19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸਮਾਜ ਸੇਵੀ ਅਸ਼ੋਕ ਬਾਲਿਆਂਵਾਲੀ ਦਾ ਸਨਮਾਨ

ਬਾਲਿਆਂਵਾਲੀ, 18 ਅਕਤੂਬਰ (ਕੁਲਦੀਪ ਮਤਵਾਲਾ)- ਭਾਜਪਾ ਦੇ ਸੂਬਾ ਆਗੂ ਅਸ਼ੋਕ ਬਾਲਿਆਂਵਾਲੀ ਦਾ ਅਤੇ ਬਾਲਿਆਂਵਾਲੀ ਮੂਲ ਨਿਵਾਸੀ ਸਭਾ ਬਠਿੰਡਾ ਦੇ ਆਗੂ ਬਾਲ ਮੁਕੰਦ ਗਰਗ ਤੇ ਪਵਨ ਕੁਮਾਰ ਗਰਗ ਦਾ ਸ਼ਿਵ ਮੰਦਿਰ ਬਾਲਿਆਂਵਾਲੀ ਵਲੋਂ ਮਾਤਾ ਦੇ ਮੇਲੇ ਦੌਰਾਨ ਵਿਸ਼ੇਸ਼ ਸਨਮਾਨ ਕੀਤਾ। ਕਮੇਟੀ ਦੇ ਪ੍ਰਬੰਧਕਾਂ ਅਤੇ ਰਾਮ ਨਾਟਕ ਕਲੱਬ ਦੇ ਪ੍ਰਧਾਨ ਕੁਲਦੀਪ ਸ਼ਰਮਾ, ਮੀਤ ਪ੍ਰਧਾਨ ਮਨਜਿੰਦਰ ਸ਼ਰਮਾ, ਜਨਰਲ ਸਕੱਤਰ ਸੁਖਪ੍ਰੀਤ ਸ਼ਰਮਾ, ਖ਼ਜ਼ਾਨਚੀ ਪੁਨੀਤ ਗੋਇਲ ਨੇ ਕਿਹਾ ਕਿ ਅਸ਼ੋਕ ਬਾਲਿਆਂਵਾਲੀ ਬਹੁਤ ਹੀ ਮੁਹੱਬਤੀ ਤੇ ਮਿਲਣਸਾਰ ਇਨਸਾਨ ਹਨ ਜੋ ਆਪਣੇ ਪਿੰਡ ਬਾਲਿਆਂਵਾਲੀ ਦੀ ਮਿੱਟੀ ਤੇ ਪਿੰਡ ਦੇ ਵਸੇਂਦਿਆਂ ਨਾਲ ਅਥਾਹ ਮੁਹੱਬਤ ਕਰਦੇ ਹਨ,ਬੇਸ਼ੱਕ ਅਸ਼ੋਕ ਬਾਲਿਆਂਵਾਲੀ ਬਠਿੰਡਾ ਸ਼ਹਿਰ ’ਚ ਵੱਸਦੇ ਹਨ ਪ੍ਰੰਤੂ ਜੱਦੀ ਪਿੰਡ ਬਾਲਿਆਂਵਾਲੀ ਉਨ੍ਹਾਂ ਦੇ ਰੋਮ-ਰੋਮ ’ਚ ਵੱਸਿਆ ਹੋਇਆ ਤੇ ਸਮੁੱਚੇ ਭਾਰਤ ‘ਚ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ।

ਅਜੀਤ ਡੈਸਕ 19-10-2026
ਬਾਲਿਆਂਵਾਲੀ, 18 ਅਕਤੂਬਰ (ਕੁਲਦੀਪ ਮਤਵਾਲਾ)- ਭਾਜਪਾ ਦੇ ਸੂਬਾ ਆਗੂ ਅਸ਼ੋਕ ਬਾਲਿਆਂਵਾਲੀ ਦਾ ਅਤੇ ਬਾਲਿਆਂਵਾਲੀ ਮੂਲ ਨਿਵਾਸੀ ਸਭਾ ਬਠਿੰਡਾ ਦੇ ਆਗੂ ਬਾਲ ਮੁਕੰਦ ਗਰਗ ਤੇ ਪਵਨ ਕੁਮਾਰ ਗਰਗ ਦਾ ਸ਼ਿਵ ਮੰਦਿਰ ਬਾਲਿਆਂਵਾਲੀ ਵਲੋਂ ਮਾਤਾ ਦੇ ਮੇਲੇ ਦੌਰਾਨ ਵਿਸ਼ੇਸ਼ ਸਨਮਾਨ ਕੀਤਾ। ਕਮੇਟੀ ਦੇ ਪ੍ਰਬੰਧਕਾਂ ਅਤੇ ਰਾਮ ਨਾਟਕ ਕਲੱਬ ਦੇ ਪ੍ਰਧਾਨ ਕੁਲਦੀਪ ਸ਼ਰਮਾ, ਮੀਤ ਪ੍ਰਧਾਨ ਮਨਜਿੰਦਰ ਸ਼ਰਮਾ, ਜਨਰਲ ਸਕੱਤਰ ਸੁਖਪ੍ਰੀਤ ਸ਼ਰਮਾ, ਖ਼ਜ਼ਾਨਚੀ ਪੁਨੀਤ ਗੋਇਲ ਨੇ ਕਿਹਾ ਕਿ ਅਸ਼ੋਕ ਬਾਲਿਆਂਵਾਲੀ ਬਹੁਤ ਹੀ ਮੁਹੱਬਤੀ ਤੇ ਮਿਲਣਸਾਰ ਇਨਸਾਨ ਹਨ ਜੋ ਆਪਣੇ ਪਿੰਡ ਬਾਲਿਆਂਵਾਲੀ ਦੀ ਮਿੱਟੀ ਤੇ ਪਿੰਡ ਦੇ ਵਸੇਂਦਿਆਂ ਨਾਲ ਅਥਾਹ ਮੁਹੱਬਤ ਕਰਦੇ ਹਨ,ਬੇਸ਼ੱਕ ਅਸ਼ੋਕ ਬਾਲਿਆਂਵਾਲੀ ਬਠਿੰਡਾ ਸ਼ਹਿਰ ’ਚ ਵੱਸਦੇ ਹਨ ਪ੍ਰੰਤੂ ਜੱਦੀ ਪਿੰਡ ਬਾਲਿਆਂਵਾਲੀ ਉਨ੍ਹਾਂ ਦੇ ਰੋਮ-ਰੋਮ ’ਚ ਵੱਸਿਆ ਹੋਇਆ ਤੇ ਸਮੁੱਚੇ ਭਾਰਤ ‘ਚ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਅਸ਼ੋਕ ਖ਼ੁਦ ਬਠਿੰਡਾ ਵਿਖੇ ਦਿਉਲ ਹਸਪਤਾਲ ‘ਚ ਮੈਡੀਕਲ ਸਟੋਰ ਚਲਾਉਂਦੇ ਹਨ। ਉਹ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਬਠਿੰਡਾ ਦੇ ਕਈ ਸਾਲਾਂ ਤੋਂ ਪ੍ਰਧਾਨ ਹਨ ਤੇ ਬਾਲਿਆਂਵਾਲੀ ਮੂਲ ਨਿਵਾਸੀ ਸਭਾ ਰਜਿ. ਬਠਿੰਡਾ ਅਤੇ ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੇ ਸਰਗਰਮ ਕਾਰਜਕਾਰੀ ਮੈਂਬਰ ਹਨ, ਜਦਕਿ ਸਿਆਸੀ ਤੌਰ ‘ਤੇ ਉਹ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਹਨ ਅਤੇ ਸੂਬਾ ਕਾਰਜਕਾਰਨੀ ਆਗੂ ਹਨ ਤੇ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸੱਜਣ ਹਨ। ਇਸ ਮੌਕੇ ਕਮੇਟੀ ਵਲੋਂ ਸਰਪੰਚ ਬਲਰਾਜ ਸਿੰਘ ਚਹਿਲ ਤੇ ਮਾਤਾ ਸੀਤਲਾ ਭਜਨ ਮੰਡਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਪਿਛਲੀ ਖ਼ਬਰ ਮਾਲਵਾ ਸਰੀਰਕ ਸਿੱਖਿਆ ਕਾਲਜ ਬਠਿੰਡਾ ਦੇ ਖਿਡਾਰੀਆਂ ਨੇ ਜਿੱਤੇ ਤਗਮ ਅਗਲੀ ਖ਼ਬਰ ਮਹਾਰਾਜ ਅਗਰਸੈਨ ਦੇ ਜਨਮ ਉਤਸਵ ਮੌਕੇ ਭੁੱਚੋ ਦੇ ਜਥੇ ਨੇ ਕੀਤੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।