16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਭਾਕਿਯੂ ਸਿੱਧੂਪੁਰ ਵਲੋਂ ਖੇਤੀ ਮੋਟਰਾਂ ਲਈ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਬਿਜਲੀ ਦਫ਼ਤਰ ਦਾ ਘਿਰਾਓ

ਬਠਿੰਡਾ, 15 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਖੇਤੀ ਮੋਟਰਾਂ ਲਈ ਪੂਰੀ ਅਤੇ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਗਰਿੱਡਾਂ ਮੂਹਰੇ ਧਰਨੇ ਲਗਾਉਣ ਤੋਂ ਬਾਅਦ ਅੱਜ ਬਠਿੰਡਾ ਦੀ ਥਰਮਲ ਕਾਲੋਨੀ ਵਿਖੇ ਸਥਿਤ ਮੁੱਖ ਬਿਜਲੀ ਦਫ਼ਤਰ ਦਾ ਘਿਰਾਓ ਕੀਤਾ ਗਿਆ । ਇਸ ਮੌਕੇ ਯੂਨੀਅਨ ਆਗੂ ਕਾਕਾ ਸਿੰਘ ਕੋਟੜਾ, ਬਲਦੇਵ ਸਿੰਘ ਸੰਦੋਹਾ, ਇੰਦਰਜੀਤ ਸਿੰਘ ਘਣੀਆਂ, ਰੇਸ਼ਮ ਸਿੰਘ ਯਾਤਰੀ ਤੇ ਕੁਲਵੰਤ ਸਿੰਘ ਨੇਹੀਆਂਵਾਲਾ ਨੇ ਕਿਹਾ ਕਿ ਇਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਵਰਕਾਮ ਕੋਲ 40-45 ਦਿਨਾਂ ਦੇ ਕੋਲੇ ਦੇ ਲੋੜੀਂਦੇ ਭੰਡਾਰ ਹਨ ਪਰ ਦੂਜੇ ਪਾਸੇ ਸੂਬਾ ਲਗਾਤਾਰ ਬਿਜਲੀ ਦੇ ਵੱਡੇ ਕੱਟਾਂ ਨਾਲ ਜੂਝ ਰਿਹਾ ਹੈ।

ਬਠਿੰਡਾ ’ਚ ਬਿਜਲੀ ਦਫ਼ਤਰ ਦੇ ਘਿਰਾਓ ਦੌਰਾਨ ਸੰਬੋਧਨ ਕਰਦੇ ਹੋਏ ਰੇਸ਼ਮ ਸਿੰਘ ਯਾਤਰੀ। ਤਸਵੀਰ : ਲਵਲੀ 16-09-2026
ਬਠਿੰਡਾ, 15 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਖੇਤੀ ਮੋਟਰਾਂ ਲਈ ਪੂਰੀ ਅਤੇ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਗਰਿੱਡਾਂ ਮੂਹਰੇ ਧਰਨੇ ਲਗਾਉਣ ਤੋਂ ਬਾਅਦ ਅੱਜ ਬਠਿੰਡਾ ਦੀ ਥਰਮਲ ਕਾਲੋਨੀ ਵਿਖੇ ਸਥਿਤ ਮੁੱਖ ਬਿਜਲੀ ਦਫ਼ਤਰ ਦਾ ਘਿਰਾਓ ਕੀਤਾ ਗਿਆ । ਇਸ ਮੌਕੇ ਯੂਨੀਅਨ ਆਗੂ ਕਾਕਾ ਸਿੰਘ ਕੋਟੜਾ, ਬਲਦੇਵ ਸਿੰਘ ਸੰਦੋਹਾ, ਇੰਦਰਜੀਤ ਸਿੰਘ ਘਣੀਆਂ, ਰੇਸ਼ਮ ਸਿੰਘ ਯਾਤਰੀ ਤੇ ਕੁਲਵੰਤ ਸਿੰਘ ਨੇਹੀਆਂਵਾਲਾ ਨੇ ਕਿਹਾ ਕਿ ਇਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਵਰਕਾਮ ਕੋਲ 40-45 ਦਿਨਾਂ ਦੇ ਕੋਲੇ ਦੇ ਲੋੜੀਂਦੇ ਭੰਡਾਰ ਹਨ ਪਰ ਦੂਜੇ ਪਾਸੇ ਸੂਬਾ ਲਗਾਤਾਰ ਬਿਜਲੀ ਦੇ ਵੱਡੇ ਕੱਟਾਂ ਨਾਲ ਜੂਝ ਰਿਹਾ ਹੈ। ਖੇਤੀ ਮੋਟਰਾਂ ਨੂੰ ਸਰਕਾਰ ਦੇ ਦਾਅਵੇ ਅਨੁਸਾਰ ਲੋੜੀਂਦੀ ਬਿਜਲੀ ਸਪਲਾਈ ਨਹੀਂ ਮਿਲ ਰਹੀ ਹੈ, ਜਿਸ ਕਾਰਨ ਪਾਣੀ ਨਾ ਮਿਲਣ ਕਰਕੇ ਝੋਨੇ ਦੀ ਫ਼ਸਲ ਸੁੱਕ ਰਹੀ ਹੈ ਤੇ ਘਰੇਲੂ ਬਿਜਲੀ ਦੇ ਕੱਟਾਂ ਕਾਰਨ ਲੋਕ ਵੀ ਤਰਾਹ-ਤਰਾਹ ਕਰ ਰਹੇ ਹਨ । ਇਸ ਤੋਂ ਇਲਾਵਾ ਕਿਸਾਨਾਂ ਨੇ ਸਮਾਰਟ ਅਤੇ ਪ੍ਰੀਪੇਡ ਬਿਜਲੀ ਮੀਟਰਾਂ ਦਾ ਮੁੱਦਾ ਵੀ ਉਠਾਇਆ। ਇਸ ਦੌਰਾਨ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਬਿਜਲੀ ਵਿਭਾਗ ਦੇ ਸਹਾਇਕ ਅਧਿਕਾਰੀ ਵਲੋਂ ਧਰਨੇ ਵਿਚ ਪੁੱਜ ਕੇ ਸਟੇਜ ਤੋਂ ਭਰੋਸਾ ਦਿੱਤਾ ਗਿਆ ਕਿ ਖੇਤੀ ਮੋਟਰਾਂ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਯਤਨ ਕੀਤੇ ਜਾਣਗੇ ਅਤੇ ਹੋਰ ਮੰਗਾਂ ਸਬੰਧੀ ਐਸ.ਈ. ਨਾਲ ਇਕ-ਦੋ ਦਿਨਾਂ ਵਿਚ ਮੀਟਿੰਗ ਤੈਅ ਕਰਵਾਈ ਜਾਵੇਗੀ, ਜਿਸ ਬਾਅਦ ਜਥੇਬੰਦੀ ਦੇ ਦਫ਼ਤਰ ਦਾ ਘਿਰਾਓ ਛੱਡਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਬਿਜਲੀ ਸਪਲਾਈ ਅਤੇ ਹੋਰ ਮੰਗਾਂ ਦਾ ਹੱਲ ਛੇਤੀ ਨਾ ਕੀਤਾ ਗਿਆ ਤਾਂ ਜਥੇਬੰਦੀ ਵਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਗੁਰਮੇਲ ਸਿੰਘ ਲਹਿਰਾ, ਅੰਗਰੇਜ਼ ਸਿੰਘ ਕਲਿਆਣ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਜੋਧਪੁਰ, ਮਹਿੰਮਾ ਸਿੰਘ ਚੱਠੇਵਾਲ, ਗੁਰਪ੍ਰੀਤ ਸਿੰਘ ਫੂਲ, ਗੁਰਦੀਪ ਸਿੰਘ ਮਹਿਮਾ, ਮਨਪ੍ਰੀਤ ਸਿੰਘ ਰਾਈਆ, ਹਰਭਗਵਾਨ ਸ਼ਰਮਾ ਸੰਗਤ, ਰਾਜਵੀਰ ਸਿੰਘ ਸ਼ੇਖਪੁਰਾ, ਦੀਪੂ ਮੰਡੀਕਲਾਂ, ਸਮੇਤ ਹੋਰ ਆਗੂ ਅਤੇ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ ਦੋ ਲੋਕ ਮੋਟਰਸਾਈਕਲ ਅਤੇ 38.32 ਗ੍ਰਾਮ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਕਿਸਾਨਾਂ ਵਲੋਂ ਅਮਨ ਅਰੋੜਾ ਦੀ ਕੋਠੀ ਨੇੜੇ ਪੱਕਾ ਮੋਰਚਾ ਦੂਜੇ ਦਿਨ ਵੀ ਜਾਰੀ ਰਾਜਪਾਲ ਪੰਜਾਬ ਵਲੋਂ ਬੁਲਾਈ ਵਿੱਦਿਅਕ ਕਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।