17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪੁਲਿਸ ਹਿਰਾਸਤ ‘ਚ ਹਾਲਤ ਵਿਗੜਨ ਮਗਰੋਂ ਨੌਜਵਾਨ ਦੀ ਹਸਪਤਾਲ ‘ਚ ਮੌਤ ਖੇਤਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਦੇ ਕਥਿਤ ਦੋਸ਼ ’ ਚ ਪੁਲਿਸ ਰਿਮਾਂਡ ‘ ਤੇ ਸੀ ਨੌਜਵਾਨ

ਬੱਲੂਆਣਾ, 16 ਸਤੰਬਰ (ਗੁਰਨੈਬ ਸਾਜਨ)- ਬੀਤੇ ਦਿਨੀਂ ਖੇਤਾਂ ‘ਚ ਲੱਗੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਦੇ ਦੋਸ਼ ‘ਚ ਥਾਣਾ ਸੰਗਤ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਪਿੰਡ ਮੁਲਤਾਨੀਆਂ ਦੇ ਨੌਜਵਾਨ ਦਲੇਰ ਸਿੰਘ ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਪੁਲਿਸ ਹਿਰਾਸਤ ਵਿਚ ਉਸ ਦੀ ਸਿਹਤ ਵਿਗੜਨ ਮਗਰੋਂ ਉਸ ਨੂੰ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ ਸੀ। ਇਸ ਸਬੰਧੀ ਬਠਿੰਡਾ ਦਿਹਾਤੀ ਦੇ ਡੀ.

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਹਰਵਿੰਦਰ ਸਿੰਘ ਸਰਾਂ ਸਿੰਘ। (ਸੱਜੇ) ਹਸਪਤਾਲ ‘ਚ ਖੜ੍ਹੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਅਤੇ ਮ੍ਰਿਤਕ ਦਲੇਰ ਸਿੰਘ ਦੀ ਫਾਈਲ ਫੋਟੋ। ਤਸਵੀਰ: ਗੁਰਨੈਬ ਸਾਜਨ 17-09-2026
ਬੱਲੂਆਣਾ, 16 ਸਤੰਬਰ (ਗੁਰਨੈਬ ਸਾਜਨ)- ਬੀਤੇ ਦਿਨੀਂ ਖੇਤਾਂ ‘ਚ ਲੱਗੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਦੇ ਦੋਸ਼ ‘ਚ ਥਾਣਾ ਸੰਗਤ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਪਿੰਡ ਮੁਲਤਾਨੀਆਂ ਦੇ ਨੌਜਵਾਨ ਦਲੇਰ ਸਿੰਘ ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਪੁਲਿਸ ਹਿਰਾਸਤ ਵਿਚ ਉਸ ਦੀ ਸਿਹਤ ਵਿਗੜਨ ਮਗਰੋਂ ਉਸ ਨੂੰ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ ਸੀ। ਇਸ ਸਬੰਧੀ ਬਠਿੰਡਾ ਦਿਹਾਤੀ ਦੇ ਡੀ.ਐਸ.ਪੀ. ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ 13 ਸਤੰਬਰ ਨੂੰ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਮੁਲਤਾਨੀਆਂ ਦੇ ਆਸ ਪਾਸ ਖੇਤਾਂ ਦੀਆਂ ਮੋਟਰਾਂ ਤੋਂ ਤਾਂਬੇ ਦੀਆਂ ਤਾਰਾਂ ਅਤੇ ਸਟਾਰਟਰ ਚੋਰੀ ਕੀਤੇ ਜਾ ਰਹੇ ਹਨ। ਜਿਸ ‘ਤੇ ਪੁਲਿਸ ਨੇ ਕਾਰਵਾਈ ਕਰਦਿਆਂ ਪਿੰਡ ਜੈ ਸਿੰਘ ਵਾਲਾ ਦੇ ਬੱਸ ਅੱਡੇ ਤੋਂ ਮੁਲਤਾਨੀਆਂ ਦੇ ਦਲੇਰ ਸਿੰਘ ਅਤੇ ਉਸ ਦੀ ਮਾਤਾ ਨੂੰ ਤਾਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦਾ ਮੈਡੀਕਲ ਕਰਵਾ ਕੇ ਦੋ ਦਿਨ ਪੁਲਿਸ ਰਿਮਾਂਡ ‘ਤੇ ਲਿਆ ਸੀ, ਅਚਾਨਕ ਹੀ ਥਾਣਾ ਸੰਗਤ ‘ਚ ਪੁਲਿਸ ਰਿਮਾਂਡ ਦੌਰਾਨ ਦਲੇਰ ਸਿੰਘ ਦੀ ਹਾਲਤ ਵਿਗੜ ਗਈ ਜਿਸ ਨੂੰ ਸੰਗਤ ਦੇ ਹਸਪਤਾਲ ਵਿਚ ਮੁੱਢਲੇ ਇਲਾਜ ਲਈ ਦਾਖਲ ਕਰਵਾਇਆ ਗਿਆ। ਪਰ ਉੱਥੇ ਸੀਨੀਅਰ ਡਾਕਟਰ ਨਾ ਹੋਣ ਕਾਰਨ ਦਲੇਰ ਸਿੰਘ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਦਲੇਰ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮ੍ਰਿਤਕ ਕਥਿਤ ਦੋਸ਼ੀ ਦਲੇਰ ਸਿੰਘ ਉੱਪਰ ਪਹਿਲਾਂ ਵੀ 302, 374 ਦੀ ਧਾਰਾ ਤਹਿਤ ਚੋਰੀ ਦੇ ਮਾਮਲੇ ਦਰਜ ਸਨ। ਉਨ੍ਹਾਂ ਕਿਹਾ ਕਿ ਦਲੇਰ ਸਿੰਘ ਦੀ ਅਚਾਨਕ ਹੀ ਮੌਤ ਹੋਈ ਹੈ ਪੋਸਟ-ਮਾਰਟਮ ਦੌਰਾਨ ਜੇਕਰ ਹੋਰ ਵੀ ਕੋਈ ਮਾਮਲਾ ਸਾਹਮਣੇ ਆਇਆ ਤਾਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਸਬੰਧੀ ਮ੍ਰਿਤਕ ਦਲੇਰ ਸਿੰਘ ਦੇ ਪਿਤਾ ਬਖਸ਼ੀਸ਼ ਸਿੰਘ ਨੇ ਦੱਸਿਆ ਕਿ 13 ਸਤੰਬਰ ਨੂੰ ਉਸ ਦਾ ਪੁੱਤਰ ਘਰ ਆਇਆ ਤਾਂ ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਉਸ ਦਾ ਐਕਸੀਡੈਂਟ ਹੋ ਗਿਆ ਹੈ, ਜਿਸ ਕਰਕੇ ਉਸ ਦੀ ਮਾਂ ਵੀ ਉਸ ਨਾਲ ਚਲੀ ਗਈ। ਜੈ ਸਿੰਘ ਵਾਲਾ ਦੇ ਅੱਡੇ ‘ਤੇ ਪਿੰਡ ਦੇ ਕੁਝ ਲੋਕਾਂ ਨੇ ਸਾਜ਼ਿਸ਼ ਤਹਿਤ ਉਸ ਦੀ ਗੱਡੀ ਵਿਚ ਤਾਰਾਂ ਰੱਖ ਦਿੱਤੀਆਂ ਜਦੋਂ ਕਿ ਉਸ ਨੇ ਚੋਰੀ ਨਹੀਂ ਕੀਤੀ ਸੀ। ਮਾਂ-ਪੁੱਤ ਉੱਪਰ ਚੋਰੀ ਦਾ ਝੂਠਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਥਾਣਾ ਸੰਗਤ ਹਿਰਾਸਤ ਵਿਚ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਹ 15 ਸਤੰਬਰ ਦੁਪਹਿਰ 2 ਵਜੇ ਆਪਣੇ ਪੁੱਤਰ ਨੂੰ ਉਸ ਦੇ ਕੱਪੜੇ ਫੜਾਉਣ ਥਾਣਾ ਸੰਗਤ ਗਿਆ ਸੀ ਤਾਂ ਉਦੋਂ ਦਲੇਰ ਸਿੰਘ ਬਿਲਕੁਲ ਠੀਕ ਸੀ ਪਰ ਰਾਤ ਸਮੇਂ ਪਿੰਡ ਦੇ ਸਰਪੰਚ ਨੂੰ ਸੰਗਤ ਪੁਲਿਸ ਦਾ ਫ਼ੋਨ ਆਇਆ ਕਿ ਦਲੇਰ ਸਿੰਘ ਦੀ ਹਾਲਤ ਵਿਗੜ ਗਈ ਹੈ, ਉਸ ਨੂੰ ਹਸਪਤਾਲ ਲਿਆਂਦਾ ਗਿਆ ਹੈ ਤੇ ਸਵੇਰੇ ਪੁਲਿਸ ਵਲੋਂ ਉਸ ਦੀ ਮੌਤ ਦਾ ਸੁਨੇਹਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਉਦੋਂ ਤੱਕ ਆਪਣੇ ਪੁੱਤਰ ਦਾ ਪੋਸਟ-ਮਾਰਟਮ ਨਹੀਂ ਕਰਾਉਣਗੇ ਜਦੋਂ ਤੱਕ ਉਸ ਉੱਪਰ ਚੋਰੀ ਦਾ ਝੂਠਾ ਮਾਮਲਾ ਦਰਜ ਕਰਵਾਉਣ ਵਾਲੇ ਪਿੰਡ ਦੇ ਲੋਕਾਂ ‘ਤੇ ਮਾਮਲਾ ਨਹੀਂ ਦਰਜ ਕਰਦੇ ਅਤੇ ਪੁਲਿਸ ਹਿਰਾਸਤ ਵਿਚ ਹੋਈ ਮੌਤ ਦੇ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ‘ਤੇ ਕਾਰਵਾਈ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਪੁਲਿਸ ਹਿਰਾਸਤ ਵਿਚ ਉਸ ਦੇ ਪੁੱਤਰ ਦੀ ਮੌਤ ਦੇ ਜ਼ਿੰਮੇਵਾਰ ਸੰਗਤ ਪੁਲਿਸ ਦੇ ਮੁਲਾਜ਼ਮ ਹਨ।
ਪਿਛਲੀ ਖ਼ਬਰ ਬਿਜਲੀ ਦੇ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਡੀ.ਸੀ. ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਭੀਖੀ ਡਿਸਟਰੀਬਿਊਟਰੀ ’ਚ 9 ਸਾਲ ਪਹਿਲਾਂ ਤੋਂ ਲੱਗੇ ਮੋਘੇ ਰਾਹੀਂ ਹਾਲੇ ਤੱਕ ਨਹੀਂ ਮਿਲਿਆ ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।