08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਝੋਨੇ ਦੀ ਖ਼ਰੀਦ ਦਾ ਉਦਘਾਟਨ

ਰਾਮਾਂ ਮੰਡੀ, 7 ਅਕਤੂਬਰ (ਤਰਸੇਮ ਸਿੰਗਲਾ)- ਸਥਾਨਕ ਟੀ. ਐਮ.

ਅਜੀਤ ਡੈਸਕ 08-10-2026
ਰਾਮਾਂ ਮੰਡੀ, 7 ਅਕਤੂਬਰ (ਤਰਸੇਮ ਸਿੰਗਲਾ)- ਸਥਾਨਕ ਟੀ.ਐਮ.ਸੀ. ਮੰਡੀ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਦਾ ਉਦਘਾਟਨ ਅੱਜ ਮਾਰਕੀਟ ਕਮੇਟੀ ਦੀ ਚੇਅਰਪਰਸਨ ਮੈਡਮ ਗੁਰਪ੍ਰੀਤ ਕੌਰ ਸਿੱਧੂ ਨੇ ਕੀਤਾ ਅਤੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਆਪਣਾ ਝੋਨਾ ਚੰਗੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ ਵਿਚ ਲਿਆਉਣ, ਤਾਂ ਜੋ ਉਨ੍ਹਾਂ ਨੂੰ ਖ਼ਰੀਦ ਦੌਰਾਨ ਕਿਸੇ ਕਿਸਮ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਾਰੀ ਖ਼ਰੀਦ ਸਰਕਾਰ ਵਲੋਂ ਨਿਰਧਾਰਿਤ 2461 ਰੁਪਏ ਪ੍ਰਤੀ ਕੁਇੰਟਲ ਦੇ ਸਰਕਾਰੀ ਭਾਅ ਅਨੁਸਾਰ ਕੀਤੀ ਜਾਵੇਗੀ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਰੁਣ ਕੁਮਾਰ ਕਾਦੀ ਚੱਠਾ ਅਤੇ ਰਮੇਸ਼ ਕੁਮਾਰ ਰਾਮਾਂ ਪ੍ਰਧਾਨ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਆੜ੍ਹਤੀਆਂ ਨੂੰ ਢਾਈ ਪ੍ਰਤੀਸ਼ਤ ਪੂਰੀ ਦਾਮੀ ਦਿੱਤੀ ਜਾਵੇ, ਤਾਂ ਜੋ ਆੜ੍ਹਤੀਆਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਸੁਨੀਲ ਕੁਮਾਰ ਬਾਂਸਲ ਮਾਰਕੀਟ ਕਮੇਟੀ ਸਕੱਤਰ, ਗੁਰਪਿਆਰ ਸਿੰਘ ਮੰਡੀ ਸੁਪਰਵਾਈਜ਼ਰ, ਹਰਪ੍ਰੀਤ ਸਿੰਘ ਮੈਨੇਜਰ ਮਾਰਕਫੈੱਡ, ਸਵਰਨਜੀਤ ਸਿੰਘ ਇੰਸਪੈਕਟਰ ਵੇਅਰ ਹਾਊਸ, ਸੁਖਦੀਪ ਸਿੰਘ ਇੰਸਪੈਕਟਰ ਪਨਗ੍ਰੇਨ, ਮਯੂਰ ਜਿੰਦਲ ਇੰਸਪੈਕਟਰ ਪਨਗ੍ਰੇਨ, ਜਸਵਿੰਦਰ ਸਿੰਘ ਬਾਂਡੀ ਇੰਸਪੈਕਟਰ ਪਨਗ੍ਰੇਨ, ਗੁਰਪ੍ਰੀਤ ਸਿੰਘ ਇੰਸਪੈਕਟਰ ਵੇਅਰ ਹਾਊਸ, ਗੁਰਦੀਪ ਸਿੰਘ ਇੰਸਪੈਕਟਰ ਵੇਅਰ ਹਾਊਸ, ਮਾਰਕੀਟ ਕਮੇਟੀ ਦੇ ਹੋਰ ਕਰਮਚਾਰੀਆਂ ਤੋਂ ਇਲਾਵਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਰੁਣ ਕੁਮਾਰ ਕਾਦੀ ਚੱਠਾ, ਰਮੇਸ਼ ਕੁਮਾਰ ਰਾਮਾਂ ਪ੍ਰਧਾਨ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ, ਧਰਮ ਸਿੰਘ ਪੁਨਿਹਾਣੀ, ਗੋਲਡੀ ਮਹੇਸ਼ਵਰੀ, ਭੋਲਾ ਜੈਨ, ਮਣਕਾ ਜੈਨ, ਰੀਸ਼ੂ ਸਿੰਗਲਾ, ਭਾਨੂੰ ਕੁਮਾਰ ਅਤੇ ਸਿੰਟਾ ਮੌੜ ਸਮੇਤ ਹੋਰ ਆੜ੍ਹਤੀ ਹਾਜ਼ਰ ਸਨ।
ਪਿਛਲੀ ਖ਼ਬਰ ‘ਆਪ’ ਸਰਕਾਰ ਹੀ ਲੋਕਾਂ ਦੀਆਂ ਹਰ ਉਮੀਦਾਂ ’ਤੇ ਖਰੀ ਉਤਰਣ ’ਚ ਸਫ਼ਲ ਹੋਈ-ਖੁੱਡੀਆਂ ਅਗਲੀ ਖ਼ਬਰ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਦੀ ਖ਼ੁਸ਼ੀ ’ਚ ਬਠਿੰਡਾ ਦੇ ਕਾਂਗਰਸੀਆਂ ਨੇ ਵੰਡੇ ਲੱਡੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।