17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਬਿਜਲੀ ਦੇ ਕੱਟਾਂ ਨੂੰ ਲੈ ਕੇ ਅਕਾਲੀ ਦਲ (ਬਾਦਲ) ਵਲੋਂ ਗਰਿਡ ਭੋਖੜਾ ਵਿਖੇ ਰੋਸ ਧਰਨਾ

ਗੋਨਿਆਣਾ, 16 ਸਤੰਬਰ (ਲਛਮਣ ਦਾਸ ਗਰਗ)- ਸੂਬੇ ’ਚ ਆ ਰਹੇ ਬਿਜਲੀ ਦੇ ਸੰਕਟ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਹਲਕੇ ਦਾ ਰੋਸ ਧਰਨਾ ਗੋਨਿਆਣਾ ਮੰਡੀ ਅਧੀਨ ਪੈਂਦੇ 66 ਕੇ ਵੀ ਗਰਿਡ ਭੋਖੜਾ ਵਿਖੇ ਬਲਕਾਰ ਸਿੰਘ ਬਰਾੜ ਸੂਬਾਈ ਉਪ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਦੀ ਅਗਵਾਈ ’ਚ ਲਗਾਇਆ ਗਿਆ। ਇਸ ਸਮੇਂ ਬਲਕਾਰ ਸਿੰਘ ਬਰਾੜ ਨੇ ਕਿਹਾ ਸੂਬੇ ’ਚ ਬਿਜਲੀ ਦੀ ਕਿੱਲਤ ਕਾਰਨ ਅੱਜ ਕਿਸਾਨਾਂ ਦੇ ਝੋਨੇ ਦੇ ਖੇਤ ਪੂਰੀ ਤਰ੍ਹਾਂ ਸੁੱਕੇ ਹੋਏ ਹਨ ਅਤੇ ਸਰਕਾਰ ਸਿਰਫ਼ ਕੁਝ ਘੰਟੇ ਹੀ ਬਿਜਲੀ ਦੇ ਰਹੀ ਹੈ।

ਅਜੀਤ ਡੈਸਕ 17-09-2026
ਗੋਨਿਆਣਾ, 16 ਸਤੰਬਰ (ਲਛਮਣ ਦਾਸ ਗਰਗ)- ਸੂਬੇ ’ਚ ਆ ਰਹੇ ਬਿਜਲੀ ਦੇ ਸੰਕਟ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਹਲਕੇ ਦਾ ਰੋਸ ਧਰਨਾ ਗੋਨਿਆਣਾ ਮੰਡੀ ਅਧੀਨ ਪੈਂਦੇ 66 ਕੇ ਵੀ ਗਰਿਡ ਭੋਖੜਾ ਵਿਖੇ ਬਲਕਾਰ ਸਿੰਘ ਬਰਾੜ ਸੂਬਾਈ ਉਪ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਦੀ ਅਗਵਾਈ ’ਚ ਲਗਾਇਆ ਗਿਆ। ਇਸ ਸਮੇਂ ਬਲਕਾਰ ਸਿੰਘ ਬਰਾੜ ਨੇ ਕਿਹਾ ਸੂਬੇ ’ਚ ਬਿਜਲੀ ਦੀ ਕਿੱਲਤ ਕਾਰਨ ਅੱਜ ਕਿਸਾਨਾਂ ਦੇ ਝੋਨੇ ਦੇ ਖੇਤ ਪੂਰੀ ਤਰ੍ਹਾਂ ਸੁੱਕੇ ਹੋਏ ਹਨ ਅਤੇ ਸਰਕਾਰ ਸਿਰਫ਼ ਕੁਝ ਘੰਟੇ ਹੀ ਬਿਜਲੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਕਿਸਾਨ, ਮਜ਼ਦੂਰ ਅਤੇ ਕਰਮਚਾਰੀ ਵਰਗੇ ਸਾਰੇ ਵਰਗ ਸਰਕਾਰ ਤੋਂ ਨਾਖੁਸ਼ ਹਨ । ਇਸ ਲਈ ਹੁਣ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਅਤੇ 2027 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣੀ ਚਾਹੀਦੀ ਹੈ। ਇਸ ਮੌਕੇ ਦਲਜੀਤ ਸਿੰਘ ਗੁਰੂ ਹਲਕਾ ਇੰਚਾਰਜ ਅਤੇ ਪਾਰਟੀ ਦੇ ਉਮੀਦਵਾਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਬਿਜਲੀ ਸਪਲਾਈ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਆਓ ਹੁਣ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਬਣਾਈਏ । ਇਸ ਮੌਕੇ ਜਗਸੀਰ ਸਿੰਘ ਕਲਿਆਣ, ਸਵਰਨ ਸਿੰਘ ਪੁਹਲੀ, ਗਰਦੌਰ ਸਿੰਘ ਮੈਬਰ ਕੋਰ ਕਮੇਟੀ, ਪ੍ਰੀਤਮ ਸਿੰਘ ਖਿਆਲੀ ਵਾਲਾ, ਭਗਵਾਨ ਸਿੰਘ ਖੇਮੂਆਣਾ, ਗਮਦੂਰ ਸਿੰਘ ਬਰਕੰਦੀ, ਇਕਬਾਲ ਸਿੰਘ ਬਰਕੰਦੀ, ਜਗਮੀਤ ਸਿੰਘ ਭੋਖੜਾ, ਭਲਵਿੰਦਰ ਸਿੰਘ ਭਿੰਡਰ, ਵਰਿੰਦਰਪਾਲ ਬੋਬੀ, ਸਿਕੰਦਰ ਸਿੰਘ ਬਲਾਹੜ ਮਹਿਮਾ, ਰਾਜਵਿੰਦਰ ਸਿੰਘ ਨਹਿਰੂ, ਪ੍ਰੇਮ ਕੁਮਾਰ ਅਰੋੜਾ ਸਾਬਕਾ ਪ੍ਰਧਾਨ ਨਗਰ ਕੌਸ਼ਲ, ਗੁਰਜੰਟ ਸਿੰਘ ਨੇਹੀਆਂ ਵਾਲਾ, ਚੰਨੀ ਢੇਲਵਾ, ਬਖਸ਼ੀਸ ਸਿੰਘ ਜੀਦਾ, ਤਰਸੇਮ ਸਿੰਘ ਪੁਹਲੀ ਸਮੇਤ ਪਾਰਟੀ ਦੇ ਆਗੁ ਅਤੇ ਸ਼ੈਕੜੇ ਵਰਕਰ ਹਾਜਿਰ ਸਨ।
ਪਿਛਲੀ ਖ਼ਬਰ ਵਿਧਾਇਕ ਐਡ. ਘੁੰਮਣ ਨੇ ਖੁੱਲ੍ਹੇ ਦਰਬਾਰ ’ਚ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਬਿਜਲੀ ਦੇ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਡੀ.ਸੀ. ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।