10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਮੰਦਰਾਂ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਨਕੁੱਟ ਦਾ ਤਿਉਹਾਰ

ਰਾਮਾਂ ਮੰਡੀ, 9 ਨਵੰਬਰ (ਤਰਸੇਮ ਸਿੰਗਲਾ)-ਸਥਾਨਕ ਸ਼ਹਿਰ ਦੇ ਮੰਦਰਾਂ ਵਿਚ ਸ਼੍ਰੀ ਦੁਰਗਾ ਮੰਦਰ, ਮਾਤਾ ਚਿੰਤਪੁਰਨੀ ਮੰਦਰ, ਸ਼੍ਰੀ ਗੀਤਾ ਭਵਨ ਅਤੇ ਸ਼੍ਰੀ ਗਊਸ਼ਾਲਾ ਮੰਦਰ ਵਿਖੇ ਅੱਜ ਅਨਕੁੱਟ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਸ਼ਰਧਾਲੂਆਂ ਨੂੰ ਅਨਕੁੱਟ ਪ੍ਰਸ਼ਾਦ ਦਾ ਵੰਡਿਆ ਗਿਆ। ਪ੍ਰਸ਼ਾਦ ਵੰਡਣ ਤੋਂ ਪਹਿਲਾਂ ਪੂਜਾ ਅਰਚਨਾ ਕਰਕੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਭੋਗ ਲਗਾਇਆ ਗਿਆ।

ਅਜੀਤ ਡੈਸਕ 10-11-2026
ਰਾਮਾਂ ਮੰਡੀ, 9 ਨਵੰਬਰ (ਤਰਸੇਮ ਸਿੰਗਲਾ)-ਸਥਾਨਕ ਸ਼ਹਿਰ ਦੇ ਮੰਦਰਾਂ ਵਿਚ ਸ਼੍ਰੀ ਦੁਰਗਾ ਮੰਦਰ, ਮਾਤਾ ਚਿੰਤਪੁਰਨੀ ਮੰਦਰ, ਸ਼੍ਰੀ ਗੀਤਾ ਭਵਨ ਅਤੇ ਸ਼੍ਰੀ ਗਊਸ਼ਾਲਾ ਮੰਦਰ ਵਿਖੇ ਅੱਜ ਅਨਕੁੱਟ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਸ਼ਰਧਾਲੂਆਂ ਨੂੰ ਅਨਕੁੱਟ ਪ੍ਰਸ਼ਾਦ ਦਾ ਵੰਡਿਆ ਗਿਆ। ਪ੍ਰਸ਼ਾਦ ਵੰਡਣ ਤੋਂ ਪਹਿਲਾਂ ਪੂਜਾ ਅਰਚਨਾ ਕਰਕੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਭੋਗ ਲਗਾਇਆ ਗਿਆ। ਇਸ ਮੌਕੇ ਸ਼੍ਰੀ ਦੁਰਗਾ ਮੰਦਰ ਦੇ ਪੁਜਾਰੀ ਪੰਡਿਤ ਗੋਰਾ ਲਾਲ ਭਾਰਗਵ ਨੇ ਮੌਜੂਦ ਸ਼ਰਧਾਲੂਆਂ ਨੂੰ ਅਨਕੁੱਟ ਤਿਉਹਾਰ ਦੇ ਮਹੱਤਵ ਬਾਰੇ ਦੱਸਿਆ ਕਿ ਧਾਰਮਿਕ ਮਾਨਤਾਵਾਂ ਅਨੁਸਾਰ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਇੰਦਰ ਦੇਵਤਾ ਦੇ ਹੰਕਾਰ ਨੂੰ ਦੂਰ ਕਰਨ ਅਤੇ ਬ੍ਰਜ ਵਾਸੀਆਂ ਦੀ ਰੱਖਿਆ ਲਈ ਗੋਵਰਧਨ ਪਰਬਤ ਨੂੰ ਆਪਣੀ ਛੋਟੀ ਉਂਗਲ (ਚੀਚੀ) ’ਤੇ ਚੁੱਕਿਆ ਸੀ ਅਤੇ ਪਰਲੋ ਵਾਲੇ ਬਦਲਾਂ ਤੋਂ ਬਚਾਇਆ ਸੀ। ਇਸ ਕਰਕੇ ਬ੍ਰਜ ਵਾਸੀਆਂ ਨੇ ਅਨੇਕਾਂ ਪਕਵਾਨ ਬਣਾ ਕੇ ਭਗ ਵਾਨ ਸ਼੍ਰੀ ਕ੍ਰਿਸ਼ਨ ਨੂੰ ਇਸਦਾ ਭੋਗ ਲਗਾਇਆ ਸੀ। ਇਸੇ ਪਰੰਪਰਾ ਤਹਿਤ ਅੱਜ ਵੀ ਅਨਕੁੱਟ ਦਾ ਪ੍ਰਸ਼ਾਦ ਤਿਆਰ ਕਰਕੇ ਭਗਵਾਨ ਨੂੰ ਭੋਗ ਲਗਾਇਆ ਜਾਂਦਾ ਹੈ ਅਤੇ ਭੋਗ ਲੱਗਿਆ ਪ੍ਰਸ਼ਾਦ ਸ਼ਰਧਾਲੂਆਂ ਵਿਚ ਵੰਡਿਆਂ ਜਾਂਦਾ ਹੈ। ਇਸ ਮੌਕੇ ਸ਼੍ਰੀ ਦੁਰਗਾ ਮੰਦਰ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਅਤੇ ਸ਼੍ਰੀ ਸ਼ਿਆਮ ਪਰਿਵਾਰ ਮਿੱਤਰ ਮੰਡਲ ਦੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹੇ ਭਰ ’ਚ ਬੰਦੀ ਛੋੜ ਦਿਹਾੜਾ (ਦੀਵਾਲੀ) ਸ਼ਰਧਾ ਭਾਵਨਾ ਨਾਲ ਮਨਾਇਆ ਅਗਲੀ ਖ਼ਬਰ ਤੇਜ਼ ਰਫ਼ਤਾਰ ਕਾਰ ਨੇ ਕਈਆਂ ਨੂੰ ਮਾਰੀ ਟੱਕਰ, ਇਕ 12 ਸਾਲਾ ਬੱਚੇ ਦੀ ਮੌਤ, 3 ਗੰਭੀਰ ਜ਼ਖ਼ਮੀ ਹਾਦਸੇ ਮਗਰੋਂ ਗ਼ੁੱਸੇ ’ਚ ਆਏ ਲੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।