11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਰਗਬੀ ਖੇਡ ਲਈ ਟਰਾਇਲ 13 ਨੂੰ

ਬਠਿੰਡਾ, 10 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸੂਬਾ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਸੂਬੇ ਭਰ ਵਿਚ ਨੌਜਵਾਨਾਂ ਵਲੋਂ ਆਪਣੀ ਖੇਡ ਦੇ ਜੌਹਰ ਦਿਖਾਈ ਜਾ ਰਹੇ ਹਨ। ਇਸੇ ਲੜੀ ਤਹਿਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਰਾਜ ਪੱਧਰੀ ਖੇਡਾਂ ਰਗਬੀ ਗੇਮ ਦੇ ਟਰਾਇਲ ਜੋ ਪਹਿਲਾਂ 4 ਅਕਤੂਬਰ 2026 ਨੂੰ ਰੱਖੇ ਗਏ ਸੀ, ਵਿਚ ਕੁਝ ਖਿਡਾਰੀ ਰਗਬੀ ਗੇਮ ਦੇ ਟਰਾਇਲ ਵਿਚ ਭਾਗ ਲੈਣਾ ਚਾਹੁੰਦੇ ਸੀ, ਪਰੰਤੂ ਜਾਣਕਾਰੀ ਤੋਂ ਵਾਂਝੇ ਰਹਿ ਜਾਣ ਕਰਕੇ ਟਰਾਇਲ ਵਿਚ ਭਾਗ ਨਹੀਂ ਲੈ ਸਕੇ ਸਨ।

ਅਜੀਤ ਡੈਸਕ 11-10-2026
ਬਠਿੰਡਾ, 10 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸੂਬਾ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਸੂਬੇ ਭਰ ਵਿਚ ਨੌਜਵਾਨਾਂ ਵਲੋਂ ਆਪਣੀ ਖੇਡ ਦੇ ਜੌਹਰ ਦਿਖਾਈ ਜਾ ਰਹੇ ਹਨ। ਇਸੇ ਲੜੀ ਤਹਿਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਰਾਜ ਪੱਧਰੀ ਖੇਡਾਂ ਰਗਬੀ ਗੇਮ ਦੇ ਟਰਾਇਲ ਜੋ ਪਹਿਲਾਂ 4 ਅਕਤੂਬਰ 2026 ਨੂੰ ਰੱਖੇ ਗਏ ਸੀ, ਵਿਚ ਕੁਝ ਖਿਡਾਰੀ ਰਗਬੀ ਗੇਮ ਦੇ ਟਰਾਇਲ ਵਿਚ ਭਾਗ ਲੈਣਾ ਚਾਹੁੰਦੇ ਸੀ, ਪਰੰਤੂ ਜਾਣਕਾਰੀ ਤੋਂ ਵਾਂਝੇ ਰਹਿ ਜਾਣ ਕਰਕੇ ਟਰਾਇਲ ਵਿਚ ਭਾਗ ਨਹੀਂ ਲੈ ਸਕੇ ਸਨ। ਉਨ੍ਹਾਂ ਖਿਡਾਰੀਆਂ ਵਲੋਂ ਵਾਰ-ਵਾਰ ਕੀਤੀ ਜਾ ਰਹੀ ਬੇਨਤੀ ਤਹਿਤ ਟਰਾਇਲ ਹੁਣ 13 ਅਕਤੂਬਰ 2026 (ਮੰਗਲਵਾਰ) ਨੂੰ ਸਵੇਰੇ 9 ਵਜੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਬਠਿੰਡਾ ਵਿਖੇ ਲਏ ਜਾਣਗੇ। ਉਨ੍ਹਾਂ ਰਗਬੀ ਗੇਮ ਦੇ ਖਿਡਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 13 ਅਕਤੂਬਰ ਨੂੰ ਆਪਣੇ ਟਰਾਇਲ ਦੇਣ ਲਈ ਜ਼ਰੂਰ ਪਹੁੰਚਣ।
ਪਿਛਲੀ ਖ਼ਬਰ ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਮੀਟਿੰਗਾਂ ਦਾ ਦੌਰ ਕੀਤਾ ਤੇਜ਼ ਅਗਲੀ ਖ਼ਬਰ ਡੋਪ ਟੈੱਸਟ ਪਾਜੀਟਿਵ ਆਉਣ ਅਤੇ ਨਸ਼ੀਲੇ ਕੈਪਸੂਲ ਬਰਾਮਦ ਹੋਣ ’ਤੇ ਦੋ ਖਿਲਾਫ਼ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।