30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਜ਼ਹਿਰੀਲੇ ਸੱਪ ਦੇ ਡੱਸਣ ਨਾਲ ਕਿਸਾਨ ਦੀ ਮੱਝ ਦੀ ਮੌਤ

ਮਹਿਮਾ ਸਰਜਾ, 29 ਅਗਸਤ (ਬਲਦੇਵ ਸੰਧੂ)-ਮਾਰਕੀਟ ਕਮੇਟੀ ਗੋਨਿਆਣਾ ਮੰਡੀ ਅਧੀਨ ਪੈਂਦੇ ਕੋਠੇ ਨੱਥਾ ਸਿੰਘ ਵਾਲਾ ਵਿਖੇ ਅੱਜ ਸਵੇਰੇ ਜ਼ਹਿਰੀਲੇ ਕਾਲੇ ਨਾਗ ਦੇ ਡੰਗ ਨੇ ਇਕ ਕਿਸਾਨ ਪਰਿਵਾਰ ਨੂੰ ਗਹਿਰਾ ਸਦਮਾ ਦੇ ਦਿੱਤਾ। ਕਿਸਾਨ ਗੁਰਜੰਟ ਸਿੰਘ ਪੁੱਤਰ ਵਲੈਤੀ ਸਿੰਘ ਦੀ ਦੁਧਾਰੂ ਮੱਝ ਨੂੰ ਸੱਪ ਨੇ ਡੱਸ ਲਿਆ, ਜਿਸ ਕਾਰਨ ਕੁਝ ਹੀ ਸਮੇਂ ਵਿਚ ਉਸ ਦੀ ਮੌਤ ਹੋ ਗਈ।

ਸਨਿਚਰਵਾਰ, 1 ਅਗਸਤ, 2026 30-08-2026
ਮਹਿਮਾ ਸਰਜਾ, 29 ਅਗਸਤ (ਬਲਦੇਵ ਸੰਧੂ)-ਮਾਰਕੀਟ ਕਮੇਟੀ ਗੋਨਿਆਣਾ ਮੰਡੀ ਅਧੀਨ ਪੈਂਦੇ ਕੋਠੇ ਨੱਥਾ ਸਿੰਘ ਵਾਲਾ ਵਿਖੇ ਅੱਜ ਸਵੇਰੇ ਜ਼ਹਿਰੀਲੇ ਕਾਲੇ ਨਾਗ ਦੇ ਡੰਗ ਨੇ ਇਕ ਕਿਸਾਨ ਪਰਿਵਾਰ ਨੂੰ ਗਹਿਰਾ ਸਦਮਾ ਦੇ ਦਿੱਤਾ। ਕਿਸਾਨ ਗੁਰਜੰਟ ਸਿੰਘ ਪੁੱਤਰ ਵਲੈਤੀ ਸਿੰਘ ਦੀ ਦੁਧਾਰੂ ਮੱਝ ਨੂੰ ਸੱਪ ਨੇ ਡੱਸ ਲਿਆ, ਜਿਸ ਕਾਰਨ ਕੁਝ ਹੀ ਸਮੇਂ ਵਿਚ ਉਸ ਦੀ ਮੌਤ ਹੋ ਗਈ। ਪਸ਼ੂ ਪਾਲਕ ਦੇ ਸਪੁੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੱਝ ਸੂਣ ਵਾਲੀ ਸੀ ਅਤੇ ਸੱਪ ਦੇ ਡੰਗ ਤੋਂ ਬਾਅਦ ਉਸ ਦੇ ਸਰੀਰ ਵਿਚ ਜ਼ਹਿਰ ਤੇਜ਼ੀ ਨਾਲ ਫੈਲ ਗਿਆ। ਮੂੰਹ ਵਿਚੋਂ ਝੱਗ ਆਉਣ ਲੱਗੀ ਅਤੇ ਹਾਲਤ ਵਿਗੜਦੀ ਗਈ, ਪਰ ਮੱਝ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਘਟਨਾ ਨੇ ਪਰਿਵਾਰ ਦੀ ਆਰਥਿਕਤਾ ਨੂੰ ਵੀ ਵੱਡੀ ਸੱਟ ਮਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਵਪਾਰੀਆਂ ਵਲੋਂ ਇਸ ਦੁਧਾਰੂ ਮੱਝ ਦੀ ਕੀਮਤ ਕਰੀਬ ਡੇਢ ਲੱਖ ਰੁਪਏ ਲਾਈ ਗਈ ਸੀ। ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਰਾਹੀਂ ਘਰ ਦੀ ਆਮਦਨ ਚਲਾਉਣ ਵਾਲੇ ਗੁਰਜੰਟ ਸਿੰਘ ਲਈ ਇਹ ਨੁਕਸਾਨ ਸਿਰਫ਼ ਪਸ਼ੂ ਦੀ ਮੌਤ ਨਹੀਂ, ਸਗੋਂ ਰੋਜ਼ੀ-ਰੋਟੀ ਦੇ ਸਹਾਰੇ ਨੂੰ ਲੱਗਾ ਵੱਡਾ ਝਟਕਾ ਹੈ। ਘਟਨਾ ਤੋਂ ਬਾਅਦ ਪੀੜ੍ਹਤ ਕਿਸਾਨ ਡੂੰਘੇ ਸਦਮੇ ਵਿਚ ਹੈ। ਪਿੰਡ ਦੇ ਸਰਪੰਚ ਇਕਬਾਲ ਸਿੰਘ ਬਰਾੜ ਨੇ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਮੰਗ ਕੀਤੀ ਕਿ ਪੀੜ੍ਹਤ ਕਿਸਾਨ ਗੁਰਜੰਟ ਸਿੰਘ ਦੀ ਮਾਲੀ ਹਾਲਤ ਨੂੰ ਧਿਆਨ ਵਿਚ ਰੱਖਦਿਆਂ ਸਰਕਾਰੀ ਨਿਯਮਾਂ ਅਨੁਸਾਰ ਉਸ ਨੂੰ ਮੱਝ ਦਾ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਕੁਦਰਤੀ ਆਫ਼ਤ ਵਰਗੀ ਇਸ ਘਟਨਾ ਨਾਲ ਪਏ ਆਰਥਿਕ ਘਾਟੇ ਵਿਚ ਪਰਿਵਾਰ ਨੂੰ ਕੁਝ ਰਾਹਤ ਮਿਲ ਸਕੇ। 6.36 ਗ੍ਰਾਮ ਹੈਰੋਇਨ ਸਣੇ ਦੋ ਨਸ਼ਾ ਤਸਕਰ ਕਾਬੂ ਬਠਿੰਡਾ, 29 ਅਗਸਤ (ਵੀਰਪਾਲ ਸਿੰਘ)-ਬਠਿੰਡਾ ਪੁਲਿਸ ਵਲੋਂ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ 6.36 ਗ੍ਰਾਮ ਹੈਰੋਇਨ ਬਰਾਮਦ ਕਰ ਲਈ ਗਈ ਹੈ। ਇਸ ਮਾਮਲੇ ਵਿਚ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਗੁਰਮੇਲ ਸਿੰਘ ਵਲੋਂ ਜਾਣਥਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਥਾਣਾ ਥਰਮਲ ਪੁਲਿਸ ਵਲੋਂ ਗੁਰੂ ਨਾਨਕ ਕਲੋਨੀ ਬਠਿੰਡਾ ਪਾਸੋਂ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਲਾਸ਼ੀ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਪਾਸੋਂ 6.36 ਗ੍ਰਾਮ ਹੈਰੋਇਨ ਬਰਾਮਦ ਕਰ ਲਈ ਗਈ ਹੈ। ਉਕਤ ਵਿਅਕਤੀਆਂ ਦੀ ਪਹਿਚਾਣ ਕਨਵਰ ਅਜੇ ਸਿੰਘ ਵਾਸੀ ਗਿੱਲ ਪੱਤੀ, ਜਸਵੀਰ ਸਿੰਘ ਵਾਸੀ ਬਠਿੰਡਾ ਵਜੋਂ ਹੋਈ ਹੈ। ਜਿਨ੍ਹਾਂ ’ਤੇ ਥਾਣਾ ਥਰਮਲ ਵਿਖੇ ਨਸ਼ਾ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਪਿਛਲੀ ਖ਼ਬਰ ਸੋਲਰ ਮੋਟਰ ਦੀਆਂ ਪਲੇਟਾਂ ਤੋੜਨ ਤੇ ਜ਼ਮੀਨ ਦਾ ਠੇਕਾ ਹੜੱਪਣ ਦੇ ਦੋਸ਼, ਐੱਸ.ਐੱਸ.ਪੀ. ਕੋਲ ਲਾਈ ਗੁਹਾਰ ਅਗਲੀ ਖ਼ਬਰ ਭਗਤਾ ਭਾਈਕਾ ਵਿਖੇ ਰੌਂਤਾ ਰਜਵਾਹਾ ’ਚੋਂ ਗਲੀ-ਸੜੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।