ਪੁਲਿਸ ਨੂੰ ਦਿੱਤੀ ਦਰਖਾਸਤ ਦਿਖਾਉਂਦੀਆਂ ਹੋਈਆਂ ਪੀੜਤ ਪਰਿਵਾਰ ਦੀਆਂ ਮਹਿਲਾਵਾਂ। ਸਾਧੂ ਦੇ ਭੇਸ ’ਚ ਚੋਰ ਨਕਦੀ ਅਤੇ ਗੈਸ ਸਿਲੰਡਰ ਚੋਰੀ ਕਰਕੇ ਫ਼ਰਾਰ
ਰਾਮਾਂ ਮੰਡੀ, 24 ਅਗਸਤ (ਤਰਸੇਮ ਸਿੰਗਲਾ)- ਨੇੜਲੇ ਪਿੰਡ ਬਾਘਾ ਦੇ ਵਸਨੀਕ ਦਰਸ਼ਨ ਸਿੰਘ ਪੁੱਤਰ ਚਾਨਣ ਸਿੰਘ ਨੇ ਰਾਮਾਂ ਪੁਲਿਸ ਨੂੰ ਦਿੱਤੀ ਲਿਖਤੀ ਦਰਖਾਸਤ ਵਿਚ ਬੀਤੀ ਰਾਤ ਪਿੰਡ ਦੇ ਹੀ ਇਕ ਵਿਅਕਤੀ ਵਿਰੁੱਧ ਸਾਧੂ ਦੇ ਭੇਸ ਵਿਚ ਆਪਣੇ ਘਰ ਵਿਚ ਦਾਖਲ ਹੋ ਕੇ 10 ਹਜ਼ਾਰ ਰੁਪਏ ਨਕਦੀ ਅਤੇ ਗੈਸ ਸਿਲੰਡਰ ਚੋਰੀ ਕਰਕੇ ਲੈ ਜਾਣ ਦਾ ਦੋਸ਼ ਲਾਇਆ ਹੈ। ਪਰਿਵਾਰ ਦੀ ਜਾਗ ਖੁੱਲ੍ਹ ਜਾਣ ’ਤੇ ਉਕਤ ਵਿਅਕਤੀ ਭੱਜਣ ਵਿਚ ਕਾਮਯਾਬ ਹੋ ਗਿਆ।
ਅਜੀਤ ਡੈਸਕ
25-08-2026