18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਬੀ.ਐੱਲ.ਓਜ਼ ਦੀਆਂ ਸਮੱਸਿਆਵਾਂ ਸੰਬੰਧੀ ਐੱਸ.ਡੀ.ਐੱਮ ਨੂੰ ਦਿੱਤਾ ਮੰਗ ਪੱਤਰ

ਤਲਵੰਡੀ ਸਾਬੋ, 17 ਸਤੰਬਰ (ਰਣਜੀਤ ਸਿੰਘ ਰਾਜੂ)- ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਬਲਾਕ ਇਕਾਈ ਤਲਵੰਡੀ ਸਾਬੋ ਦੇ ਵਫ਼ਦ ਨੇ ਬਲਾਕ ਪ੍ਰਧਾਨ ਮੋਹਨ ਸਿੰਘ ਮਲਕਾਣਾ ਦੀ ਅਗਵਾਈ ਵਿਚ ਬੀ. ਐੱਲ.

ਅਜੀਤ ਡੈਸਕ 18-09-2026
ਤਲਵੰਡੀ ਸਾਬੋ, 17 ਸਤੰਬਰ (ਰਣਜੀਤ ਸਿੰਘ ਰਾਜੂ)- ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਬਲਾਕ ਇਕਾਈ ਤਲਵੰਡੀ ਸਾਬੋ ਦੇ ਵਫ਼ਦ ਨੇ ਬਲਾਕ ਪ੍ਰਧਾਨ ਮੋਹਨ ਸਿੰਘ ਮਲਕਾਣਾ ਦੀ ਅਗਵਾਈ ਵਿਚ ਬੀ.ਐੱਲ.ਓਜ਼ ਦੀਆਂ ਸਮੱਸਿਆਵਾਂ ਨੂੰ ਲੈ ਕੇ ਐੱਸ.ਡੀ.ਐੱਮ ਤਲਵੰਡੀ ਸਾਬੋ ਵੀਰਪਾਲ ਕੌਰ ਨੂੰ ਇੱਕ ਮੰਗ ਪੱਤਰ ਦਿੱਤਾ। ਵਫ਼ਦ ਵਿਚ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਬੰਗੀ ਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਮੇਲ ਸਿੰਘ ਮਲਕਾਣਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਜਥੇਬੰਦੀ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਮੰਗ ਪੱਤਰ ‘ਚ ਮੁੱਖ ਮੰਗ ਇਹ ਰੱਖੀ ਗਈ ਕਿ ਬੀ.ਐੱਲ.ਓਜ਼ ਜੋ 25 ਜੂਨ ਤੋਂ ਲਗਾਤਾਰ ਐੱਸ.ਆਈ.ਆਰ ਦੇ ਕੰਮ ਵਿਚ ਦਿਨ-ਰਾਤ ਮਿਹਨਤ ਕਰ ਰਹੇ ਹਨ ਉਹ ਆਪਣੇ ਕੰਮ ਤੋਂ ਇਲਾਵਾ ਹੋਰ ਕੰਮ ਨਹੀਂ ਕਰਨਗੇ, ਖ਼ਾਸ ਤੌਰ ‘ਤੇ ਜਿਵੇਂ ਏ.ਆਰ.ਓ ਅਤੇ ਏ.ਈ.ਆਰ.ਓ ਵਲੋਂ ਬੀ.ਐੱਲ.ਓ ਤੋਂ ਸਪੀਕਿੰਗ ਆਰਡਰ ਭਰਾਉਣ ਦਾ ਕੰਮ ਕਰਾਉਣ ਲਈ ਕਿਹਾ ਜਾ ਰਿਹੈ ਇਹ ਸਪੀਕਿੰਗ ਆਰਡਰ ਭਰਨ ਦਾ ਕੰਮ ਏ ਈ ਆਰਓ ਜਾਂ ਈਆਰਓ ਦਾ ਹੈ ਜੋ ਬੀ.ਐਲ.ਓ. ਬਿਲਕੁਲ ਨਹੀਂ ਕਰਨਗੇ। ਇਸ ਦੇ ਨਾਲ ਹੀ ਇਸ ਮੰਗ ਪੱਤਰ ਵਿਚ ਇਹ ਮੰਗ ਵੀ ਰੱਖੀ ਗਈ ਕਿ ਬੀ.ਐਲ ਓ ਦੇ ਜੋ ਕੈਂਪ ਐਤਵਾਰ ਅਤੇ ਗਜ਼ਟਿਡ ਛੁੱਟੀਆਂ ਨੂੰ ਲਗਾਏ ਜਾਂਦੇ ਹਨ। ਉਨ੍ਹਾਂ ਦੇ ਇਵਜ਼ ਵਜੋਂ ਬੀ.ਐਲ. ਓ. ਨੂੰ ਕਮਾਈ ਛੁੱਟੀ ਦਿੱਤੀ ਜਾਵੇ। ਬੀ.ਐਲ.ਓ. ਤੋਂ ਹੋਰ ਡਿਊਟੀਆਂ ਜਿਵੇਂ ਜਨਗਣਨਾ, ਰਾਸ਼ਨ ਕਾਰਡ ਬਣਾਉਣਾ ਆਦਿ ‘ਚ ਡਿਊਟੀ ਨਾ ਲਗਾਈ ਜਾਵੇ। ਐਸ.ਆਈ.ਆਰ. ਦੇ ਕੰਮ ਲਈ ਬੀ.ਐਲ.ਓ. ਨੂੰ ਸਪੈਸ਼ਲ ਮਾਣਭੱਤਾ ਘੱਟੋ ਘੱਟ 20 ਹਜ਼ਾਰ ਰੁਪਏ ਟੈਕਸ ਰਹਿਤ ਦਿੱਤਾ ਜਾਵੇ। ਡੀ.ਟੀ.ਐਫ ਦੇ ਅੱਜ ਦੇ ਵਫ਼ਦ ਵਿਚ ਡੀ.ਟੀ.ਐੱਫ ਦੇ ਸਾਥੀ ਵੀਰ ਸਿੰਘ ਲੈਕਚਰਾਰ, ਸੁਰੇਸ਼ ਕੁਮਾਰ ਤਲਵੰਡੀ ਸਾਬੋ ਅਤੇ ਪੀੜਤ ਬੀ.ਐਲ.ਓ ਸਾਥੀ ਕੁਲਵਿੰਦਰ ਸਿੰਘ ਗਿਆਨਾ, ਬਲਰਾਮ ਕੁਮਾਰ, ਅਮਨਦੀਪ ਸਿੰਘ, ਲਖਵੀਰ ਸਿੰਘ, ਰੂਪ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਭਾਗੀਵਾਂਦਰ, ਦਲ ਸਿੰਘ ਮਲਕਾਣਾ, ਅਕਸ਼ੇੈ ਕੁਮਾਰ ਆਦਿ ਸ਼ਾਮਿਲ ਸਨ।
ਪਿਛਲੀ ਖ਼ਬਰ ਹਾਕੀ ਖਿਡਾਰਨ ਦਾ ਜੱਦੀ ਪਿੰਡ ਭਾਈਰੂਪਾ ’ਚ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਦੇਸ਼ ਨੂੰ ਕੌਮਾਂਤਰੀ ਪੱਧਰ ’ਤੇ ਨਵੀਂ ਪਹਿਚਾਣ ਮਿਲੀ- ਮਲੂਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।