12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਰਿਸ਼ਤੇਦਾਰ ਬਣ ਕੇ ਸਾਈਬਰ ਠੱਗਾਂ ਨੇ ਪ੍ਰਿੰਸੀਪਲ ਨੂੰ ਲਾਇਆ 1.22 ਲੱਖ ਦਾ ਚੂਨਾ * ਮੋਬਾਈਲ ਹੈਕ ਕਰਕੇ ਹਸਪਤਾਲ ਵਿਚ ਦਾਖ਼ਲ ਹੋਣ ਦਾ ਭੇਜਿਆ ਮੈਸੇਜ , ਗੂਗਲ ਪੇ ਰਾਹੀਂ * ਵੱਖ - ਵੱਖ ਟਰਾਂਜੈਕਸ਼ਨਾਂ ’ ਚ ਟਰਾਂਸਫ਼ਰ ਕਰਵਾਏ ਪੈਸੇ

ਬਠਿੰਡਾ, 11 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)- ਸਾਈਬਰ ਠੱਗਾਂ ਵਲੋਂ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਉਣ ਲਈ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਾਈਬਰ ਠੱਗਾਂ ਨੇ ਇਕ ਕਾਨਵੈਂਟ ਸਕੂਲ ਪ੍ਰਿੰਸੀਪਲ ਦੇ ਰਿਸ਼ਤੇਦਾਰ ਦਾ ਮੋਬਾਈਲ ਹੈਕ ਕਰਕੇ ਉਸ ਦੀ ਪਤਨੀ ਦੇ ਮੋਬਾਈਲ ‘ਤੇ ਮੈਸੇਜ ਭੇਜਿਆ ਕਿ ਉਹ ਹਸਪਤਾਲ ਵਿਚ ਦਾਖ਼ਲ ਹੈ ਅਤੇ ਉਸ ਨੂੰ ਪੈਸਿਆਂ ਦੀ ਲੋੜ ਹੈ।

ਅਜੀਤ ਡੈਸਕ 12-10-2026
ਬਠਿੰਡਾ, 11 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)- ਸਾਈਬਰ ਠੱਗਾਂ ਵਲੋਂ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਉਣ ਲਈ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਾਈਬਰ ਠੱਗਾਂ ਨੇ ਇਕ ਕਾਨਵੈਂਟ ਸਕੂਲ ਪ੍ਰਿੰਸੀਪਲ ਦੇ ਰਿਸ਼ਤੇਦਾਰ ਦਾ ਮੋਬਾਈਲ ਹੈਕ ਕਰਕੇ ਉਸ ਦੀ ਪਤਨੀ ਦੇ ਮੋਬਾਈਲ ‘ਤੇ ਮੈਸੇਜ ਭੇਜਿਆ ਕਿ ਉਹ ਹਸਪਤਾਲ ਵਿਚ ਦਾਖ਼ਲ ਹੈ ਅਤੇ ਉਸ ਨੂੰ ਪੈਸਿਆਂ ਦੀ ਲੋੜ ਹੈ। ਰਿਸ਼ਤੇਦਾਰ ਨੂੰ ਮੁਸ਼ਕਿਲ ਵਿਚ ਸਮਝਦਿਆਂ ਪ੍ਰਿੰਸੀਪਲ ਨੇ ਗੂਗਲ ਪੇ ਰਾਹੀਂ ਵੱਖ-ਵੱਖ ਟਰਾਂਜੈਕਸ਼ਨਾਂ ਕਰਕੇ ਲੱਖਾਂ ਰੁਪਏ ਟਰਾਂਸਫ਼ਰ ਕਰ ਦਿੱਤੇ। ਇਸ ਦੌਰਾਨ ਪ੍ਰਿੰਸੀਪਲ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਹੋ ਗਈ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਸਾਇਬਰ ਕਰਾਇਮ ਦੇ ਇੰਸਪੈਕਟਰ ਬਲਵਿੰਦਰ ਸਿੰਘ ਅਨੁਸਾਰ ਗੋਲਾਪਤੀ ਚਿੰਨਪਨ ਮੇਰੀਡੋਸ਼ ઠ ਜੋ ਕਿ ਇਕ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਹਨ, ਸਾਇਬਰ ਠੱਗਾਂ ਵਲੋਂ ਪ੍ਰਿੰਸੀਪਲ ਦੇ ਰਿਸ਼ਤੇਦਾਰ ਦਾ ਫ਼ੋਨ ਹੈਕ ਕਰਕੇ ਉਸ ਦੀ ਪਤਨੀ ਦੇ ਮੋਬਾਇਲ ‘ਤੇ ਮੈਸੇਜ ਭੇਜਿਆ ਕਿ ਉਹ ਹਸਪਤਾਲ ਵਿਚ ਇਲਾਜ ਅਧੀਨ ਹੈ, ਤੇ ਪੈਸਿਆਂ ਦੀ ਲੋੜ ਪੈ ਗਈ ਹੈ। ਇਸ ਦੌਰਾਨ ਪ੍ਰਿੰਸੀਪਲ ਨੇ ਆਪਣਾ ਰਿਸ਼ਤੇਦਾਰ ਸਮਝ ਕੇ ਗੂਗਲ ਪੇਅ ਰਾਹੀਂ ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ ਕੁਲ 1 ਲੱਖ 22 ਹਜਾਰ ਰੁਪਏ ਭੇਜ ਦਿੱਤੇ। ਪ੍ਰਿੰਸੀਪਲ ਨੂੰ ਜਦੋਂ ਇਸ ਸਬੰਧੀ ਸ਼ੱਕ ਹੋਇਆ ਤਾਂ ਉਸ ਨੇ ਆਪਣੇ ਰਿਸ਼ਤੇਦਾਰ ਨੂੰ ਫ਼ੋਨ ਕਰਕੇ ਗੱਲਬਾਤ ਕੀਤੀ। ਇਸ ਦੌਰਾਨ ਪਤਾ ਲੱਗਿਆ ਕਿ ਰਿਸ਼ਤੇਦਾਰ ਦਾ ਮੋਬਾਈਲ ਕਿਸੇ ਅਣਪਛਾਤੇ ਵਿਅਕਤੀ ਵਲੋਂ ਹੈਕ ਕੀਤਾ ਗਿਆ ਸੀ ਅਤੇ ਪੈਸਿਆਂ ਦੀ ਮੰਗ ਕਰਨ ਵਾਲਾ ਮੈਸੇਜ ਸਾਈਬਰ ਠੱਗਾਂ ਵਲੋਂ ਭੇਜਿਆ ਗਿਆ ਸੀ। ਆਪਣੇ ਨਾਲ ਹੋਈ ਧੋਖਾਧੜੀ ਦਾ ਪਤਾ ਲੱਗਣ ਤੋਂ ਬਾਅਦ ਪ੍ਰਿੰਸੀਪਲ ਨੇ ਸਾਈਬਰ ਕਰਾਈਮ ਦੇ ਟੋਲ-ਫਰੀ ਨੰਬਰ ‘ਤੇ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਸਾਈਬਰ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਸਾਇਬਰ ਕਰਾਇਮ ਪੁਲਿਸ ਦੇ ਇੰਸਪੈਕਟਰ ਬਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਹੁਣ ਬੈਂਕ ਖਾਤੇ ਦੀ ਡਿਟੇਲ ਕਢਵਾ ਕੇ ਪਤਾ ਲਗਾਇਆ ਜਾਵੇਗਾ, ਕਿ ਪੈਸੇ ਕਿਸ ਖਾਤੇ ਵਿਚ ਟਰਾਂਸਫ਼ਰ ਹੋਏ ਹਨ।
ਪਿਛਲੀ ਖ਼ਬਰ ਪਰਗਟ ਸਿੰਘ ਦੇ ਅਹੁਦਾ ਸੰਭਾਲ ਪ੍ਰੋਗਰਾਮ ਮੌਕੇ ਜੀਤਮਹਿੰਦਰ ਸਿੰਘ ਸਿੱਧੂ ਨੇ ਵੀ ਭਰੀ ਹਾਜ਼ਰੀ ਅਗਲੀ ਖ਼ਬਰ ਆਕਸਫੋਰਡ ਦੇ ਵਿਦਿਆਰਥੀਆਂ ਵਲੋਂ ਗੁਰਮਤਿ ਸਮਾਗਮ ’ਚ ਪੁਜ਼ੀਸ਼ਨਾਂ ਪ੍ਰਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।