18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸਤਪਾਲ ਅਨਜਾਨਾ ਬਹੁਜਨ ਸਮਾਜ ਪਾਰਟੀ ਰਾਮਾਂ ਮੰਡੀ ਦੇ ਪ੍ਰਧਾਨ ਚੁਣੇ

ਰਾਮਾਂ ਮੰਡੀ, 17 ਅਕਤੂਬਰ (ਤਰਸੇਮ ਸਿੰਗਲਾ)- ਬਹੁਜਨ ਸਮਾਜ ਪਾਰਟੀ ਰਾਮਾਂ ਮੰਡੀ ਦੀ ਇੱਕ ਮੀਟਿੰਗ ਸਥਾਨਕ ਡਾ. ਅੰਬੇਡਕਰ ਨਗਰ, ਕਮਾਲੂ ਰੋਡ ਵਿਖੇ ਰਾਜੀਵ ਕੁਮਾਰ ਜ਼ਿਲ੍ਹਾ ਸਕੱਤਰ ਅਤੇ ਰਵੀ ਕੁਮਾਰ ਹਲਕਾ ਇੰਚਾਰਜ ਦੀ ਅਗਵਾਈ ਹੇਠ ਹੋਈ।

ਅਜੀਤ ਡੈਸਕ 18-10-2026
ਰਾਮਾਂ ਮੰਡੀ, 17 ਅਕਤੂਬਰ (ਤਰਸੇਮ ਸਿੰਗਲਾ)- ਬਹੁਜਨ ਸਮਾਜ ਪਾਰਟੀ ਰਾਮਾਂ ਮੰਡੀ ਦੀ ਇੱਕ ਮੀਟਿੰਗ ਸਥਾਨਕ ਡਾ. ਅੰਬੇਡਕਰ ਨਗਰ, ਕਮਾਲੂ ਰੋਡ ਵਿਖੇ ਰਾਜੀਵ ਕੁਮਾਰ ਜ਼ਿਲ੍ਹਾ ਸਕੱਤਰ ਅਤੇ ਰਵੀ ਕੁਮਾਰ ਹਲਕਾ ਇੰਚਾਰਜ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਪਾਰਟੀ ਦੀ ਪੁਰਾਣੀ ਟੀਮ ਭੰਗ ਕਰਕੇ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਚੋਣ ਵਿਚ ਬਹੁਜਨ ਸਮਾਜ ਪਾਰਟੀ ਰਾਮਾਂ ਟੀਮ ਦਾ ਸਤਪਾਲ ਅਨਜਾਨਾ ਨੂੰ ਪ੍ਰਧਾਨ, ਰਾਮ ਪ੍ਰਕਾਸ਼ ਸਿੰਗਲ ਨੂੰ ਮੀਤ ਪ੍ਰਧਾਨ, ਸ਼ਹਿਨਸ਼ਾਹ ਸਿੰਘ ਨੂੰ ਜਨਰਲ ਸਕੱਤਰ, ਰਿੰਕੂ ਕੁਮਾਰ ਊਜੀਨਵਾਲ ਨੂੰ ਸਕੱਤਰ, ਪ੍ਰਕਾਸ਼ ਚੰਦ ਨੂੰ ਕਨਵੀਨਰ ਅਤੇ ਤੋਤਾ ਰਾਮ ਸੋਕਰੀਆ ਨੂੰ ਖ਼ਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਮੰਗਾ ਸਿੰਘ ਖ਼ਾਲਸਾ, ਲਾਭ ਸਿੰਘ, ਰਵੀ ਕੁਮਾਰ, ਬਿੱਲੂ ਸਿੰਘ, ਗੁਰਮੇਲ ਸਿੰਘ ਖ਼ਾਲਸਾ, ਅਮਿਤ ਕੁਮਾਰ, ਪਰਮਾਨੰਦ, ਪ੍ਰਗਟ, ਦਵਿੰਦਰ ਕੁਮਾਰ ਅਤੇ ਫੁੱਲਾ ਸਿੰਘ ਨੂੰ ਕਾਰਜਕਾਰਨੀ ਮੈਂਬਰ ਬਣਾਇਆ ਗਿਆ। ਇਸ ਮੌਕੇ ਪਾਰਟੀ ਦੇ ਵਰਕਰਾਂ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਪਾਰਟੀ ਦੇ ਮਫ਼ਲਰ ਭੇਟ ਕਰਕੇ ਸਨਮਾਨਿਤ ਕੀਤਾ।
ਪਿਛਲੀ ਖ਼ਬਰ ਦਸਮੇਸ਼ ਪਬਲਿਕ ਹਾਈ ਸਕੂਲ ’ਚ ਟਰੈਫ਼ਿਕ ਨਿਯਮਾਂ ਸੰਬੰਧੀ ਕੀਤਾ ਜਾਗਰੂਕ ਅਗਲੀ ਖ਼ਬਰ ਸੇਂਟ ਜ਼ੇਵੀਅਰਜ਼ ਕਾਨਵੈਂਟ ਸਕੂਲ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਦੁਰਗਾ ਅਸ਼ਟਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।