05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪੀ ਐਲ ਵੀ ਸ਼ਸ਼ੀ ਸਿੱਕਾ ਵਲੋਂ ਧੋਬੀਆਣਾ ਬਸਤੀ ਵਿਚ ਨਸ਼ਿਆਂ ਵਿਰੁੱਧ ਸੈਮੀਨਾਰ

ਬਠਿੰਡਾ, 4 ਸਤੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਸ਼ੈਸ਼ਨ ਜੱਜ ਅਤੇ ਸੀ ਜੀ ਐਮ ਬਲਜਿੰਦਰ ਕੌਰ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮਾਜ ਸੇਵਕਾ ਸ੍ਰੀਮਤੀ ਸ਼ਸ਼ੀ ਸਿੱਕਾ ਪੀ ਐਲ ਵੀ ਵਲੋਂ ਧੋਬੀਆਣਾ ਬਸਤੀ ਬਠਿੰਡਾ, ਜੋ ਨਸ਼ਿਆਂ ਦਾ ਗੜ੍ਹ ਬਣ ਚੁੱਕਾ ਸੀ, ਵਿਚ ਲੋਕਾਂ ਨੂੰ ਇਕੱਠੇ ਕਰਕੇ ਨਸ਼ੇ ਨਾ ਕਰਨ ਲਈ ਪ੍ਰੇਰਿਆ ਗਿਆ। ਉਨ੍ਹਾਂ ਵਲੋਂ ਸ਼ਹਿਰ ਦੀਆਂ ਪਬਲਿਕ ਥਾਂਵਾਂ ਤੇ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਨਸ਼ੇ ਕਰਨ ਵਾਲੇ ਬੰਦੇ ਦੀ ਪਹਿਚਾਣ ਕਰਕੇ ਇਸ ਦਲਦਲ ਵਿਚ ਡੁੱਬ ਚੁੱਕੇ ਲੋਕਾਂ ਨੂੰ ਨਸ਼ਾ ਛੁਡਵਾ ਕੇ ਵਧੀਆ ਜੀਵਨ ਜਿਉਣ ਦੀ ਜਾਂਚ ਸਿਖਾਈ ਜਾਵੇ।

ਅਜੀਤ ਡੈਸਕ 05-09-2026
ਬਠਿੰਡਾ, 4 ਸਤੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਸ਼ੈਸ਼ਨ ਜੱਜ ਅਤੇ ਸੀ ਜੀ ਐਮ ਬਲਜਿੰਦਰ ਕੌਰ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮਾਜ ਸੇਵਕਾ ਸ੍ਰੀਮਤੀ ਸ਼ਸ਼ੀ ਸਿੱਕਾ ਪੀ ਐਲ ਵੀ ਵਲੋਂ ਧੋਬੀਆਣਾ ਬਸਤੀ ਬਠਿੰਡਾ, ਜੋ ਨਸ਼ਿਆਂ ਦਾ ਗੜ੍ਹ ਬਣ ਚੁੱਕਾ ਸੀ, ਵਿਚ ਲੋਕਾਂ ਨੂੰ ਇਕੱਠੇ ਕਰਕੇ ਨਸ਼ੇ ਨਾ ਕਰਨ ਲਈ ਪ੍ਰੇਰਿਆ ਗਿਆ। ਉਨ੍ਹਾਂ ਵਲੋਂ ਸ਼ਹਿਰ ਦੀਆਂ ਪਬਲਿਕ ਥਾਂਵਾਂ ਤੇ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਨਸ਼ੇ ਕਰਨ ਵਾਲੇ ਬੰਦੇ ਦੀ ਪਹਿਚਾਣ ਕਰਕੇ ਇਸ ਦਲਦਲ ਵਿਚ ਡੁੱਬ ਚੁੱਕੇ ਲੋਕਾਂ ਨੂੰ ਨਸ਼ਾ ਛੁਡਵਾ ਕੇ ਵਧੀਆ ਜੀਵਨ ਜਿਉਣ ਦੀ ਜਾਂਚ ਸਿਖਾਈ ਜਾਵੇ। ਇਸ ਲਈ ਉਨ੍ਹਾਂ ਆਪਣੇ ਸੈਮੀਨਾਰ ਨਾਲ ਪਹਿਲਾ ਵੀ ਕਈ ਲੋਕਾਂ ਦੀ ਜ਼ਿੰਦਗੀ ਬਦਲ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਜੋ ਲੋਕ ਨਸ਼ਾ ਕੇਂਦਰਾਂ ਵਿਚ ਜਾ ਕੇ ਅਪਣੇ ਆਪ ਨਸ਼ਾ ਛੱਡ ਦੇਣਗੇ। ਇਸ ਸਮੇ ਬਹੁਤ ਸਾਰੇ ਹਾਜ਼ਰ ਲੋਕਾਂ ਨੇ ਨਸ਼ਾ ਨਾ ਕਰਨ ਦਾ ਪ੍ਰਣ ਵੀ ਕੀਤਾ। ਪੀ ਐਲ ਵੀ ਸ਼ਸ਼ੀ ਸਿੱਕਾ ਨੇ ਧੋਬੀਆਣਾ ਬਸਤੀ ਦੇ ਵਸਨੀਕ ਲੋਕਾਂ ਨੂੰ ਪਿਛਲੇ ਤਿੰਨ ਦਿਨਾਂ ਤੋਂ ਪ੍ਰੇਰਨਾ ਦਿੱਤੀ। ਅਖ਼ੀਰਲੇ ਦਿਨ ਧੋਬੀਆਣਾ ਮੇਨ ਰੋਡ ਹਨੂੰਮਾਨ ਮੰਦਰ ਦੇ ਕੋਲ ਹਾਜ਼ਰ ਲੋਕਾਂ ਵਿਚੋਂ ਜੋ ਨਸ਼ਾ ਕਰਦੇ ਸਨ, ਦੀ ਪਹਿਚਾਣ ਕਰਕੇ ਕਾਉਂਸਲਿੰਗ ਕਰਕੇ ਸੁਚੇਤ ਕੀਤਾ ਕਿ ਨਸ਼ੇ ਛੱਡ ਕੇ ਸੁਖੀ ਨਿਰੋਗੀ ਜੀਵਨ ਜੀਓ ਅਤੇ ਰੰਗਲਾ ਪੰਜਾਬ ਬਣਾਓ।
ਪਿਛਲੀ ਖ਼ਬਰ ਚਾਰ ਰੋਜ਼ਾ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਖਾਲਸਾਈ ਜਾਹੋ-ਜਲਾਲ ਨਾਲ ਹੋਈ ਸਮਾਪਤ ਲੁਧਿਆਣਾ ਜ਼ਿਲ੍ਹੇ ਦੀ ਟੀਮ ਬਣੀ ਓਵਰਆਲ ਚੈ... ਅਗਲੀ ਖ਼ਬਰ ਮੁੱਖ ਅਧਿਆਪਕਾ ਡਾ. ਗੁਰਪ੍ਰੀਤ ਕੌਰ ਦੀ ਸੂਬਾ ਪੱਧਰੀ ਅਧਿਆਪਕ ਪੁਰਸਕਾਰ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।