20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਦੁੱਨੇਵਾਲਾ ਦਾ ਸੁਖਰਾਜ ਸਿੰਘ 21 ਏਕੜ ਰਕਬੇ ‘ਚ ਝੋਨੇ ਦੀ ਪਰਾਲੀ ਦੀ ਬਿਨ੍ਹਾਂ ਅੱਗ ਲਗਾਏ ਕਰ ਰਿਹਾ ਹੈ ਸੰਭਾਲ

ਬਠਿੰਡਾ, 19 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸੰਗਤ ਬਲਾਕ ਹੇਠ ਪੈਂਦੇ ਪਿੰਡ ਦੁੱਨੇਵਾਲਾ ਦਾ ਕਿਸਾਨ ਸੁਖਰਾਜ ਸਿੰਘ 21 ਏਕੜ ਰਕਬੇ ‘ਚ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਉਸ ਦੀ ਸੰਭਾਲ ਕਰ ਰਿਹਾ ਹੈ। ਪਿਛਲੇ 6-7 ਸਾਲਾਂ ਤੋਂ ਸੁਖਰਾਜ ਸਿੰਘ ਹੈਪੀ ਸੀਡਰ ਅਤੇ ਸੁਪਰ ਸੀਡਰ ਦੀ ਵਰਤੋਂ ਕਰਕੇ ਪਰਾਲੀ ਨੂੰ ਖੇਤਾਂ ਵਿਚ ਹੀ ਵਾਹ ਦਿੰਦਾ ਹੈ, ਜਿਸ ਨਾ ਉਸ ਦਾ ਕਣਕ ਅਤੇ ਝੋਨੇ ਦਾ ਝਾੜ ਵਧਿਆ ਹੈ।

ਅਜੀਤ ਡੈਸਕ 20-09-2026
ਬਠਿੰਡਾ, 19 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸੰਗਤ ਬਲਾਕ ਹੇਠ ਪੈਂਦੇ ਪਿੰਡ ਦੁੱਨੇਵਾਲਾ ਦਾ ਕਿਸਾਨ ਸੁਖਰਾਜ ਸਿੰਘ 21 ਏਕੜ ਰਕਬੇ ‘ਚ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਉਸ ਦੀ ਸੰਭਾਲ ਕਰ ਰਿਹਾ ਹੈ। ਪਿਛਲੇ 6-7 ਸਾਲਾਂ ਤੋਂ ਸੁਖਰਾਜ ਸਿੰਘ ਹੈਪੀ ਸੀਡਰ ਅਤੇ ਸੁਪਰ ਸੀਡਰ ਦੀ ਵਰਤੋਂ ਕਰਕੇ ਪਰਾਲੀ ਨੂੰ ਖੇਤਾਂ ਵਿਚ ਹੀ ਵਾਹ ਦਿੰਦਾ ਹੈ, ਜਿਸ ਨਾ ਉਸ ਦਾ ਕਣਕ ਅਤੇ ਝੋਨੇ ਦਾ ਝਾੜ ਵਧਿਆ ਹੈ। ਕਿਸਾਨ ਸੁਖਰਾਜ ਸਿੰਘ ਨੇ ਦੱਸਿਆ ਕਿ ਉਹ ਕਰੀਬ 24 ਏਕੜ ਵਿਚ ਖੇਤੀ ਕਰਦਾ ਹੈ ਅਤੇ 21 ਏਕੜ ‘ਚ ਝੋਨੇ ਦੀ ਕਾਸ਼ਤ ਕਰ ਰਿਹਾ ਹੈ। ਉਸ ਨੇ ਸਭ ਤੋਂ ਪਹਿਲਾਂ 10 ਏਕੜ ਜ਼ਮੀਨ ‘ਚ ਪਰਾਲੀ ਦਾ ਪ੍ਰਬੰਧਨ ਬਿਨ੍ਹਾਂ ਅੱਗ ਲਗਾਏ ਕੀਤਾ। 10 ਏਕੜ ਵਿਚ ਹੈਪੀ ਸੀਡਰ ਮਸ਼ੀਨ ਨਾਲ ਝੋਨੇ ਦੀ ਪਰਾਲੀ ਦੇ ਖੜੇ ਕਰਚਿਆਂ ਵਿਚ ਕਣਕ ਦੀ ਬਿਜਾਈ ਕੀਤੀ ਅਤੇ ਦੂਜੇ ਸਾਲ ਉਸ ਨੇ ਉਹ ਰਕਬਾ ਵਧਾ ਕੇ 18 ਏਕੜ ਕਰ ਲਿਆ। ਕਿਸਾਨ ਸੁਖਰਾਜ ਸਿੰਘ ਨੇ ਕਿਹਾ ਕਿ ਸੁਪਰ ਸੀਡਰ ਮਸ਼ੀਨ ਝੋਨੇ ਦੇ ਨਾੜ (ਪਰਾਲੀ) ਨੂੰ ਖੇਤ ਵਿਚ ਹੀ ਬਾਰੀਕ ਕੱਟ ਕੇ ਮਿੱਟੀ ਵਿਚ ਮਿਲਾ ਦਿੰਦੀ ਹੈ, ਜਿਸ ਨਾਲ ਧੂੰਏਂ ਅਤੇ ਪ੍ਰਦੂਸ਼ਣ ਤੋਂ ਨਿਜਾਤ ਮਿਲਦੀ ਹੈ। ਕਿਸਾਨ ਵਲੋਂ ਦੱਸਿਆ ਗਿਆ ਕਿ ਉਸ ਨੇ ਕਣਕ ਦੇ ਬੀਜ ਨੂੰ 4 ਮਿਲੀਲੀਟਰ ਕਲੋਰੋਪਾਈਰੀਫਾਸ ਪ੍ਰਤੀ ਕਿਲੋ ਲਗਾ ਕੇ ਬਿਜਾਈ ਕੀਤੀ ਜਿਸ ਕਰਕੇ ਕਣਕ ਦੀ ਫ਼ਸਲ ਵਿਚ ਗੁਲਾਬੀ ਸੁੰਡੀ ਦਾ ਹਮਲਾ ਘੱਟ ਹੋਇਆ। ਪਹਿਲੇ ਸਾਲ ਹੈਪੀ ਸੀਡਰ ਦੀ ਵਿਧੀ ਨਾਲ ਅਤੇ ਦੂਜੇ ਸਾਲ ਸੁਪਰ ਸੀਡਰ ਦੀ ਵਿਧੀ ਨਾਲ ਝਾੜ ਕ੍ਰਮਵਾਰ 24 ਕੁਇੰਟਲ ਅਤੇ 25 ਕੁਇੰਟਲ ਪ੍ਰਾਪਤ ਕੀਤਾ। ਉਨ੍ਹਾਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਹੈਪੀ ਸੀਡਰ ਜਾਂ ਸੁਪਰ ਸੀਡਰ ਮਸ਼ੀਨ ਨਾਲ ਬਿਜਾਈ ਕੀਤੀ ਜਾਵੇ ਤਾਂ ਜੋ ਪਾਣੀ ਦੀ ਬੱਚਤ, ਮਿੱਟੀ ਦੀ ਉਪਜਾਊ ਸ਼ਕਤੀ ਅਤੇ ਮੱਲੜ ਦੀ ਮਾਤਰਾ ਵਿਚ ਵਾਧਾ ਹੋ ਸਕੇ।
ਪਿਛਲੀ ਖ਼ਬਰ ਤੁੰਗਵਾਲੀ ਮੋਘਾ ਨੰਬਰ 11850 ਦੀ ਕੱਸੀ ਦਾ 3 ਦਹਾਕਿਆਂ ਤੋਂ ਨਵੀਨੀਕਰਨ ਨਾ ਹੋਣ ਕਰਕੇ ਵੱਡੀ ਗਿਣਤੀ ਕਿਸਾਨ ਨਹਿਰੀ ਪਾਣੀ ਤ... ਅਗਲੀ ਖ਼ਬਰ ਸੜਕ ਹਾਦਸਿਆਂ ਵਿਚ ਔਰਤ ਸਮੇਤ ਚਾਰ ਵਿਅਕਤੀ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।