ਕਾਂਗਰਸ ਪਾਰਟੀ ਵਲੋਂ ‘ਕਾਲਾ ਦਿਵਸ’ ਮਨਾਉਣ ਮੌਕੇ ਕਾਂਗਰਸੀ ਤੇ ਭਾਜਪਾਈ ਹੋਏ ਆਹਮੋ-ਸਾਹਮਣੇ
ਬਠਿੰਡਾ, 8 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਕਾਂਗਰਸ ਪਾਰਟੀ ਵਲੋਂ ਮੁੱਖ ਚੋਣ ਕਮਿਸ਼ਨਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਖ਼ਿਲਾਫ਼ ਅੱਜ ਬਠਿੰਡਾ ’ਚ ‘ਕਾਲਾ ਦਿਵਸ’ ਮਨਾਇਆ ਗਿਆ, ਪਰ ਇਸ ਦੌਰਾਨ ਕਾਂਗਰਸੀ ਅਤੇ ਕੁਝ ਭਾਜਪਾ ਆਗੂ ਆਹਮੋ-ਸਾਹਮਣੇ ਹੋ ਗਏ ਤੇ ਸਥਿਤੀ ਤਣਾਓ ਪੂਰਵਕ ਹੋ ਗਈ। ਇਸ ਦੌਰਾਨ ਸਥਾਨਕ ਫਾਇਰ ਬ੍ਰਿਗੇਡ ਚੌਕ ਵਿਚ ਦੋਵੇਂ ਧਿਰਾਂ ਵਲੋਂ ਇਕ-ਦੂਜੇ ਦੇ ਹੱਥਾਂ ਵਿਚ ਫੜੇ ਪੋਸਟਰ ਪਾੜੇ ਗਏ ਤੇ ਇਕ-ਦੂਜੇ ਦੀਆਂ ਪਾਰਟੀਆਂ ਅਤੇ ਆਗੂਆਂ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ, ਜਿੰਨਾਂ ਨੂੰ ਪੁਲਿਸ ਕਰਮੀਆਂ ਨੇ ਦੂਰ ਖਿੱਚਦੇ ਹੋਏ ਸ਼ਾਂਤ ਕੀਤਾ।
ਬ
ਬਠਿੰਡਾ ’ਚ ‘ਕਾਲਾ ਦਿਵਸ’ ਮਨਾਉਣ ਮੌਕੇ ਆਪਸ ਵਿਚ ਉਲਝਦੇ ਹੋਏ ਕਾਂਗਰਸੀਆਂ ਅਤੇ ਭਾਜਪਾ ਆਗੂਆਂ ਨੂੰ ਹਟਾਉਂਦੀ ਹੋਈ ਪੁਲਿਸ ਅਤੇ ਮੁਖ ਚੋਣ ਕਮਿਸ਼ਨਰ ਦਾ ਪੁਤਲਾ ਸਾੜਦੇ ਹੋਏ ਕਾਂਗਰਸੀ ਵਰਕਰ।
09-10-2026
ਬਠਿੰਡਾ, 8 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਕਾਂਗਰਸ ਪਾਰਟੀ ਵਲੋਂ ਮੁੱਖ ਚੋਣ ਕਮਿਸ਼ਨਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਖ਼ਿਲਾਫ਼ ਅੱਜ ਬਠਿੰਡਾ ’ਚ ‘ਕਾਲਾ ਦਿਵਸ’ ਮਨਾਇਆ ਗਿਆ, ਪਰ ਇਸ ਦੌਰਾਨ ਕਾਂਗਰਸੀ ਅਤੇ ਕੁਝ ਭਾਜਪਾ ਆਗੂ ਆਹਮੋ-ਸਾਹਮਣੇ ਹੋ ਗਏ ਤੇ ਸਥਿਤੀ ਤਣਾਓ ਪੂਰਵਕ ਹੋ ਗਈ। ਇਸ ਦੌਰਾਨ ਸਥਾਨਕ ਫਾਇਰ ਬ੍ਰਿਗੇਡ ਚੌਕ ਵਿਚ ਦੋਵੇਂ ਧਿਰਾਂ ਵਲੋਂ ਇਕ-ਦੂਜੇ ਦੇ ਹੱਥਾਂ ਵਿਚ ਫੜੇ ਪੋਸਟਰ ਪਾੜੇ ਗਏ ਤੇ ਇਕ-ਦੂਜੇ ਦੀਆਂ ਪਾਰਟੀਆਂ ਅਤੇ ਆਗੂਆਂ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ, ਜਿੰਨਾਂ ਨੂੰ ਪੁਲਿਸ ਕਰਮੀਆਂ ਨੇ ਦੂਰ ਖਿੱਚਦੇ ਹੋਏ ਸ਼ਾਂਤ ਕੀਤਾ। ਉਪਰੰਤ ਕਾਂਗਰਸੀਆਂ ਨੇ ਕੌਮੀ ਚੋਣ ਕਮਿਸ਼ਨਰ ਦਾ ਪੁਤਲਾ ਸਾੜ ਕੇ ਰੋਸ ਪ੍ਰਗਟਾਇਆ। ਇਸ ਮੌਕੇ ਕਾਂਗਰਸੀ ਆਗੂ ਨਰੇਸ਼ ਕੁਮਾਰ ਗਰਗ, ਬਲਜੀਤ ਸਿੰਘ, ਬਲਰਾਜ ਸਿੰਘ ਪੱਕਾ, ਕੌਂਸਲਰ ਸੰਦੀਪ ਕੁਮਾਰ ਬੌਬੀ, ਗਾਂਧੀ ਸਿੱਧੂ ਤੇ ਰਾਜੇਸ਼ਵਰ ਰਾਜੌਰਾ ਨੇ ਕਿਹਾ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਲੋਂ ਕੇਂਦਰ ਸਰਕਾਰ ਦੀ ਸ਼ਹਿ ਹੇਠ ਲੋਕ ਤੰਤਰ ਅਤੇ ਵੋਟ ਤੰਤਰ ਦਾ ਘਾਣ ਕਰਦੇ ਹੋਏ ਐਸ.ਆਈ.ਆਰ. ਦੇ ਨਾਂਅ ਹੇਠ ਲੱਖਾਂ ਲੋਕਾਂ ਦੀਆਂ ਵੋਟਾਂ ਕੱਟਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਨੂੰ ਕੁਰਸੀ ਤੋਂ ਲਾਹੁਣ ਦੀ ਮੰਗ ਨੂੰ ਲੈ ਕੇ ਅੱਜ ਬਠਿੰਡਾ ’ਚ ਪ੍ਰਦਰਸ਼ਨ ਕੀਤਾ ਗਿਆ, ਪਰ ਇਸ ਦੌਰਾਨ ਭਾਜਪਾ ਆਗੂ ਆਸ਼ੂਤੋਸ਼ ਤਿਵਾੜੀ ਅਤੇ ਸੰਦੀਪ ਅਗਰਵਾਲ ਵਲੋਂ ਪੁੱਜ ਕੇ ਬਿੰਨਾਂ ਵਜ੍ਹਾ ਉਨ੍ਹਾਂ ਦੇ ਪ੍ਰਦਰਸ਼ਨ ਵਿਚ ਖ਼ਲਲ ਪਾਇਆ ਗਿਆ। ਉੱਧਰ ਭਾਜਪਾ ਆਗੂ ਆਸ਼ੂਤੋਸ਼ ਤਿਵਾੜੀ ਅਤੇ ਸੰਦੀਪ ਅਗਰਵਾਲ ਨੇ ਕਿਹਾ ਕਿ ਉਹ ਕਾਂਗਰਸੀ ਵਰਕਰਾਂ ਤੋਂ ਇਹ ਪੁੱਛਣ ਆਏ ਸਨ ਕਿ ਕੇਂਦਰੀ ਸੱਤਾ ਦੌਰਾਨ ਕਾਂਗਰਸ ਦੇ ਕਾਰਜਕਾਲ ਵਿਚ ਲਗਾਈ ਗਈ ਐਮਰਜੈਂਸੀ ਅਤੇ ਵਾਪਰੇ ਸਿੱਖ ਕਤਲੇਆਮ ਦਾ ਜਵਾਬ ਦਿੱਤਾ ਜਾਵੇ, ਪਰ ਭੜਕੇ ਕਾਂਗਰਸੀਆਂ ਨੇ ਜਵਾਬ ਦੇਣ ਦੀ ਬਜਾਏ ਤੈਸ਼ ਵਿਚ ਆ ਕੇ ਕੇਂਦਰ ਸਰਕਾਰ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਦੇ ਜਵਾਬ ਵਿਚ ਉਨ੍ਹਾਂ ਨੇ ਨਾਅਰੇਬਾਜ਼ੀ ਕੀਤੀ ਤੇ ਮੂੰਹ ਤੋੜਵਾਂ ਜਵਾਬ ਦਿੱਤਾ।