ਕੌਮੀ ਪੱਧਰ ‘ਤੇ ਬੈਂਕ ਯੂਨੀਅਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਆਰ-ਪਾਰ ਦੀ ਲੜਾਈ ਦੇ ਰੌਂਅ ’ਚ
ਭੁੱਚੋ ਮੰਡੀ, 2 ਸਤੰਬਰ (ਪਰਵਿੰਦਰ ਸਿੰਘ ਜੌੜਾ)- ਕੌਮੀ ਪੱਧਰ ‘ਤੇ ਬੈਂਕ ਯੂਨੀਅਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਦੇ ਰੌਂਅ ‘ਚ ਹਨ। ਬੈਂਕ ਯੂਨੀਅਨਾਂ ਨੇ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਦੇ ਪਲੇਟਫਾਰਮ ‘ਤੇ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਕੌਮੀ ਪੱਧਰ ‘ਤੇ ਵਿੱਢੇ ਜਾਣ ਵਾਲੇ ਸੰਘਰਸ਼ ਦੀ ਰੂਪ-ਰੇਖਾ ਉਲੀਕ ਦਿੱਤੀ ਹੈ।
ਭੁੱਚੋ ਮੰਡੀ, 2 ਸਤੰਬਰ (ਪਰਵਿੰਦਰ ਸਿੰਘ ਜੌੜਾ)- ਕੌਮੀ ਪੱਧਰ ‘ਤੇ ਬੈਂਕ ਯੂਨੀਅਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਦੇ ਰੌਂਅ ‘ਚ ਹਨ। ਬੈਂਕ ਯੂਨੀਅਨਾਂ ਨੇ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਦੇ ਪਲੇਟਫਾਰਮ ‘ਤੇ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਕੌਮੀ ਪੱਧਰ ‘ਤੇ ਵਿੱਢੇ ਜਾਣ ਵਾਲੇ ਸੰਘਰਸ਼ ਦੀ ਰੂਪ-ਰੇਖਾ ਉਲੀਕ ਦਿੱਤੀ ਹੈ। ਇਸ ਦੌਰਾਨ ਜੇਕਰ ਬੈਂਕ ਯੂਨੀਅਨਾਂ ਦੀ ਸਰਕਾਰ ਨਾਲ ਕੋਈ ਸੈਟਲਮੈਂਟ ਨਾ ਹੋਈ ਤਾਂ ਸਰਕਾਰ ਦੇ ਨਾਲ-ਨਾਲ ਵਪਾਰੀਆਂ, ਕਾਰੋਬਾਰੀਆਂ ਅਤੇ ਹਰ ਤਰ੍ਹਾਂ ਦੇ ਬੈਂਕ ਖਪਤਕਾਰਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਤਰਾਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਜੇਕਰ ਕੋਈ ਸਮਝੌਤਾ ਨਾ ਹੋਇਆ ਜਾਂ ਸਰਕਾਰ ਨੇ ਬੈਂਕ ਯੂਨੀਅਨਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਦੇਸ਼ ਦੀ ਅਰਥ ਵਿਵਸਥਾ ਹੀ ਖ਼ਤਰੇ ਵਿਚ ਪੈ ਸਕਦੀ ਹੈ। ਜਾਣਕਾਰੀ ਅਨੁਸਾਰ ਬੈਂਕ ਯੂਨੀਅਨਾਂ ਮੁੱਖ ਤੌਰ ‘ਤੇ 5 ਦਿਨਾਂ ਕਾਰੋਬਾਰੀ ਹਫ਼ਤੇ ਦੀ ਮੰਗ ਕਰ ਰਹੀਆਂ ਹਨ। ਹਾਲਾਂਕਿ ਮੌਜੂਦਾ ਸਮੇਂ ਵੀ ਦੂਜੇ ‘ ਤੇ ਚੌਥੇ ਸ਼ਨੀਵਾਰ ਬੈਂਕਾਂ ਵਿਚ ਛੁੱਟੀ ਹੁੰਦੀ ਹੈ ਅਤੇ ਸਿਰਫ਼ ਪਹਿਲੇ, ਤੀਜੇ ਅਤੇ ਪੰਜਵੇਂ (ਜੇ ਮਹੀਨੇ ਵਿਚ 5 ਸ਼ਨੀਵਾਰ ਆਉਣ ਤਾਂ) ਬੈਂਕਾਂ ਵਿਚ ਕੰਮਕਾਜ ਹੁੰਦਾ ਹੈ, ਪ੍ਰੰਤੂ ਬੈਂਕ ਯੂਨੀਅਨਾਂ ਦੀ ਮੰਗ ਹੈ ਕਿ ਪੂਰਾ ਮਹੀਨਾ ਹਰ ਸ਼ਨੀਵਾਰ ਬੈਂਕਾਂ ਬੰਦ ਰੱਖੀਆਂ ਜਾਣ। ਇਸ ਤੋਂ ਇਲਾਵਾ ਕਾਰਗੁਜ਼ਾਰੀ ਆਧਾਰਿਤ ਪ੍ਰੋਤਸਾਹਨ ਯੋਜਨਾ ਸਬੰਧੀ ਮੱਤਭੇਦਾਂ ਅਤੇ ਪੈਨਸ਼ਨ ਨਾਲ ਜੁੜੇ ਮੁੱਦਿਆਂ ਸਮੇਤ ਹੋਰ ਕਈ ਮੰਗਾਂ ਦੀ ਪੂਰਤੀ ਦੀ ਮੰਗ ਕੀਤੀ ਜਾ ਰਹੀ ਹੈ। ਉਲੀਕੀ ਗਈ ਰੂਪ-ਰੇਖਾ ਅਨੁਸਾਰ ਬੈਂਕ ਯੂਨੀਅਨਾਂ ਵਲੋਂ ਪਹਿਲੇ ਪੜਾਅ ‘ਤੇ 11 ਸਤੰਬਰ ਨੂੰ ਇਕ ਰੋਜ਼ਾ ਹੜਤਾਲ ਦਾ ਐਲਾਨ ਕੀਤਾ ਹੈ, ਕਾਰਨ 11, 12 ਤੇ 13 ਸਤੰਬਰ ਨੂੰ ਬੈਂਕ ਲਗਾਤਾਰ 3 ਦਿਨ ਬੰਦ ਰਹਿਣਗੇ। ਫੋਰਮ ਵਲੋਂ ਦੂਜੇ ਪੜਾਅ ਤਹਿਤ 28 ਸਤੰਬਰ ਸੋਮਵਾਰ ਤੋਂ 3 ਰੋਜ਼ਾ ਹੜਤਾਲ ਦੀ ਚਿਤਾਵਨੀ ਦਿੱਤੀ ਹੈ, ਨਾਲ 26 ਅਤੇ 27 ਸਤੰਬਰ ਨੂੰ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੋਣ ਕਰਕੇ ਬੈਂਕ ਲਗਾਤਾਰ 5 ਦਿਨ ਬੰਦ ਰਹਿ ਸਕਦੇ ਹਨ। ਤੀਜੇ ਪੜਾਅ ਤਹਿਤ ਬੈਂਕ ਯੂਨੀਅਨਾਂ ਨੇ 26 ਅਕਤੂਬਰ ਤੋਂ ਅਣਮਿਥੇ ਸਮੇਂ ਦੀ ਹੜਤਾਲ ‘ਤੇ ਜਾਣ ਦੀ ਤਕੜੀ ਚਿਤਾਵਨੀ ਦੇ ਮਾਰੀ ਹੈ, ਨਾਲ ਸਰਕਾਰ ਦੇ ਹੱਥ-ਪੈਰ ਫੁੱਲ ਗਏ ਹਨ ।