪਾਰਕ ਵਿਖੇ ਬੂਟੇ ਲਗਾਏ ਗਏ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਭੀਮ ਸੈਨ ਨੇ ਕਿਹਾ ਕਿ ਹਰ ਸਾਲ 19 ਅਗਸਤ ਨੂੰ ਦੁਨੀਆ ਭਰ ਵਿਚ ਵਿਸ਼ਵ ਫ਼ੋਟੋਗਰਾਫੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

ਅਜੀਤ ਡੈਸਕ 20-08-2026
ਰਾਮਪੁਰਾ ਫੂਲ, 19 ਅਗਸਤ (ਹੇਮੰਤ ਕੁਮਾਰ ਸ਼ਰਮਾ)-ਵਿਸ਼ਵ ਫ਼ੋਟੋਗਰਾਫੀ ਦਿਵਸ ਮੌਕੇ ਰਾਮਪੁਰਾ ਫੂਲ ਦੀ ਫ਼ੋਟੋਗਰਾਫ਼ਰ ਐਸੋਸੀਏਸ਼ਨ ਵਲੋਂ ਵਾਤਾਵਰਨ ਸੰਭਾਲ ਸੁਸਾਇਟੀ ਦੇ ਸਹਿਯੋਗ ਨਾਲ ਸ਼ਹਿਰ ਦੇ ਨੇਚਰ ਪਾਰਕ ਵਿਖੇ ਬੂਟੇ ਲਗਾਏ ਗਏ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਭੀਮ ਸੈਨ ਨੇ ਕਿਹਾ ਕਿ ਹਰ ਸਾਲ 19 ਅਗਸਤ ਨੂੰ ਦੁਨੀਆ ਭਰ ਵਿਚ ਵਿਸ਼ਵ ਫ਼ੋਟੋਗਰਾਫੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ 19 ਅਗਸਤ 1839 ਵਿਚ ਫਰਾਂਸ ਤੋਂ ਹੋਈ ਸੀ। ਫਰਾਂਸੀਸੀ ਵਿਗਿਆਨੀ ਲੁਈਸ ਡੈਗੁਏਰੇ ਨੇ ਇੱਕ ਫੋਟੋਗਰਾਫਿਕ ਪ੍ਰਕਿਰਿਆ ਵਿਕਸਿਤ ਕੀਤੀ ਸੀ, ਜਿਸ ਨੂੰ ਡੈਗੁਏਰੋਪਾਇਪ ਕਿਹਾ ਜਾਂਦਾ ਹੈ ਫਰਾਂਸ ਸਰਕਾਰ ਨੇ 19 ਅਗਸਤ ਨੂੰ ਇਸ ਖੋਜ ਦਾ ਪੇਟੈਂਟ ਖ਼ਰੀਦ ਕੇ ਇਸ ਨੂੰ ਪੂਰੀ ਦੁਨੀਆ ਲਈ ਮੁਫ਼ਤ ਤੋਹਫ਼ੇ ਵਜੋਂ ਐਲਾਨਿਆ ਸੀ। ਇਸੇ ਮੁਹਿੰਮ ਅਤੇ ਇਤਿਹਾਸਕ ਖੋਜ ਦੀ ਯਾਦ ਵਿਚ ਇਹ ਦਿਨ ਮਨਾਇਆ ਜਾਂਦਾ ਹੈ। ਇਸ ਮੌਕੇ ਐਸੋ: ਦੇ ਸੈਕਟਰੀ ਜੀਵਨ ਸਿੰਘ ਮਹਿਰਾਜ, ਚੇਅਰਮੈਨ ਜਗਜੀਤ ਸਿੰਘ ਜੱਗੀ, ਸੁਖਜੀਤ ਸਿੰਘ ਮੰਗਾ, ਦਲਜੀਤ ਸਿੰਘ ਸਿਧਾਣਾ, ਮਾਸਟਰ ਧਰਮਵੀਰ ਖੰਨਾ, ਕਮਲਜੀਤ ਸਿੰਘ ਖੁਰਮੀ, ਜਸਵੰਤ ਸਿੰਘ, ਅਸ਼ੋਕ ਕੁਮਾਰ, ਸੁਰੇਸ਼ ਸਿੰਗਲਾ, ਜੀਵਨ ਮਹਿਰਾਜ ਹਾਜ਼ਰ ਸਨ। ਇਸ ਤੋਂ ਇਲਾਵਾ ਵਣ ਵਿਭਾਗ ਦੇ ਕਰਮਚਾਰੀ ਸੇਵਕ ਸਿੰਘ, ਅਹੁਦੇਦਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਘੁੱਦਾ ਕਾਲਜ ‘ਚ ਮਾੜੇ ਪ੍ਰਬੰਧਾਂ ਨੂੰ ਲੈ ਕੇ ਪੀ.ਐਸ.ਯੂ. ਦੇ ਵਫ਼ਦ ਨੇ ਕਾਲਜ ਪ੍ਰਬੰਧਕਾਂ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਸਿੱਖਿਆ ਮੰਤਰੀ ਤੋਂ ਯੂਥ ਕਾਂਗਰਸ ਆਗੂ ਸੁਖਪ੍ਰੀਤ ਕੌਰ ਐਡਵੋਕੇਟ ਵਲੋਂ ਅਸਤੀਫ਼ੇ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।