— ਪਰਵਿੰਦਰ ਝੋਟਾ ਕਤਲ ਕਾਂਡ —
ਵਿਧਾਇਕਾ ਨੂੰ ਰੋਸ ਪੱਤਰ ਦੇਣ ਜਾਂਦੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ , ਕਿਸਾਨ ਆਗੂ ਹੋਇਆ ਜ਼ਖ਼ਮੀ
ਤਲਵੰਡੀ ਸਾਬੋ, 19 ਅਕਤੂਬਰ (ਰਣਜੀਤ ਸਿੰਘ ਰਾਜੂ)-ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਉਪਰੰਤ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਬਣਾਈ ਸੰਘਰਸ਼ ਕਮੇਟੀ ਵਲੋਂ ਅੱਜ ਸੱਤਾਧਿਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਲਾਹਨਤ ਪੱਤਰ ਸੌਂਪੇ ਜਾਣ ਦੇ ਉਲੀਕੇ ਪ੍ਰੋਗਰਾਮ ਤਹਿਤ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬਲਜਿੰਦਰ ਕੌਰ ਨੂੰ ਲਾਹਨਤ ਪੱਤਰ ਦੇਣ ਜਾਂਦੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ, ਜਿਸ ਵਿਚ ਇਕ ਕਿਸਾਨ ਆਗੂ ਗੰਭੀਰ ਜ਼ਖ਼ਮੀ ਹੋ ਗਿਆ। ਦੱਸਣਯੋਗ ਹੈ ਕਿ ਸੰਘਰਸ਼ ਕਮੇਟੀ ਦੇ ਸੱਦੇ ਮੁਤਾਬਿਕ ਕੈਬਨਿਟ ਰੈਂਕ ਪ੍ਰਾਪਤ ਵਿਧਾਇਕਾ ਬਲਜਿੰਦਰ ਕੌਰ ਨੂੰ ਲਾਹਨਤ ਪੱਤਰ ਦੇਣ ਲਈ ਜਿੱਥੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਵੱਡੀ ਗਿਣਤੀ ਕਿਸਾਨ, ਜ਼ਮਹੂਰੀ ਕਿਸਾਨ ਸਭਾ ਦੇ ਸੁਖਮੰਦਰ ਸਿੰਘ ਧਾਲੀਵਾਲ, ਖੇਤ ਮਜ਼ਦੂਰ ਸਭਾ ਦੇ ਕਾ: ਮੱਖਣ ਸਿੰਘ, ਨਸ਼ਾ ਵਿਰੋਧੀ ਮੰਚ ਦੇ ਮੇਜਰ ਕਮਾਲੂ ਸਮੇਤ ਵੱਡੀ ਗਿਣਤੀ ਇਨਸਾਫ਼ ਪਸੰਦ ਧਿਰਾਂ ਦੇ ਲੋਕਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੀ ਅਗਵਾਈ ’ਚ ਵੱਡੀ ਗਿਣਤੀ ਅਕਾਲੀ ਵਰਕਰ, ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਮਨਦੀਪ ਸਿੰਘ ਸਿੱਧੂ ਦੀ ਅਗਵਾਈ ’ਚ ਪਾਰਟੀ ਵਰਕਰ ਸਥਾਨਕ ਨੱਤ ਰੋਡ ’ਤੇ ਇਕੱਤਰ ਹੋ ਕੇ ਵਿਧਾਇਕਾ ਦੀ ਰਿਹਾਇਸ਼ ਕਮ ਦਫ਼ਤਰ ਵੱਲ ਜਾਣ ਲੱਗੇ ਤਾਂ ਰਿਹਾਇਸ਼ ਤੋਂ ਅੱਗੇ ਹੀ ਵੱਡੀ ਗਿਣਤੀ ਪੁਲਿਸ ਪਾਰਟੀ ਨੇ ਥਾਣਾ ਮੁਖੀ ਅਮਰੀਕ ਸਿੰਘ ਦੀ ਅਗਵਾਈ ਹੇਠ ਬੈਰੀਕੇਡ ਲਗਾਕੇ ਰਾਸਤਾ ਜਾਮ ਕੀਤਾ ਹੋਇਆ ਸੀ।
ਹ
ਹਸਪਤਾਲ ’ਚ ਜ਼ੇਰੇ ਇਲਾਜ ਜ਼ਖ਼ਮੀ ਕਿਸਾਨ ਆਗੂ । ਤਸਵੀਰ: ਰਾਜੂ
20-10-2026
ਤਲਵੰਡੀ ਸਾਬੋ, 19 ਅਕਤੂਬਰ (ਰਣਜੀਤ ਸਿੰਘ ਰਾਜੂ)-ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਉਪਰੰਤ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਬਣਾਈ ਸੰਘਰਸ਼ ਕਮੇਟੀ ਵਲੋਂ ਅੱਜ ਸੱਤਾਧਿਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਲਾਹਨਤ ਪੱਤਰ ਸੌਂਪੇ ਜਾਣ ਦੇ ਉਲੀਕੇ ਪ੍ਰੋਗਰਾਮ ਤਹਿਤ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬਲਜਿੰਦਰ ਕੌਰ ਨੂੰ ਲਾਹਨਤ ਪੱਤਰ ਦੇਣ ਜਾਂਦੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ, ਜਿਸ ਵਿਚ ਇਕ ਕਿਸਾਨ ਆਗੂ ਗੰਭੀਰ ਜ਼ਖ਼ਮੀ ਹੋ ਗਿਆ। ਦੱਸਣਯੋਗ ਹੈ ਕਿ ਸੰਘਰਸ਼ ਕਮੇਟੀ ਦੇ ਸੱਦੇ ਮੁਤਾਬਿਕ ਕੈਬਨਿਟ ਰੈਂਕ ਪ੍ਰਾਪਤ ਵਿਧਾਇਕਾ ਬਲਜਿੰਦਰ ਕੌਰ ਨੂੰ ਲਾਹਨਤ ਪੱਤਰ ਦੇਣ ਲਈ ਜਿੱਥੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਵੱਡੀ ਗਿਣਤੀ ਕਿਸਾਨ, ਜ਼ਮਹੂਰੀ ਕਿਸਾਨ ਸਭਾ ਦੇ ਸੁਖਮੰਦਰ ਸਿੰਘ ਧਾਲੀਵਾਲ, ਖੇਤ ਮਜ਼ਦੂਰ ਸਭਾ ਦੇ ਕਾ: ਮੱਖਣ ਸਿੰਘ, ਨਸ਼ਾ ਵਿਰੋਧੀ ਮੰਚ ਦੇ ਮੇਜਰ ਕਮਾਲੂ ਸਮੇਤ ਵੱਡੀ ਗਿਣਤੀ ਇਨਸਾਫ਼ ਪਸੰਦ ਧਿਰਾਂ ਦੇ ਲੋਕਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੀ ਅਗਵਾਈ ’ਚ ਵੱਡੀ ਗਿਣਤੀ ਅਕਾਲੀ ਵਰਕਰ, ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਮਨਦੀਪ ਸਿੰਘ ਸਿੱਧੂ ਦੀ ਅਗਵਾਈ ’ਚ ਪਾਰਟੀ ਵਰਕਰ ਸਥਾਨਕ ਨੱਤ ਰੋਡ ’ਤੇ ਇਕੱਤਰ ਹੋ ਕੇ ਵਿਧਾਇਕਾ ਦੀ ਰਿਹਾਇਸ਼ ਕਮ ਦਫ਼ਤਰ ਵੱਲ ਜਾਣ ਲੱਗੇ ਤਾਂ ਰਿਹਾਇਸ਼ ਤੋਂ ਅੱਗੇ ਹੀ ਵੱਡੀ ਗਿਣਤੀ ਪੁਲਿਸ ਪਾਰਟੀ ਨੇ ਥਾਣਾ ਮੁਖੀ ਅਮਰੀਕ ਸਿੰਘ ਦੀ ਅਗਵਾਈ ਹੇਠ ਬੈਰੀਕੇਡ ਲਗਾਕੇ ਰਾਸਤਾ ਜਾਮ ਕੀਤਾ ਹੋਇਆ ਸੀ। ਪੁਲਿਸ ਵਲੋਂ ਰੋਕੇ ਜਾਣ ਤੇ ਪ੍ਰਦਰਸ਼ਨਕਾਰੀ ਆਗੂਆਂ ਨੇ ਇਤਰਾਜ਼ ਜਤਾਇਆ। ਆਗੂਆਂ ਦੀ ਅਧਿਕਾਰੀਆਂ ਨਾਲ ਚੱਲਦੀ ਗੱਲਬਾਤ ’ਚ ਕਈ ਕਿਸਾਨ ਆਗੂ ਇਸ ਗੱਲੋਂ ਤੈਸ਼ ’ਚ ਆ ਗਏ ਕਿ ਉਨ੍ਹਾਂ ਦੀਆਂ ਵੋਟਾਂ ਨਾਲ ਚੁਣੀ ਵਿਧਾਇਕਾ ਨੂੰ ਪਹਿਲਾਂ ਵੀ ਉਹ ਮਿਲਦੇ ਰਹੇ ਹਨ, ਫਿਰ ਅੱਜ ਜਬਰੀ ਰੋਕਿਆ ਕਿਉਂ ਜਾ ਰਿਹੈ। ਦੇਖਦਿਆਂ ਹੀ ਦੇਖਦਿਆਂ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੇ ਬੈਰੀਕੇਡ ਉਖਾੜ ਸੁੱਟੇ ਤੇ ਵਿਧਾਇਕਾ ਦੀ ਰਿਹਾਇਸ਼ ਵੱਲ ਵੱਧਣਾ ਸ਼ੁਰੂ ਕਰ ਦਿੱਤਾ। ਇਸ ਧੱਕਾਮੁੱਕੀ ਦੌਰਾਨ ਹੀ ਭਾਕਿਯੂ ਸਿੱਧੂਪੁਰ ਆਗੂ ਬੂਟਾ ਸਿੰਘ ਮਲਕਾਣਾ ਦੀ ਲੱਤ ’ਤੇ ਕੁਝ ਵੱਜਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਾਥੀਆਂ ਵਲੋਂ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਬੂਟਾ ਸਿੰਘ ਮਲਕਾਣਾ ਨੇ ਕਿਹਾ ਕਿ ਵਿਧਾਇਕਾ ਨੂੰ ਸ਼ਾਂਤਮਈ ਪੱਤਰ ਦੇਣ ਜਾਂਦੇ ਸਮੇਂ ਉਨ੍ਹਾਂ ਨਾਲ ਧੱਕਾ ਮੁੱਕੀ ਦੌਰਾਨ ਪੁਲਿਸ ਵਲੋਂ ਉਨ੍ਹਾਂ ਦੀ ਲੱਤ ’ਤੇ ਕਿਸੇ ਤੇਜ਼ਧਾਰ ਵਸਤੂ ਨਾਲ ਵਾਰ ਕੀਤਾ ਗਿਆ ਜਿਸ ਕਰਕੇ ਉਨ੍ਹਾਂ ਦੀ ਲੱਤ ਗੰਭੀਰ ਜ਼ਖ਼ਮੀ ਹੋ ਗਈ ਜਦੋਂਕਿ ਪੁਲਿਸ ਅਧਿਕਾਰੀਆਂ ਨੇ ਉਕਤ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਬੈਰੀਕੇਡ ਵੱਜਣ ਨਾਲ ਸੱਟ ਵੱਜੀ ਹੋ ਸਕਦੀ ਹੈ।