02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਭਾਜਪਾ ਵਲੋਂ ਸੁਖਮਨਜੀਤ ਮੋਮੀ ਯੂਥ ਵਿੰਗ ਦਿਹਾਤੀ ਬਠਿੰਡਾ ਦਾ ਸਕੱਤਰ ਨਿਯੁਕਤ

ਭਗਤਾ ਭਾਈਕਾ, 1 ਸਤੰਬਰ (ਸੁਖਪਾਲ ਸਿੰਘ ਸੋਨੀ)-ਭਾਰਤੀ ਜਨਤਾ ਪਾਰਟੀ ਵਲੋਂ ਨੌਜਵਾਨ ਆਗੂ ਸੁਖਮਨਜੀਤ ਸਿੰਘ ਮੋਮੀ (ਬੁਰਜਲੱਧਾ ਸਿੰਘ ਵਾਲਾ) ਨੂੰ ਭਾਜਪਾ ਯੂਥ ਵਿੰਗ ਬਠਿੰਡਾ ਦਿਹਾਤੀ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਮੋਮੀ ਦੀ ਨਿਯੁਕਤੀ ਨੂੰ ਲੈ ਕੇ ਭਾਜਪਾ ਖੇਮੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਅਜੀਤ ਡੈਸਕ 02-09-2026
ਭਗਤਾ ਭਾਈਕਾ, 1 ਸਤੰਬਰ (ਸੁਖਪਾਲ ਸਿੰਘ ਸੋਨੀ)-ਭਾਰਤੀ ਜਨਤਾ ਪਾਰਟੀ ਵਲੋਂ ਨੌਜਵਾਨ ਆਗੂ ਸੁਖਮਨਜੀਤ ਸਿੰਘ ਮੋਮੀ (ਬੁਰਜਲੱਧਾ ਸਿੰਘ ਵਾਲਾ) ਨੂੰ ਭਾਜਪਾ ਯੂਥ ਵਿੰਗ ਬਠਿੰਡਾ ਦਿਹਾਤੀ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਮੋਮੀ ਦੀ ਨਿਯੁਕਤੀ ਨੂੰ ਲੈ ਕੇ ਭਾਜਪਾ ਖੇਮੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਭਾਜਪਾ (ਐਸ.ਸੀ. ਮੋਰਚਾ) ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਬੁਰਜ ਲੱਧਾ ਨੇ ਨੌਜਵਾਨ ਮੋਮੀ ਦੀ ਨਿਯੁਕਤੀ ’ਤੇ ਭਾਜਪਾ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਖਮਨਜੀਤ ਸਿੰਘ ਮੋਮੀ ਇਕ ਮਿਹਨਤੀ, ਨੌਜਵਾਨ ਅਤੇ ਸਰਗਰਮ ਵਰਕਰ ਹਨ, ਜੋ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਤਨਦੇਹੀ ਨਾਲ ਕੰਮ ਕਰਨਗੇ । ਉਨ੍ਹਾਂ ਦੀ ਨਿਯੁਕਤੀ ਨਾਲ ਬਠਿੰਡਾ ਦਿਹਾਤੀ ਵਿਚ ਭਾਜਪਾ ਦੇ ਯੂਥ ਵਿੰਗ ਨੂੰ ਹੋਰ ਮਜ਼ਬੂਤੀ ਮਿਲੇਗੀ । ਭਾਜਪਾ ਆਗੂ ਸਵਰਨ ਸਿੰਘ ਬੁਰਜ ਲੱਧਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ਵਿਚ ਭਾਗੀਦਾਰ ਬਣਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ।
ਪਿਛਲੀ ਖ਼ਬਰ ਹਰਿੰਦਰ ਮਹਿਰਾਜ ਦੀ ਨਿਯੁਕਤੀ ਦਾ ਪਾਰਟੀ ਵਰਕਰਾਂ ਵਲੋਂ ਸਵਾਗਤ ਅਗਲੀ ਖ਼ਬਰ ਸੇਵਾਮੁਕਤੀ ’ਤੇ ਵਿਸ਼ੇਸ਼- ਲੈਕਚਰਾਰ ਕਵਿਤਾ ਗੁਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।