20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਗੰਭੀਰ ਐਕਿਊਟ ਪੈਨਕ੍ਰਿਆਟਾਈਟਿਸ ਤੋਂ ਪੀੜਤ 76 ਸਾਲਾਂ ਔਰਤ ਨੂੰ ਮਿਲਿਆ ਨਵਾਂ ਜੀਵਨ

ਬਠਿੰਡਾ, 19 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਗੰਭੀਰ ਐਕਿਊਟ ਪੈਨਕ੍ਰਿਆਟਾਈਟਿਸ ਤੋਂ ਪੀੜਤ 76 ਸਾਲਾਂ ਔਰਤ, ਜੋ ਕਾਰਡੀਅਕ ਫੇਲ੍ਹਅਰ ਅਤੇ ਮਲਟੀਪਲ ਆਰਗਨ ਡਿਸਫੰਕਸ਼ਨ ਵਰਗੀਆਂ ਪੇਚੀਦਗੀਆਂ ਨਾਲ ਜੂਝ ਰਹੀ ਸੀ, ਨੂੰ ਪਾਰਕ ਹਸਪਤਾਲ ਵਿਚ ਸਫਲ ਇਲਾਜ ਤੋਂ ਬਾਅਦ ਨਵਾਂ ਜੀਵਨ ਦਾਨ ਮਿਲਿਆ ਹੈ। ਮਰੀਜ਼ ਨੂੰ ਪੈਨਕ੍ਰਿਆਜ਼ ਵਿਚ ਗੰਭੀਰ ਨੁਕਸਾਨ ਅਤੇ ਉਸ ਨਾਲ ਜੁੜੀਆਂ ਹੋਰ ਪੇਚੀਦਗੀਆਂ ਕਾਰਨ ਅਤਿ ਨਾਜ਼ੁਕ ਹਾਲਤ ਵਿਚ ਪਾਰਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿਸ ਦੇ ਚੱਲਦਿਆਂ ਉਸ ਨੂੰ ਵੈਂਟੀਲੇਟਰ ਅਤੇ ਹੋਰ ਜੀਵਨ ਰੱਖਿਅਕ ਪ੍ਰਣਾਲੀਆਂ ‘ਤੇ ਰੱਖਿਆ ਗਿਆ ਸੀ।

ਅਜੀਤ ਡੈਸਕ 20-09-2026
ਬਠਿੰਡਾ, 19 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਗੰਭੀਰ ਐਕਿਊਟ ਪੈਨਕ੍ਰਿਆਟਾਈਟਿਸ ਤੋਂ ਪੀੜਤ 76 ਸਾਲਾਂ ਔਰਤ, ਜੋ ਕਾਰਡੀਅਕ ਫੇਲ੍ਹਅਰ ਅਤੇ ਮਲਟੀਪਲ ਆਰਗਨ ਡਿਸਫੰਕਸ਼ਨ ਵਰਗੀਆਂ ਪੇਚੀਦਗੀਆਂ ਨਾਲ ਜੂਝ ਰਹੀ ਸੀ, ਨੂੰ ਪਾਰਕ ਹਸਪਤਾਲ ਵਿਚ ਸਫਲ ਇਲਾਜ ਤੋਂ ਬਾਅਦ ਨਵਾਂ ਜੀਵਨ ਦਾਨ ਮਿਲਿਆ ਹੈ। ਮਰੀਜ਼ ਨੂੰ ਪੈਨਕ੍ਰਿਆਜ਼ ਵਿਚ ਗੰਭੀਰ ਨੁਕਸਾਨ ਅਤੇ ਉਸ ਨਾਲ ਜੁੜੀਆਂ ਹੋਰ ਪੇਚੀਦਗੀਆਂ ਕਾਰਨ ਅਤਿ ਨਾਜ਼ੁਕ ਹਾਲਤ ਵਿਚ ਪਾਰਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿਸ ਦੇ ਚੱਲਦਿਆਂ ਉਸ ਨੂੰ ਵੈਂਟੀਲੇਟਰ ਅਤੇ ਹੋਰ ਜੀਵਨ ਰੱਖਿਅਕ ਪ੍ਰਣਾਲੀਆਂ ‘ਤੇ ਰੱਖਿਆ ਗਿਆ ਸੀ। ਇਲਾਜ ਦੌਰਾਨ ਜਨਰਲ ਅਤੇ ਲੈਪਰੋਸਕੋਪਿਕ ਸਰਜਰੀ, ਕ੍ਰਿਟੀਕਲ ਕੇਅਰ, ਕਾਰਡੀਓਲੋਜੀ ਅਤੇ ਇੰਟਰਨਲ ਮੈਡੀਸਨ ਦੇ ਮਾਹਿਰਾਂ ਦੀ ਇੱਕ ਮਲਟੀਡਿਸਪਲਿਨਰੀ ਟੀਮ ਨੇ ਮਿਲ ਕੇ ਕੰਮ ਕੀਤਾ। ਲੰਬੇ, ਗੰਭੀਰ ਅਤੇ ਸਮੇਂ ਸਿਰ ਕੀਤੇ ਗਏ ਇਲਾਜ ਤੋਂ ਬਾਅਦ ਮਰੀਜ਼ ਦੇ ਅੰਗਾਂ ਦੇ ਕੰਮਕਾਜ ਵਿਚ ਸੁਧਾਰ ਹੋਇਆ ਅਤੇ ਅੰਤ ਵਿਚ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਕੰਸਲਟੈਂਟ-ਜਨਰਲ ਅਤੇ ਮਿਨੀਮਲੀ ਇਨਵੇਸਿਵ ਸਰਜਨ, ਡਾ. ਹਰਸ਼ਿਤ ਗੁਪਤਾ ਨੇ ਦੱਸਿਆ ਕਿ ਲਗਾਤਾਰ ਆਰਗਨ ਫੇਲ੍ਹਅਰ ਦੇ ਨਾਲ ਗੰਭੀਰ ਐਕਿਊਟ ਪੈਨਕ੍ਰਿਆਟਾਈਟਿਸ ਦਾ ਹੋਣਾ ਗੈਸਟ੍ਰੋਇੰਟੇਸਟਾਈਨਲ ਸਰਜਰੀ ਅਤੇ ਕ੍ਰਿਟੀਕਲ ਕੇਅਰ ਵਿਚ ਸਭ ਤੋਂ ਚੁਣੌਤੀਪੂਰਨ ਐਮਰਜੈਂਸੀ ਸਥਿਤੀਆਂ ਵਿਚੋਂ ਇਕ ਹੈ। ਉਨ੍ਹਾਂ ਕਿਹਾ ਕਿ ਇਸ ਮਰੀਜ਼ ਦੀ ਰਿਕਵਰੀ ਨੇ ਟੀਮ ਵਰਕ, ਸਮੇਂ ਸਿਰ ਦਖ਼ਲ-ਅੰਦਾਜ਼ੀ ਅਤੇ ਵਿਆਪਕ ਕ੍ਰਿਟੀਕਲ ਕੇਅਰ ਦੀ ਮਹੱਤਤਾ ਨੂੰ ਸਾਬਤ ਕੀਤਾ ਹੈ।
ਪਿਛਲੀ ਖ਼ਬਰ ਮੁੱਦਈ ਨਿਆਂ ਲਈ ਭਟਕਣ ਤੇ ਕੈਦੀਆਂ ਨੂੰ ਮਿਲ ਰਹੀਆਂ ਨੇ ਸਹੂਲਤਾਂ- ਸਰੂਪ ਸਿੰਘ ਸਿੱਧੂ ਅਗਲੀ ਖ਼ਬਰ ਝੋਨੇ ਦੀ ਫ਼ਸਲ ’ਤੇ ‘ਪੱਤਾ ਲਪੇਟ ਸੁੰਡੀ’ ਦਾ ਹਮਲਾ, ਮਹਿੰਗੀਆਂ ਸਪਰੇਆਂ ਹੋਈਆਂ ਬੇਅਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।