30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸਰਕਾਰੀ ਸਕਿਉਰਟੀ ਲੈਣ ਲਈ ਖ਼ੁਦ ਕਰਵਾਇਆ ਜਲਨਸ਼ੀਲ ਪਦਾਰਥ ਨਾਲ ਹਮਲਾ

ਬਠਿੰਡਾ, 29 ਅਗਸਤ (ਵੀਰਪਾਲ ਸਿੰਘ)- 26 ਅਗਸਤ ਨੂੰ ਰਾਤ ਨੂੰ ਪਿੰਡ ਭੁੱਚੋ ਖ਼ੁਰਦ ਵਿਖੇ ਇਕ ਵਿਅਕਤੀ ਦੇ ਘਰ ਜਲਨਸ਼ੀਲ ਪਦਾਰਥ ਨਾਲ ਹੋਏ ਹਮਲੇ ਦਾ ਪਰਦਾਫਾਸ਼ ਕਰਦੇ ਹੋਏ ਮੁੱਦਈ ਮੁਕੱਦਮਾ ਨੂੰ ਮੁਕੱਦਮਾ ਦਾ ਕਥਿਤ ਦੋਸ਼ੀ ਠਹਿਰਾਇਆ ਗਿਆ ਹੈ। ਬਠਿੰਡਾ ਦੇ ਥਾਣਾ ਕੈਂਟ ਵਿਖੇ ਹਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਭੁੱਚੋ ਵਲੋਂ 26 ਅਗਸਤ 2026 ਨੂੰ ਆਪਣੇ ਘਰ ਕਿਸੇ ਅਣਪਛਾਤੇ ਵਿਅਕਤੀ ਵਲੋਂ ਜਲਣਸ਼ੀਲ ਪਦਾਰਥ ਨਾਲ ਹਮਲੇ ਕੀਤੇ ਜਾਣ ਬਾਰੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਅਜੀਤ ਡੈਸਕ 30-08-2026
ਬਠਿੰਡਾ, 29 ਅਗਸਤ (ਵੀਰਪਾਲ ਸਿੰਘ)- 26 ਅਗਸਤ ਨੂੰ ਰਾਤ ਨੂੰ ਪਿੰਡ ਭੁੱਚੋ ਖ਼ੁਰਦ ਵਿਖੇ ਇਕ ਵਿਅਕਤੀ ਦੇ ਘਰ ਜਲਨਸ਼ੀਲ ਪਦਾਰਥ ਨਾਲ ਹੋਏ ਹਮਲੇ ਦਾ ਪਰਦਾਫਾਸ਼ ਕਰਦੇ ਹੋਏ ਮੁੱਦਈ ਮੁਕੱਦਮਾ ਨੂੰ ਮੁਕੱਦਮਾ ਦਾ ਕਥਿਤ ਦੋਸ਼ੀ ਠਹਿਰਾਇਆ ਗਿਆ ਹੈ। ਬਠਿੰਡਾ ਦੇ ਥਾਣਾ ਕੈਂਟ ਵਿਖੇ ਹਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਭੁੱਚੋ ਵਲੋਂ 26 ਅਗਸਤ 2026 ਨੂੰ ਆਪਣੇ ਘਰ ਕਿਸੇ ਅਣਪਛਾਤੇ ਵਿਅਕਤੀ ਵਲੋਂ ਜਲਣਸ਼ੀਲ ਪਦਾਰਥ ਨਾਲ ਹਮਲੇ ਕੀਤੇ ਜਾਣ ਬਾਰੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਬਠਿੰਡਾ ਪੁਲਿਸ ਅਤੇ ਇੰਟੈਲੀਜੈਂਸੀ ਟੀਮ ਵਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਦੇ ਹੋਏ ਫਰਾਂਸਿਸ ਟੀਮ ਦੀ ਮਦਦ ਨਾਲ ਆਧੁਨਿਕ ਟੈਕਨੋਲਜੀ, ਸੀ.ਸੀ.ਟੀ.ਵੀ. ਕੈਮਰਿਆਂ ਅਤੇ ਹਿਊਮਨ ਇੰਟੈਲੀਜੈਂਸੀ ਦੇ ਆਧਾਰ ‘ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਕੀਤੀ ਗਈ, ਜਿਸ ਵਿਚ ਅਨਮੋਲਪ੍ਰੀਤ ਸਿੰਘ ਉਰਫ਼ ਮੋਲਾ ਵਾਸੀ ਪੱਧਰੀ ਖ਼ੁਰਦ ਥਾਣਾ ਝਬਾਲ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਅਨਮੋਲਪ੍ਰੀਤ ਸਿੰਘ ਅਤੇ ਉਕਤ ਨੇ ਖ਼ੁਲਾਸਾ ਕਰਦੇ ਹੋਏ ਜਾਣਕਾਰੀ ਦਿੱਤੀ ਮੁੱਦਈ ਹਰਜੀਤ ਸਿੰਘ ਵਲੋਂ ਇਹ ਸਾਰਾ ਘਟਨਾ ਪੁਲਿਸ ਸਕਿਉਰਟੀ ਲੈਣ ਲਈ ਅੰਜਾਮ ਦਿਵਾਈ ਗਈ ਹੈ। ਬਠਿੰਡਾ ਪੁਲਿਸ ਵਲੋਂ ਇਸ ਮਾਮਲੇ ਵਿਚ ਮੁੱਦਈ ਹਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਨਮੋਲਪ੍ਰੀਤ ਵਲੋਂ ਦੱਸੇ ਗਏ 2 ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ਦੀ ਗ੍ਰਿਫ਼ਤਾਰੀ ਹੋਣੀ ਅਜੈ ਬਾਕੀ ਹੇ।
ਪਿਛਲੀ ਖ਼ਬਰ ਨਗਰ ਕੋਟਸ਼ਮੀਰ ਵਿਖੇ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਨਗਰ ਦੇ ਵੱਡੀ ਗਿਣਤੀ ਲੋਕਾਂ ਨੂੰ ਰਾਤ ਦੇ ਹਨੇਰੇ ਤੋਂ ਮਿਲੇਗੀ... ਅਗਲੀ ਖ਼ਬਰ ਸੋਲਰ ਮੋਟਰ ਦੀਆਂ ਪਲੇਟਾਂ ਤੋੜਨ ਤੇ ਜ਼ਮੀਨ ਦਾ ਠੇਕਾ ਹੜੱਪਣ ਦੇ ਦੋਸ਼, ਐੱਸ.ਐੱਸ.ਪੀ. ਕੋਲ ਲਾਈ ਗੁਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।