03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਬਠਿੰਡਾ ’ਚ ਪੱਕੇ ਮੋਰਚੇ ਵਿਚ ਜੁੜੀਆਂ ਕਿਸਾਨ ਔਰਤਾਂ ਨਾਅਰੇਬਾਜ਼ੀ ਕਰਦੀਆਂ ਹੋਈਆਂ।

ਬਠਿੰਡਾ, 2 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਭਾਰਤ-ਅਮਰੀਕਾ ਵਪਾਰ ਸਮਝੌਤਾ ਵਾਰਤਾ ਅਤੇ ਲੈਂਡਪੂਲਿੰਗ ਨੀਤੀ ਸਮੇਤ ਹੋਰ ਭਖਦੇ ਕਿਸਾਨ ਮਸਲਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਬਠਿੰਡਾ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਲਗਾਇਆ ਗਿਆ ਪੱਕਾ ਮੋਰਚਾ ਚੌਥੇ ਦਿਨ ਵੀ ਲਗਾਤਾਰ ਜਾਰੀ ਰਿਹਾ, ਪਰ ਅਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਜ਼ਹਿਮਤ ਨਹੀਂ ਉਠਾਈ ਹੈ। ਸੂਬਾ ਸਰਕਾਰ ਅਤੇ ਪ੍ਰਸ਼ਾਸਨ ਦੇ ਅੜੀਅਲ ਰਵੱਈਏ ਤੋਂ ਖ਼ਫ਼ਾ ਹੋਏ ਕਿਸਾਨਾਂ ਨੇ 5 ਸਤੰਬਰ ਨੂੰ ਗੁਪਤ ਤੇ ਵੱਡਾ ਪੈਂਤੜਾ ਕਰਨ ਦਾ ਐਲਾਨ ਕੀਤਾ ਹੈ, ਜੋ ਪ੍ਰਸ਼ਾਸਨ ਤੇ ਸਰਕਾਰ ਦੇ ਗਲ੍ਹੇ ਦੀ ਹੱਡੀ ਬਣ ਸਕਦਾ ਹੈ ।

ਅਜੀਤ ਡੈਸਕ 03-09-2026
ਬਠਿੰਡਾ, 2 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਭਾਰਤ-ਅਮਰੀਕਾ ਵਪਾਰ ਸਮਝੌਤਾ ਵਾਰਤਾ ਅਤੇ ਲੈਂਡਪੂਲਿੰਗ ਨੀਤੀ ਸਮੇਤ ਹੋਰ ਭਖਦੇ ਕਿਸਾਨ ਮਸਲਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਬਠਿੰਡਾ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਲਗਾਇਆ ਗਿਆ ਪੱਕਾ ਮੋਰਚਾ ਚੌਥੇ ਦਿਨ ਵੀ ਲਗਾਤਾਰ ਜਾਰੀ ਰਿਹਾ, ਪਰ ਅਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਜ਼ਹਿਮਤ ਨਹੀਂ ਉਠਾਈ ਹੈ। ਸੂਬਾ ਸਰਕਾਰ ਅਤੇ ਪ੍ਰਸ਼ਾਸਨ ਦੇ ਅੜੀਅਲ ਰਵੱਈਏ ਤੋਂ ਖ਼ਫ਼ਾ ਹੋਏ ਕਿਸਾਨਾਂ ਨੇ 5 ਸਤੰਬਰ ਨੂੰ ਗੁਪਤ ਤੇ ਵੱਡਾ ਪੈਂਤੜਾ ਕਰਨ ਦਾ ਐਲਾਨ ਕੀਤਾ ਹੈ, ਜੋ ਪ੍ਰਸ਼ਾਸਨ ਤੇ ਸਰਕਾਰ ਦੇ ਗਲ੍ਹੇ ਦੀ ਹੱਡੀ ਬਣ ਸਕਦਾ ਹੈ । ਇਸ ਗੁਪਤ ਐਕਸ਼ਨ ਦਾ ਐਲਾਨ ਅੱਜ ਯੂਨੀਅਨ ਦੇ ਸੂਬਾ ਸੀਨੀਅਰ ਉੱਪ-ਪ੍ਰਧਾਨ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਮੋਰਚੇ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਮੌਕੇ ਕਰਮਜੀਤ ਕੌਰ ਲਹਿਰਾਖਾਨਾ, ਮਾਲਣ ਕੌਰ ਕੋਠਾ ਗੁਰੂ, ਕਰਮਜੀਤ ਕੌਰ ਜਿਉਂਦ, ਅਵਤਾਰ ਸਿੰਘ ਪੂਹਲਾ, ਜਸਕਰਨ ਸਿੰਘ ਕੋਟਗੁਰੂ, ਗੁਰਮੇਲ ਸਿੰਘ ਢੱਡੇ ਤੇ ਗੁਲਾਬ ਸਿੰਘ ਜਿਉਂਦ ਨੇ ਵੀ ਸੰਬੋਧਨ ਕੀਤਾ। ਪੱਖੀ ਗਾਇਕ ਹਰਬੰਸ ਸਿੰਘ ਘਣੀਆਂ ਅਤੇ ਪਿਆਰਾ ਸਿੰਘ ਜਿਉਂਦ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਕਿਸਾਨਾਂ ਨਾਲ ਮੁੜ ਪੇਚਾ ਪੈਣ ਦੇ ਡਰੋਂ ਐੱਸ . ਐੱਸ . ਪੀ . ਦਾ ਤਬਾਦਲਾ ਇੱਥੇ ਦੱਸਣਯੋਗ ਹੈ ਕਿ ਜਦੋਂ ਡਾ. ਜਯੋਤੀ ਯਾਦਵ ਬੈਂਸ ਨੇ ਬਠਿੰਡਾ ਦੇ ਐੱਸ.ਐੱਸ.ਪੀ. ਦਾ ਅਹੁਦਾ ਸੰਭਾਲਿਆ ਸੀ ਤਾਂ ਕੁਝ ਦਿਨਾਂ ਬਾਅਦ ਉਨ੍ਹਾਂ ਦਾ ਜਿਉਂਦ ਘਟਨਾ ਨੂੰ ਲੈ ਕੇ ਬਠਿੰਡਾ ਵਿਚ ਪੱਕਾ ਮੋਰਚਾ ਲਗਾਉਣ ਲਈ ਵਧ ਰਹੇ ਭਾਕਿਯੂ ਉਗਰਾਹਾਂ ਦੇ ਕਾਰਕੁੰਨਾਂ ਨਾਲ ਪੇਚਾ ਪੈ ਗਿਆ ਸੀ ਤੇ ਪੁਲਿਸ ਤਸ਼ੱਦਦ ਦੌਰਾਨ ਇਕ ਕਿਸਾਨ ਦੀ ਲੱਤ ਤੇ ਇਕ ਦਾ ਹੱਥ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਐੱਸ.ਐੱਸ.ਪੀ. ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਪਤਨੀ ਹੋਣ ਕਰਕੇ ਸਮੁੱਚੀ ਸਰਕਾਰ ਕਿਸਾਨਾਂ ਦੇ ਨਿਸ਼ਾਨੇ ’ਤੇ ਆ ਗਈ ਸੀ ਤੇ ਕਿਸਾਨਾਂ ਨੇ ਐੱਸ.ਐੱਸ.ਪੀ. ’ਤੇ ਵਿਭਾਗੀ ਤਾਕਤ ਹੀ ਨਹੀਂ, ਸਗੋਂ ਸੱਤਾ ਦੇ ਨਸ਼ੇ ਵਿਚ ਚੂਰ ਹੋਣ ਦੇ ਦੋਸ਼ ਲਗਾਉਂਦੇ ਹੋਏ ਘੇਰਿਆ ਸੀ। ਹੁਣ ਮੁੜ ਭਾਕਿਯੂ ਉਗਰਾਹਾਂ ਨੇ ਬਠਿੰਡਾ ’ਚ ਬੀਤੀ 30 ਅਗਸਤ ਤੋਂ ਪੱਕਾ ਮੋਰਚਾ ਲਗਾਇਆ ਹੋਇਆ ਪਰ ਇਸ ਦੌਰਾਨ ਐੱਸ.ਐੱਸ.ਪੀ. ਜਯੋਤੀ ਯਾਦਵ ਦਾ ਕਿਸਾਨਾਂ ਨਾਲ ਮੁੜ ਪੇਚਾ ਪੈਣ ਦੇ ਡਰੋਂ ਤੇ ਸਿਰ ’ਤੇ ਆਈਆਂ ਚੋਣਾਂ ਨੂੰ ਦੇਖਦਿਆਂ ਪੱਕੇ ਮੋਰਚੇ ਦੇ ਤੀਸਰੇ ਦਿਨ ਹੀ ਤਬਾਦਲਾ ਕਰ ਦਿੱਤਾ ਗਿਆ ਹੈ। ਵੱਡੀ ਗੱਲ ਹੈ ਕਿ ਉਨ੍ਹਾਂ ਨੂੰ ਸਿੱਖਿਆ ਮੰਤਰੀ ਦੀ ਪਤਨੀ ਹੋਣ ਦੇ ਬਾਵਜੂਦ ਅੱਗੇ ਕਿਸੇ ਵੀ ਜ਼ਿਲੇ੍ਹ ਦੀ ਬਤੌਰ ਐੱਸ.ਐੱਸ.ਪੀ. ਜ਼ਿੰਮੇਵਾਰੀ ਨਹੀਂ ਸੌਂਪੀ ਗਈ ਹੈ। ਕਿਸਾਨ ਐੱਸ.ਐੱਸ.ਪੀ. ਦੀ ਬਦਲੀ ਨੂੰ ਸੰਘਰਸ਼ ਦੀ ਜਿੱਤ ਅਤੇ ਸਰਕਾਰ ਦੇ ਪਿਛਾਂਹ ਹਟਣ ਦੀ ਕਾਰਵਾਈ ਵਜੋਂ ਦੇਖ ਰਹੇ ਹਨ।
ਪਿਛਲੀ ਖ਼ਬਰ ਪਾਵਰਕਾਮ ਸੀ.ਐਮ.ਡੀ ਨੇ ਦੋ ਦਿਨਾਂ ’ਚ ਸਿੱਧੇ ਕੰਟਰੈਕਟ ’ਤੇ ਲੈਣ ਦਾ ਦਿੱਤਾ ਲਿਖਤੀ ਭਰੋਸਾ ਅਗਲੀ ਖ਼ਬਰ ਅਕਾਸ਼ਦੀਪ ਸਿੰਘ ਮਿੱਡੂਖੇੜਾ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।