ਡੀ.ਜੀ.ਐੱਸ.ਈ. ਪੰਜਾਬ ਨੂੰ ਮਿਲੇਗਾ ਡੀ.ਟੀ.ਐੱਫ. ਅਤੇ ਆਦਰਸ਼ ਸਕੂਲ ਐਸੋਸੀਏਸ਼ਨ ਦਾ ਵਫ਼ਦ
ਬਠਿੰਡਾ, 10 ਨਵੰਬਰ (ਸੱਤਪਾਲ ਸਿੰਘ ਸਿਵੀਆਂ)–ਡੈਮੋਕ੍ਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਬਠਿੰਡਾ ਅਤੇ ਆਦਰਸ਼ ਸਕੂਲ ਟੀਚਿੰਗ-ਨਾਨ ਟੀਚਿੰਗ ਐਸੋਸੀਏਸ਼ਨ ਇਕਾਈ ਚਾਉਕੇ ਵਲੋਂ ਅਧਿਆਪਕਾਂ ਅਤੇ ਸਕੂਲਾਂ ਨਾਲ ਸਬੰਧਿਤ ਮੰਗਾਂ ਦੇ ਹੱਲ ਲਈ 12 ਨਵੰਬਰ ਨੂੰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਨੂੰ ਸਾਂਝੇ ਤੌਰ ’ਤੇ ਵੱਡਾ ਵਫ਼ਦ ਮਿਲਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਤਿਆਰੀਆਂ ਵਜੋਂ ਅੱਜ ਟੀਚਰ ਹੋਮ ਬਠਿੰਡਾ ਵਿਖੇ ਦੋਵੇਂ ਜਥੇਬੰਦੀਆਂ ਦੀਆਂ ਅਹਿਮ ਮੀਟਿੰਗਾਂ ਹੋਈਆਂ।
ਅਜੀਤ ਡੈਸਕ
11-11-2026