21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਅਕਾਲੀ ਦਲ ਵਲੋਂ ਗੋਬਿੰਦਪੁਰਾ ਅਤੇ ਹਰਰੰਗਪੁਰਾ ਇਕਾਈਆਂ ਦਾ ਗਠਿਨ

ਨਥਾਣਾ, 19 ਅਗਸਤ (ਗੁਰਦਰਸ਼ਨ ਲੁੱਧੜ)-ਸ਼੍ਰੋਮਣੀ ਅਕਾਲੀ ਦਲ ਵਲੋਂ ਸੀਨੀਅਰ ਅਕਾਲੀ ਆਗੂਆਂ ਦੀ ਹਾਜ਼ਰੀ ਵਿਚ ਪਿੰਡ ਗੋਬਿੰਦਪੁਰਾ ਅਤੇ ਹਰਰੰਗਪੁਰਾ ਵਿਖੇ ਸਥਾਨਕ ਇਕਾਈਆਂ ਦੀ ਚੋਣ ਸਬੰਧੀ ਇਕੱਠ ਕੀਤਾ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ, ਹਲਕਾ ਇੰਚਾਰਜ ਡਾ: ਦਲਜੀਤ ਸਿੰਘ ਗੁਰੂ ਅਤੇ ਨੰਬਰਦਾਰ ਆਗੂ ਦਰਸ਼ਨ ਸਿੰਘ ਮਾਲਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪਿੰਡਾਂ ਦੇ ਵਿਕਾਸ ਲਈ ਸਭ ਤੋਂ ਵੱਧ ਯੋਗਦਾਨ ਪਾ ਸਕਦੀ ਹੈ। ਅਕਾਲੀ ਆਗੂਆਂ ਨੇ ਸੱਦਾ ਦਿੱਤਾ ਕਿ ਕੁਝ ਮਹੀਨਿਆਂ ਤੱਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਹੋਰ ਮਜ਼ਬੂਤ ਕੀਤੇ ਜਾਣ ਤਾਂ ਜੋ ਵਿਕਾਸ ਪੱਖੋਂ ਪਛੜਿਆ ਸੂਬਾ ਤਰੱਕੀ ਵੱਲ ਪੇਸ਼ਕਦਮੀ ਕਰ ਸਕੇ।

ਅਜੀਤ ਡੈਸਕ 20-08-2026
ਨਥਾਣਾ, 19 ਅਗਸਤ (ਗੁਰਦਰਸ਼ਨ ਲੁੱਧੜ)-ਸ਼੍ਰੋਮਣੀ ਅਕਾਲੀ ਦਲ ਵਲੋਂ ਸੀਨੀਅਰ ਅਕਾਲੀ ਆਗੂਆਂ ਦੀ ਹਾਜ਼ਰੀ ਵਿਚ ਪਿੰਡ ਗੋਬਿੰਦਪੁਰਾ ਅਤੇ ਹਰਰੰਗਪੁਰਾ ਵਿਖੇ ਸਥਾਨਕ ਇਕਾਈਆਂ ਦੀ ਚੋਣ ਸਬੰਧੀ ਇਕੱਠ ਕੀਤਾ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ, ਹਲਕਾ ਇੰਚਾਰਜ ਡਾ: ਦਲਜੀਤ ਸਿੰਘ ਗੁਰੂ ਅਤੇ ਨੰਬਰਦਾਰ ਆਗੂ ਦਰਸ਼ਨ ਸਿੰਘ ਮਾਲਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪਿੰਡਾਂ ਦੇ ਵਿਕਾਸ ਲਈ ਸਭ ਤੋਂ ਵੱਧ ਯੋਗਦਾਨ ਪਾ ਸਕਦੀ ਹੈ। ਅਕਾਲੀ ਆਗੂਆਂ ਨੇ ਸੱਦਾ ਦਿੱਤਾ ਕਿ ਕੁਝ ਮਹੀਨਿਆਂ ਤੱਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਹੋਰ ਮਜ਼ਬੂਤ ਕੀਤੇ ਜਾਣ ਤਾਂ ਜੋ ਵਿਕਾਸ ਪੱਖੋਂ ਪਛੜਿਆ ਸੂਬਾ ਤਰੱਕੀ ਵੱਲ ਪੇਸ਼ਕਦਮੀ ਕਰ ਸਕੇ। ਇਸ ਮੌਕੇ ਪਾਰਟੀ ਮੈਂਬਰਾਂ ਵਲੋਂ ਜੀਵਨ ਸਿੰਘ ਨੰਬਰਦਾਰ ਨੂੰ ਪਿੰਡ ਗੋਬਿੰਦਪੁਰਾ ਅਤੇ ਨਰਵਿੰਦਰ ਸਿੰਘ ਨਕਈ ਨੂੰ ਪਿੰਡ ਹਰਰੰਗਪੁਰਾ ਇਕਾਈ ਦਾ ਪ੍ਰਧਾਨ ਚੁਣਿਆ ਗਿਆ ਅਤੇ ਪਾਰਟੀ ਦੇ ਸਰਗਰਮ ਅਹੁੱਦੇਦਾਰਾਂ ਅਤੇ ਮੈਂਬਰਾਂ ਨੂੰ ਸ਼ਨਾਖ਼ਤੀ ਕਾਰਡ ਵੰਡੇ ਗਏ। ਸਮੂਹ ਮੈਂਬਰਾਂ ਵਲੋਂ ਹੱਥ ਖੜੇ ਕਰਕੇ ਚੁਣੇ ਅਹੁੱਦੇਦਾਰਾਂ ਨੂੰ ਪ੍ਰਵਾਨਗੀ ਦਿੱਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਗੋਬਿੰਦਪੁਰਾ, ਲਛਮਣ ਸਿੰਘ ਭਲੇਰੀਆ, ਸਾਬਕਾ ਸਰਪੰਚ ਗੁਰਪਾਲ ਸਿੰਘ, ਸਾਬਕਾ ਪੰਚ ਬਲਕੌਰ ਸਿੰਘ, ਜਸਵੀਰ ਸਿੰਘ ਖਟੜਾ ਅਤੇ ਪੋਪੀ ਮਾਨ ਵਲੋਂ ਇਕੱਠ ਵਿਚ ਪਹੁੰਚੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਸੀ.ਆਰ.ਐਮ. ਸਕੀਮ ਦੌਰਾਨ ਮਸ਼ੀਨਰੀ ਦੇ ਕੱਢੇ ਗਏ ਡਰਾਅ ਅਗਲੀ ਖ਼ਬਰ ਜਗਸੀਰ ਸਿੰਘ ਬੁਰਜ, ਮਨਦੀਪ ਸਿੰਘ ਚਨਾਰਥਲ ਅਤੇ ਹਰਜੱਸ ਸਿੰਘ ਘਸੋਖਾਨਾ। ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਦੀ ਕੇਂਦਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।