ਕਲੱਸਟਰ ਗੁੜੱਦੀ ਵਿਖੇ 12 ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਨੂੰ ਸਿਖਲਾਈ ਦਿੱਤੀ
ਬੁਢਲਾਡਾ, 17 ਸਤੰਬਰ (ਰਾਹੀ)- ਕਲੱਸਟਰ ਗੁੜੱਦੀ ਵਿਖੇ ਇਲਾਕੇ ਦੇ 12 ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਸਰਕਾਰੀ ਪ੍ਰਾਇਮਰੀ ਸਕੂਲ ਗੁੜੱਦੀ, ਭਾਦੜਾ, ਬੀਰੋਕੇ ਕਲਾਂ, ਦੋਦੜਾ, ਕਣਕਵਾਲ ਚਹਿਲਾਂ, ਆਲਮਪੁਰ ਬੋਦਲਾ, ਹੀਰੋਂ ਖ਼ੁਰਦ, ਖੀਵਾ ਮੀਹਾਂ ਸਿੰਘ ਵਾਲਾ ਅਤੇ ਅੱਪਰ ਪ੍ਰਾਇਮਰੀ ਸਕੂਲਾਂ ’ਚ ਗੁੜੱਦੀ, ਭਾਦੜਾ, ਬੀਰੋਕੇ ਕਲਾਂ, ਦੋਦੜਾ, ਕਣਕਵਾਲ ਚਹਿਲਾਂ, ਹੀਰੋ ਖ਼ੁਰਦ ਦੀ ਸਕੂਲ ਮੈਨੇਜਮੈਂਟ ਕਮੇਟੀ ਦੀ ਸਿਖਲਾਈ ਕਲੱਸਟਰ ਮੁਖੀ ਰਾਮਪਾਲ ਸਿੰਘ, ਰਾਜੇਸ਼ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਦੀ ਅਗਵਾਈ ਹੇਠ ਮੁਕੰਮਲ ਹੋਈ। ਵੱਖ-ਵੱਖ ਦਿਨਾਂ ਦੌਰਾਨ ਕਰਵਾਏ ਸਿਖਲਾਈ ਪ੍ਰੋਗਰਾਮ ਦੌਰਾਨ ਸਮੂਹ ਕਮੇਟੀਆਂ ਦੇ ਇੰਚਾਰਜਾਂ , ਮੈਂਬਰਾਂ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ਅਤੇ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵਿਸਥਾਰਤ ਜਾਣਕਾਰੀ ਦਿੱਤੀ ਗਈ।
ਅਜੀਤ ਡੈਸਕ
18-09-2026