21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪੀ.ਕੇ.ਐਸ. ਸਕੂਲ ਬੱਲੂਆਣਾ ਦੀ ਹਰਨੂਰ ਕੌਰ ਸਜਿਆ ਤੀਜ ਦਾ ਤਾਜ

ਬੱਲੂਆਣਾ, 19 ਅਗਸਤ (ਗੁਰਨੈਬ ਸਾਜਨ)- ਪੀ. ਕੇ.

ਪੀਕੇਐਸ ਸਕੂਲ ਵੱਲੋਂ ਕਰਵਾਏ ਸੱਭਿਆਚਾਰਕ ਪ੍ਰੋਗਰਾਮ ਤੀਜ ਦੇ ਮੁਕਾਬਲੇ ‘ਚੋਂ ਜੇਤੂ ਲੜਕੀ ਦੇ ਸਿਰ ਤੇ ਤਾਜ ਪਹਿਨਾਉਂਦੇ ਪ੍ਰਿੰਸੀਪਲ ਮਨਜੋਤ ਕੌਰ। ਤਸਵੀਰ: ਗੁਰਨੈਬ ਸਾਜਨ 20-08-2026
ਬੱਲੂਆਣਾ, 19 ਅਗਸਤ (ਗੁਰਨੈਬ ਸਾਜਨ)- ਪੀ.ਕੇ.ਐੱਸ. ਇੰਟਰਨੈਸ਼ਨਲ ਸਕੂਲ ਬੱਲੂਆਣਾ ਵਿਖੇ ਤੀਜ ਦਾ ਤਿਉਹਾਰ ਮੌਕੇ ਤੀਜ ਦੇ ਪ੍ਰੋਗਰਾਮ ਅਧੀਨ ‘ਤੀਜ ਕੁਈਨ ਕੰਟੈਸਟ’ ਵਿਚ ਭਾਗ ਲੈ ਕੇ ਲੜਕੀਆਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਿਤ ਕੀਤਾ। ਕੁਈਨ ਕੰਟੈਸਟ ਦੇ ਤਿੰਨ ਰਾਊਂਡ ਕਰਵਾਏ ਗਏ ਜਿਸ ਦੀ ਜੱਜਮੈਂਟ ਜੱਜ ਜਤਿੰਦਰ ਕੌਰ ਅਤੇ ਸਤਵੀਰ ਕੌਰ ਨੇ ਕੀਤੀ। ਲੜਕੀਆਂ ਦੇ ਹੁਨਰ ਦੇ ਨਾਲ-ਨਾਲ ਸੱਭਿਆਚਾਰ ਬਾਰੇ ਜਾਣਕਾਰੀ ਦੀ ਪਰਖ ਕੀਤੀ ਗਈ। ਨੌਵੀਂ-ਦਸਵੀਂ ਦੀਆਂ ਵਿਦਿਆਰਥਣਾਂ ਨੇ ਬਾਕਮਾਲ ਗਿੱਧੇ ਦੀ ਪੇਸ਼ਕਾਰੀ ਕੀਤੀ। ਪੁਰਾਤਨ ਵਿਰਸੇ ਦੀ ਯਾਦ ਦਿਵਾਉਂਦੇ ਚਰਖੇ, ਛੱਜ, ਪੱਖੀਆਂ, ਚਾਟੀ-ਮਧਾਣੀ ਤੋਂ ਇਲਾਵਾ ਲੜਕੀਆਂ ਦੇ ਪੰਜਾਬੀ ਪਹਿਰਾਵੇ, ਘੱਗਰੇ, ਫੁਲਕਾਰੀਆਂ ਵਿਚ ਪੁਰਾਤਨ ਪੰਜਾਬ ਦੀ ਝਲਕ ਦੇਖਣ ਨੂੰ ਮਿਲੀ। ਬੱਚੀਆਂ ਨੇ ਲੋਕ ਗੀਤ ਗਾ ਕੇ ਪੁਰਾਤਨ ਪੰਜਾਬੀ ਸੱਭਿਆਚਾਰ ਨੂੰ ਮੁੜ ਸੁਰਜੀਤ ਕਰ ਦਿੱਤਾ। ਇਸ ਮੌਕੇ ਬਣੇ ਖੀਰ ਪੂੜਿਆਂ ਦੇ ਪਕਵਾਨ ਨੇ ਇਸ ਆਨੰਦ ਵਿਚ ਹੋਰ ਵਾਧਾ ਕੀਤਾ। ਤੀਜ ਕੁਈਨ ਦਾ ਤਾਜ, ਛੇਵੀਂ ਜਮਾਤ ਦੀ ਹਰਨੂਰ ਕੌਰ ਦੇ ਸਿਰ ਸਜਿਆ। ਪ੍ਰਿੰਸੀਪਲ ਮਨਜੋਤ ਕੌਰ ਦੁਆਰਾ ਤੀਜ ਕੁਈਨ ਨੂੰ ਸੈਸ਼ੇ ਅਤੇ ਕਰਾਊਨ ਪਹਿਨਾ ਕੇ ਮਾਣ ਦਿੱਤਾ। ਪ੍ਰਿੰਸੀਪਲ ਮਨਜੋਤ ਕੌਰ ਨੇ ਸਾਰਿਆਂ ਨੂੰ ਤੀਜ ਦੀ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਜਗਸੀਰ ਸਿੰਘ ਬੁਰਜ, ਮਨਦੀਪ ਸਿੰਘ ਚਨਾਰਥਲ ਅਤੇ ਹਰਜੱਸ ਸਿੰਘ ਘਸੋਖਾਨਾ। ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਦੀ ਕੇਂਦਰੀ... ਅਗਲੀ ਖ਼ਬਰ ਗੁਰੂ ਰਾਮਦਾਸ ਸਕੂਲ ਲਹਿਰਾ ਮੁਹੱਬਤ ਦੇ ਵਿਦਿਆਰਥੀਆਂ ਵਲੋਂ 70ਵੀਂਆਂ ਅੰਤਰ ਜ਼ੋਨਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।