ਮਾਵਾਂ ਧੀਆਂ ਦੇ ਲਲਕਾਰ ਨਾਅਰੇ ਨੂੰ ਬੁਲੰਦ ਕਰਨ ਲਈ ਬੀਬਾ ਬਾਦਲ 16 ਨੂੰ ਕੋਟਸ਼ਮੀਰ ’ਚ
ਕੋਟਫੱਤਾ, 12 ਅਕਤੂਬਰ (ਰਣਜੀਤ ਸਿੰਘ ਬੁੱਟਰ)- ਜਿਵੇਂ-ਜਿਵੇਂ 2017 ਦੀ ਚੋਣ ਨੇੜੇ ਆ ਰਹੀ ਹੈ ਤਿਉਂ ਤਿਉਂ ਸਿਆਸੀ ਹਵਾ ਅਕਾਲੀ ਦਲ ਦੇ ਪੱਖ ਵਿਚ ਝੂਲ ਰਹੀ ਹੈ। ਇਸ ਝੂਲ ਰਹੀ ਹਵਾ ਨੂੰ ਹੋਰ ਹੁਲਾਰਾ ਦੇਣ ਅਤੇ ਮਾਵਾਂ ਧੀਆਂ ਦੀ ਲਲਕਾਰ,ਬੰਦ ਕਰਾਵਾਂਗੇ ਨਸ਼ੇ ਦਾ ਵਪਾਰ ਨਾਅਰੇ ਨੂੰ ਬੁਲੰਦ ਕਰਨ ਲਈ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ 16 ਅਕਤੂਬਰ ਨੂੰ ਕੋਟਸ਼ਮੀਰ ਦੇ ਖੇਡ ਸਟੇਡੀਅਮ ਵਿਚ ਸਵੇਰੇ 11 ਕੁ ਵਜੇ ਪੁੱਜ ਰਹੇ ਹਨ।
ਅਜੀਤ ਡੈਸਕ
13-10-2026