13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬਿਜਲੀ ਕੱਟਾਂ ਨੂੰ ਲੈ ਕੇ ਕਿਸਾਨ ਯੂਨੀਅਨਾਂ ਵਲੋਂ ਮੌੜ ਚੌਕ ਜਾਮ

ਮੌੜ ਮੰਡੀ, 12 ਸਤੰਬਰ (ਗੁਰਜੀਤ ਸਿੰਘ ਕਮਾਲੂ)- ਖੇਤੀ ਮੋਟਰਾਂ ਅਤੇ ਘਰੇਲੂ ਬਿਜਲੀ ਦੀ ਸਪਲਾਈ ਵਿਚ ਲੱਗ ਰਹੇ ਕੱਟਾਂ ਦੇ ਖ਼ਿਲਾਫ਼ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਅੱਜ ਮੌੜ ਚੌਕ ਨੂੰ ਜਾਮ ਕੀਤਾ ਗਿਆ, ਜਿਸ ਕਾਰਨ ਬਠਿੰਡਾ ਮਾਨਸਾ ਰੋਡ ਅਤੇ ਤਲਵੰਡੀ ਸਾਬੋ ਰਾਮਪੁਰਾ ਨੈਸ਼ਨਲ ਹਾਈਵੇ ’ਤੇ ਚੱਲਣ ਵਾਲੀ ਟਰੈਫ਼ਿਕ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਸਿੰਘ ਮਹਿਰਾਜ, ਗੋਰਾ ਸਿੰਘ ਡਿੱਖ ਬਲਾਕ ਪ੍ਰਧਾਨ ਆਦਿ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਡੇ-ਵੱਡੇ ਬੋਰਡ ਲਗਾ ਕੇ 3 00 ਯੂਨਿਟ ਬਿਜਲੀ ਮੁਆਫ਼ੀ ਦੇ ਇਸ਼ਤਿਹਾਰ ਦੇ ਰਹੀ ਸੀ ਪਰ ਹੁਣ ਸਰਕਾਰ ਇਹ ਦੱਸੇ ਕਿ ਹੁਣ ਬਿਜਲੀ ਦੇ ਇੰਨੇ ਵੱਡੇ ਵੱਡੇ ਕੱਟ ਕਿਉਂ ਲੱਗ ਰਹੇ ਹਨ।

ਅਜੀਤ ਡੈਸਕ 13-09-2026
ਮੌੜ ਮੰਡੀ, 12 ਸਤੰਬਰ (ਗੁਰਜੀਤ ਸਿੰਘ ਕਮਾਲੂ)- ਖੇਤੀ ਮੋਟਰਾਂ ਅਤੇ ਘਰੇਲੂ ਬਿਜਲੀ ਦੀ ਸਪਲਾਈ ਵਿਚ ਲੱਗ ਰਹੇ ਕੱਟਾਂ ਦੇ ਖ਼ਿਲਾਫ਼ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਅੱਜ ਮੌੜ ਚੌਕ ਨੂੰ ਜਾਮ ਕੀਤਾ ਗਿਆ, ਜਿਸ ਕਾਰਨ ਬਠਿੰਡਾ ਮਾਨਸਾ ਰੋਡ ਅਤੇ ਤਲਵੰਡੀ ਸਾਬੋ ਰਾਮਪੁਰਾ ਨੈਸ਼ਨਲ ਹਾਈਵੇ ’ਤੇ ਚੱਲਣ ਵਾਲੀ ਟਰੈਫ਼ਿਕ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਸਿੰਘ ਮਹਿਰਾਜ, ਗੋਰਾ ਸਿੰਘ ਡਿੱਖ ਬਲਾਕ ਪ੍ਰਧਾਨ ਆਦਿ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਡੇ-ਵੱਡੇ ਬੋਰਡ ਲਗਾ ਕੇ 3 00 ਯੂਨਿਟ ਬਿਜਲੀ ਮੁਆਫ਼ੀ ਦੇ ਇਸ਼ਤਿਹਾਰ ਦੇ ਰਹੀ ਸੀ ਪਰ ਹੁਣ ਸਰਕਾਰ ਇਹ ਦੱਸੇ ਕਿ ਹੁਣ ਬਿਜਲੀ ਦੇ ਇੰਨੇ ਵੱਡੇ ਵੱਡੇ ਕੱਟ ਕਿਉਂ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੋਲੋਂ ਨਾ ਤਾਂ ਖੇਤਾਂ ਵਾਲੀ ਬਿਜਲੀ ਪੂਰੀ ਹੋ ਰਹੀ ਹੈ ਤੇ ਨਾ ਹੀ ਘਰਾਂ ਵਾਲੀ ਬਿਜਲੀ ਪੂਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਜਦ ਫ਼ਸਲਾਂ ਪੱਕਣ ਤੇ ਆਈਆਂ ਹਨ ਪਰ ਬਿਜਲੀ ਦੇ ਕੱਟਾਂ ਕਾਰਨ ਫ਼ਸਲਾਂ ਨੂੰ ਪਾਣੀ ਨਹੀਂ ਮਿਲ ਰਿਹਾ ਜਿਸ ਕਾਰਨ ਫ਼ਸਲਾਂ ਦੇ ਝਾੜ ਤੇ ਬਹੁਤ ਜ਼ਿਆਦਾ ਅਸਰ ਪਵੇਗਾ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਫ਼ੌਰੀ ਤੌਰ ’ਤੇ ਬਿਜਲੀ ਦੇ ਲੰਬੇ ਕੱਟਾਂ ’ਤੇ ਰੋਕ ਨਾ ਲਗਾਈ ਤਾਂ ਹਰ ਪਿੰਡ ਹਰ ਜ਼ਿਲ੍ਹੇ ਵਿਚ ਸਰਕਾਰ ਖ਼ਿਲਾਫ਼ ਮੋਰਚੇ ਸ਼ੁਰੂ ਕੀਤੇ ਜਾਣਗੇ। ਐਕਸੀਅਨ ਮੌੜ ਨੇ ਧਰਨੇ ਵਿਚ ਪਹੁੰਚ ਕੇ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿਚ ਹੀ ਬਿਜਲੀ ਦੇ ਕੱਟ ਲੱਗ ਰਹੇ ਹਨ ਪਰ ਫਿਰ ਵੀ ਮੌੜ ਗਰਿੱਡ ਦੇ ਅਧੀਨ ਚਲਦੇ ਫੀਡਰਾਂ ਵਿਚ ਕੱਲ੍ਹ ਤੋਂ 6 ਘੰਟੇ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ । ਇਸ ਭਰੋਸੇ ਤੋਂ ਬਾਅਦ ਧਰਨਾ ਚੁੱਕ ਦਿੱਤਾ ਗਿਆ।
ਪਿਛਲੀ ਖ਼ਬਰ ਰੇਲ ਇੰਜਣ ਹੇਠ ਆਉਣ ਨਾਲ ਨੌਜਵਾਨ ਦੀ ਮੌਤ ਅਗਲੀ ਖ਼ਬਰ ਖੇਤੀ ਮੋਟਰਾਂ ਵਾਲੀ ਬਿਜਲੀ ਸਪਲਾਈ ਨਾ ਮਿਲਣ ਕਰਕੇ ਪਿੰਡ ਰਾਮਨਿਵਾਸ ਵਾਸੀਆਂ ਲਗਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।