ਸ਼ਹਿਰ ਦੇ ਸਮਾਜ ਸੇਵੀਆਂ ਵਲੋਂ ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਦਾ ਸਨਮਾਨ
ਬਠਿੰਡਾ, 8 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)- ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਕੀਮਤੀ ਭਗਤ ਸਮਾਜਸੇਵੀ ਗਊ-ਭਗਤਾ ਨਾਲ ਮੀਟਿੰਗ ਕਰਨ ਲਈ ਬਠਿੰਡਾ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਵਲੋਂ 35 ਗਊਸ਼ਾਲਾਵਾਂ ਦੇ ਰਜਿਸਟਰੇਸ਼ਨ ਸਰਟੀਫਿਕੇਟ ਵੰਡਣ ਦੇ ਨਾਲ-ਨਾਲ ਗਊਸ਼ਾਲਾਵਾਂ ਵਿਚ ਆ ਰਹੀਆਂ ਕਮੀਆਂ ਅਤੇ ਗਊਵੰਸ਼ ਨਾਲ ਸਬੰਧਿਤ ਮਾਮਲਿਆਂ ਬਾਰੇ ਮੀਟਿੰਗ ਕੀਤੀ ਗਈ।
ਸ਼
ਸ਼ਹਿਰ ਦੇ ਸਮਾਜ ਸੇਵੀ ਗਊ ਭਗਤ ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਇਸ ਚੇਅਰਮੈਨ ਨੂੰ ਸਨਮਾਨਿਤ ਕਰਦੇ ਹੋਏ। ਤਸਵੀਰ: ਲਵਲੀ
ਪਿੰਡ ਨਰੂਆਣਾ ਵਿਖੇ ਐਨਰਜੀ ਡਰਿੰਕਸ ਦੀ ਵਿਕਰੀ ‘ਤੇ ਰੋਕ ਸਬੰਧੀ ਫ਼ੈਸਲਾ ਲੈਣ ਮੌਕੇ ਪੰਚਾਇਤ ਦੇ ਨੁਮਾਇੰਦੇ। ਤਸਵੀਰ: ਸੁਖਤੇਜ ਧਾਲੀਵਾਲ
09-10-2026
ਬਠਿੰਡਾ, 8 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)- ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਕੀਮਤੀ ਭਗਤ ਸਮਾਜਸੇਵੀ ਗਊ-ਭਗਤਾ ਨਾਲ ਮੀਟਿੰਗ ਕਰਨ ਲਈ ਬਠਿੰਡਾ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਵਲੋਂ 35 ਗਊਸ਼ਾਲਾਵਾਂ ਦੇ ਰਜਿਸਟਰੇਸ਼ਨ ਸਰਟੀਫਿਕੇਟ ਵੰਡਣ ਦੇ ਨਾਲ-ਨਾਲ ਗਊਸ਼ਾਲਾਵਾਂ ਵਿਚ ਆ ਰਹੀਆਂ ਕਮੀਆਂ ਅਤੇ ਗਊਵੰਸ਼ ਨਾਲ ਸਬੰਧਿਤ ਮਾਮਲਿਆਂ ਬਾਰੇ ਮੀਟਿੰਗ ਕੀਤੀ ਗਈ। ਬਠਿੰਡਾ ਪਹੁੰਚਣ ‘ਤੇ ਗਊ-ਭਗਤਾਂ ਵਲੋਂ ਕੀਮਤੀ ਭਗਤ ਨੂੰ ਸਿਰੋਪਾਉ ਪਾ ਕੇ ਅਤੇ ਗਊ ਮਾਤਾ ਦੀ ਮੂਰਤੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਜੀਵ ਗੋਇਲ (ਗਊ-ਭਗਤ), ਪਰਮਿੰਦਰ ਬਾਂਸਲ (ਸੰਯੁਕਤ ਸਨਾਤਨ ਗਊ ਰੱਖਿਆ ਵਾਹਿਨੀ), ਰਾਜਿੰਦਰ ਸ਼ਰਮਾ (ਗਊ - ਭਗਤ) ਅਤੇ ਬਲਜੀਤ ਕੌਰ ਵਲੋਂ ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਉਨ੍ਹਾਂ ਮੰਗ ਪੱਤਰ ਵਿਚ ਕੈਟਲ ਪੌਂਡ/ਗਊਸ਼ਾਲਾ ਹਰਰਾਏਪੁਰ ਵਿਚ ਗਊਵੰਸ਼ ਦੀਆਂ ਹੋਈਆਂ ਮੌਤਾਂ ਦੀ ਜਾਂਚ ਕਰਵਾਉਣ ਅਤੇ ਗਊਸ਼ਾਲਾ ਦੇ ਹਾਲਾਤਾਂ ਵਿਚ ਤੁਰੰਤ ਸੁਧਾਰ ਕਰਨ ਦੀ ਮੰਗ ਕੀਤੀ ਗਈ। ਮੰਗ ਪੱਤਰ ਵਿਚ ਉਨ੍ਹਾਂ ਹਰਰਾਏਪੁਰ ਕੈਟਲ ਪੌਂਡ/ਗਊਸ਼ਾਲਾ ਵਿਚ 8,000 ਤੋਂ 10,000 ਗਊਵੰਸ਼ ਦੀ ਮੌਤ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰਵਾਉਣ ਦੇ ਨਾਲ-ਨਾਲ ਗਊਸ਼ਾਲਾ ਵਿਚ ਰਹਿ ਰਹੇ ਗਊਵੰਸ਼ ਨੂੰ ਲੋੜ ਅਨੁਸਾਰ ਪੂਰੀ ਖ਼ੁਰਾਕ ਮੁਹੱਈਆ ਕਰਵਾਉਣ ਅਤੇ ਹਰ ਸਮੇਂ ਵੈਟਰਨਰੀ ਡਾਕਟਰ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਝੂੰਬੇ ਵਾਲੀ ਸਰਕਾਰੀ ਗਊਸ਼ਾਲਾ ਦੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਉੱਥੇ ਵੀ ਸੁਧਾਰ ਕਰਨ ਦੀ ਮੰਗ ਰੱਖੀ ਗਈ। ਮੰਗ ਪੱਤਰ ਵਿਚ ਗਊਵੰਸ਼ ਲਈ ਢੁਕਵੀਂ ਖ਼ੁਰਾਕ, ਸਾਫ਼ ਪਾਣੀ ਅਤੇ ਹਰ ਸਮੇਂ ਵੈਟਰਨਰੀ ਡਾਕਟਰ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਗਈ ਹੈ। ਮੰਗ ਪੱਤਰ ਅਨੁਸਾਰ ਝੂੰਬੇ ਵਾਲੀ ਸਰਕਾਰੀ ਗਊਸ਼ਾਲਾ ਦੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਵੀ ਚਿੰਤਾ ਜ਼ਾਹਿਰ ਕੀਤੀ ਗਈ ਅਤੇ ਸਾਫ਼ ਪਾਣੀ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ। ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਕੀਮਤੀ ਭਗਤ ਵੱਲੋਂ ਸਮਾਜ ਸੇਵੀਆਂ ਨੂੰ ਸਮੱਸਿਆਵਾਂ ਦੇ ਜਲਦ ਹੱਲ ਦਾ ਭਰੋਸਾ ਦਿੱਤਾ ਗਿਆ।