13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਅਣਪਛਾਤੇ ਵਿਅਕਤੀ ਦੀ ਹਸਪਤਾਲ ’ਚ ਮੌਤ

ਬਠਿੰਡਾ, 12 ਸਤੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਮਾਲ ਗੋਦਾਮ ਰੋਡ ’ਤੇ, ਰੈਣ ਬਸੇਰੇ ਕੋਲ ਇਕ ਵਿਅਕਤੀ ਨੇ ਸਹਾਰਾ ਐਂਬੂਲੈਂਸ ਟੀਮ ਰਾਜੇਂਦਰ ਕੁਮਾਰ ਨੂੰ ਦੱਸਿਆ ਕਿ ਉਸ ਦਾ ਦਿਲ ਬਹੁਤ ਤੇਜ਼ ਧੜਕ ਰਿਹਾ ਹੈ ਅਤੇ ਉਸ ਨੂੰ ਸਾਹ ਲੈਣ ਵਿਚ ਮੁਸ਼ਕਿਲ ਆ ਰਹੀ ਹੈ। ਸਹਾਰਾ ਜਨ ਸੇਵਾ ਟੀਮ ਰਾਜੇਂਦਰ ਕੁਮਾਰ ਨੇ ਤੁਰੰਤ ਆਪਣੀ ਐਂਬੂਲੈਂਸ ਰਾਹੀਂ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ, ਜਿੱਥੇ ਡਿਊਟੀ ਡਾਕਟਰ ਨੇ ਉਸਨੂੰ ਆਕਸੀਜਨ ਲਗਾ, ਜਦੋਂ ਉਸਦੀ ਹਾਲਤ ਸਥਿਰ ਹੋ ਗਈ ਤਾਂ ਸਹਾਰਾ ਟੀਮ ਨੇ ਉਕਤ ਬਿਮਾਰ ਵਿਅਕਤੀ ਨੂੰ ਐਮਰਜੈਂਸੀ ਬੈੱਡ ’ਤੇ ਪਹੁੰਚਾਇਆ ਪਰ ਵਿਅਕਤੀ ਦੀ ਐਮਰਜੈਂਸੀ ਬੈੱਡ ’ ਤੇ ਪੈਣ ਸਾਰ ਹੀ ਮੌਤ ਹੋ ਗਈ।

ਅਜੀਤ ਡੈਸਕ 13-09-2026
ਬਠਿੰਡਾ, 12 ਸਤੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਮਾਲ ਗੋਦਾਮ ਰੋਡ ’ਤੇ, ਰੈਣ ਬਸੇਰੇ ਕੋਲ ਇਕ ਵਿਅਕਤੀ ਨੇ ਸਹਾਰਾ ਐਂਬੂਲੈਂਸ ਟੀਮ ਰਾਜੇਂਦਰ ਕੁਮਾਰ ਨੂੰ ਦੱਸਿਆ ਕਿ ਉਸ ਦਾ ਦਿਲ ਬਹੁਤ ਤੇਜ਼ ਧੜਕ ਰਿਹਾ ਹੈ ਅਤੇ ਉਸ ਨੂੰ ਸਾਹ ਲੈਣ ਵਿਚ ਮੁਸ਼ਕਿਲ ਆ ਰਹੀ ਹੈ। ਸਹਾਰਾ ਜਨ ਸੇਵਾ ਟੀਮ ਰਾਜੇਂਦਰ ਕੁਮਾਰ ਨੇ ਤੁਰੰਤ ਆਪਣੀ ਐਂਬੂਲੈਂਸ ਰਾਹੀਂ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ, ਜਿੱਥੇ ਡਿਊਟੀ ਡਾਕਟਰ ਨੇ ਉਸਨੂੰ ਆਕਸੀਜਨ ਲਗਾ, ਜਦੋਂ ਉਸਦੀ ਹਾਲਤ ਸਥਿਰ ਹੋ ਗਈ ਤਾਂ ਸਹਾਰਾ ਟੀਮ ਨੇ ਉਕਤ ਬਿਮਾਰ ਵਿਅਕਤੀ ਨੂੰ ਐਮਰਜੈਂਸੀ ਬੈੱਡ ’ਤੇ ਪਹੁੰਚਾਇਆ ਪਰ ਵਿਅਕਤੀ ਦੀ ਐਮਰਜੈਂਸੀ ਬੈੱਡ ’ ਤੇ ਪੈਣ ਸਾਰ ਹੀ ਮੌਤ ਹੋ ਗਈ। ਸਹਾਰਾ ਟੀਮ ਨੇ ਥਾਣਾ ਕੋਤਵਾਲੀ ਨੂੰ ਇਸ ਵਿਅਕਤੀ ਦੀ ਮੌਤ ਬਾਰੇ ਸੂਚਿਤ ਕੀਤਾ। ਮ੍ਰਿਤਕ ਦੀ ਲਾਸ਼ ਸਹਾਰਾ ਟੀਮ ਵਲੋਂ ਹਸਪਤਾਲ ਦੇ ਮੁਰਦਾਘਰ ਵਿਚ ਰੱਖੀ ਗਈ। ਸਹਾਰਾ ਜਨ ਸੇਵਾ ਦੇ ਪ੍ਰਧਾਨ ਗੋਇਲ ਨੇ ਕਿਹਾ ਕਿ ਉਕਤ ਮ੍ਰਿਤਕ ਵਿਅਕਤੀ ਦੀ ਪਹਿਚਾਣ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ - ਬਠਿੰਡਾ ਅਪਰਾਧਨਾਮਾ- ਵੱਖ-ਵੱਖ ਥਾਵਾਂ ਤੋਂ 6 ਨਸ਼ਾ ਤਸ਼ਕਰ ਕਾਬੂ ਅਗਲੀ ਖ਼ਬਰ ਚੱਕ ਹੀਰਾ ਸਿੰਘ ਵਾਲਾ ਵਿਖੇ ਨਿਊਜ਼ ਵਲੋਂ ਜਾਗਰੂਕਤਾ ਤੇ ਲਾਮਬੰਦੀ ਪਿੰਡ ਇਕਾਈ ਦੀ ਐਕਸ਼ਨ ਕਮੇਟੀ ਦੇ ਪ੍ਰਧਾਨਗੀ ਮੰਡਲ ਦੀ ਮੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।