ਭਾਰਤੀ ਹਾਕੀ ਟੀਮਾਂ ਵਲੋਂ ਏਸ਼ਿਆਈ ਖੇਡਾਂ ਵਿਚ ਸੋਨ ਤਗਮਾ ਜਿੱਤਣ ’ਤੇ ਖੁਸ਼ੀ ਦਾ ਪ੍ਰਗਟਾਵਾ
ਭਗਤਾ ਭਾਈਕਾ, 6 ਅਕਤੂਬਰ (ਸੁਖਪਾਲ ਸਿੰਘ ਸੋਨੀ)-20ਵੀਂਆਂ ਏਸ਼ੀਆਈ ਖੇਡਾਂ ਵਿਚ ਭਾਰਤੀ ਹਾਕੀ ਪੁਰਸ਼ ਅਤੇ ਮਹਿਲਾ ਟੀਮ ਵਲੋਂ ਕੀਤੇ ਗਏ ਸ਼ਾਨਦਾਰ ਅਤੇ ਇਤਿਹਾਸਕ ਪ੍ਰਦਰਸ਼ਨ ਤੋਂ ਬਾਅਦ ਪੂਰੇ ਦੇਸ਼ ਵਿਚ ਖੁਸ਼ੀ ਅਤੇ ਜਸ਼ਨ ਦਾ ਮਾਹੌਲ ਹੈ। ਭਾਈ ਬਹਿਲੋ ਹਾਕੀ ਸੁਸਾਇਟੀ ਭਗਤਾ ਭਾਈਕਾ ਦੇ ਪ੍ਰਧਾਨ ਜਗਸੀਰ ਸਿੰਘ ਪੰਮਾ ਨੇ ਦੱਸਿਆ ਕੋ ਭਾਰਤੀ ਹਾਕੀ ਖਿਡਾਰਨਾਂ ਨੇ 44 ਸਾਲਾਂ ਬਾਅਦ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ।
ਮਾ: ਜਗਸੀਰ ਸਿੰਘ ਪੰਮਾ ਪ੍ਰਧਾਨ
07-10-2026