ਸਰਕਾਰਾਂ ਦੇ ਲਾਰਿਆਂ ਦੀ ਉਡੀਕ ਛੱਡ ਕੇ ਕਿਸਾਨਾਂ ਦੀ ਮਦਦ ਲਈ ਅੱਗੇ ਆਉਣ ਲੋਕ-ਹਰਿੰਦਰ ਮਹਿਰਾਜ
ਬਠਿੰਡਾ, 17 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਸਮੇਤ ਸੜਕਾਂ ‘ਤੇ ਰੇਹੜੀਆਂ ਦੀ ਭਰਮਾਰ ਅਤੇ ਨਾਜਾਇਜ਼ ਅੱਡਿਆਂ ਤੋਂ ਸ਼ਹਿਰ ਦੇ ਦੁਕਾਨਦਾਰ ਕਾਫੀ ਤੰਗ ਅਤੇ ਪ੍ਰੇਸ਼ਾਨ ਹਨ। ਇਸੇ ਤੰਗੀ ਦੇ ਚੱਲਦਿਆਂ ਅੱਜ ਕਿੱਕਰ ਬਾਜ਼ਾਰ ਅਤੇ ਹੋਰ ਬਾਜ਼ਾਰਾਂ ਦੇ ਦੁਕਾਨਦਾਰਾਂ ਵਲੋਂ ਸਥਾਨਕ ਆਰੀਆ ਸਮਾਜ ਚੌਕ ਵਿਚ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਬ
ਬਠਿੰਡਾ ਦੇ ਦੁਕਾਨਦਾਰ ਰੇਹੜੀਆਂ ਦੀ ਭਰਮਾਰ ਖ਼ਿਲਾਫ਼ ਰੋਸ ਧਰਨਾ ਦਿੰਦੇ ਹੋਏ। ਅਜੀਤ ਤਸਵੀਰ
18-10-2026
ਬਠਿੰਡਾ, 17 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਸਮੇਤ ਸੜਕਾਂ ‘ਤੇ ਰੇਹੜੀਆਂ ਦੀ ਭਰਮਾਰ ਅਤੇ ਨਾਜਾਇਜ਼ ਅੱਡਿਆਂ ਤੋਂ ਸ਼ਹਿਰ ਦੇ ਦੁਕਾਨਦਾਰ ਕਾਫੀ ਤੰਗ ਅਤੇ ਪ੍ਰੇਸ਼ਾਨ ਹਨ। ਇਸੇ ਤੰਗੀ ਦੇ ਚੱਲਦਿਆਂ ਅੱਜ ਕਿੱਕਰ ਬਾਜ਼ਾਰ ਅਤੇ ਹੋਰ ਬਾਜ਼ਾਰਾਂ ਦੇ ਦੁਕਾਨਦਾਰਾਂ ਵਲੋਂ ਸਥਾਨਕ ਆਰੀਆ ਸਮਾਜ ਚੌਕ ਵਿਚ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਵਿਚ ਸ਼ਾਮਿਲ ਵੱਖ-ਵੱਖ ਵਪਾਰੀਆਂ ਆਗੂਆਂ ਅਤੇ ਸਮਾਜਸੇਵੀ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਬਠਿੰਡਾ ਦੇ ਮੁੱਖ ਬਾਜ਼ਾਰਾਂ ਵਿਚ ਰੇਹੜੀਆਂ ਅਤੇ ਅੱਡਿਆਂ ਵਾਲਿਆਂ ਵਲੋਂ ਲਗਾਤਾਰ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਲਗਾਤਾਰ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਦੁਸਹਿਰਾ ਅਤੇ ਦੀਵਾਲੀ ਦੇ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ ਤਾਂ ਬਾਜ਼ਾਰਾਂ ਵਿਚ ਇਨ੍ਹਾਂ ਰੇਹੜੀਆਂ ਅਤੇ ਅੱਡਿਆਂ ਦੀ ਭਰਮਾਰ ਹੋਰ ਵਧ ਗਈ ਹੈ ਪਰ ਨਗਰ ਨਿਗਮ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ, ਜਦਕਿ ਇਸ ਬਾਰੇ ਦੁਕਾਨਦਾਰ ਵਾਰ - ਵਾਰ ਨਿਗਮ ਅਤੇ ਤਹਿਬਾਜ਼ਾਰੀ ਵਿਭਾਗ ਦਾ ਦਰਵਾਜਾ ਖੜਕਾ ਚੁੱਕੇ ਹਨ। ਵਪਾਰੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਰੇਹੜੀ ਵਾਲੇ ਦੇ ਰੁਜ਼ਗਾਰ ਦੇ ਵਿਰੁੱਧ ਨਹੀਂ ਹਨ, ਪਰ ਉਨ੍ਹਾਂ ਨੂੰ ਰੇਹੜੀਆਂ ਲਗਾਉਣ ਲਈ ਨਗਰ ਨਿਗਮ ਕੋਈ ਜਗ੍ਹਾ ਤੈਅ ਕਰੇ ਪਰ ਇਹ ਲੋਕ ਥਾਂ-ਥਾਂ ਬੇਤਰਤੀਬੀਆਂ ਰੇਹੜੀਆਂ ਲਗਾ ਟ੍ਰੈਫਿਕ ਸਮੱਸਿਆ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਹੇ ਹਨ, ਕਿਉਂਕਿ ਇਨ੍ਹਾਂ ਰੇਹੜੀਆਂ ਵਲੋਂ ਬਾਜ਼ਾਰਾਂ ਦੇ ਰਾਹ ਤੰਗ ਕੀਤੇ ਜਾਣ ਕਰਕੇ ਕੋਈ ਵੀ ਖ਼ਰੀਦਦਾਰ ਗੱਡੀ ਲੈ ਕੇ ਬਾਜ਼ਾਰਾਂ ਤੱਕ ਨਹੀਂ ਪਹੁੰਚ ਰਿਹਾ ਹੈ। ਦੁਕਾਨਦਾਰਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਮੁਸ਼ਕਿਲ ਦਾ ਤੁਰੰਤ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।