ਮੇਹਰਇੰਦਰ ਸਿੰਘ ਸਿੱਧੂ ‘ਫੇਅਰ ਪਲੇਅਰ ਐਵਾਰਡ’ ਨਾਲ ਸਨਮਾਨਿਤ
ਬਠਿੰਡਾ , 15 ਨਵੰਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ )– ਪਿਛਲੇ ਦਿਨੀਂ ਸਮਾਪਤ ਹੋਈਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਅੰਡਰ -17 ਲੜਕਿਆਂ ਦੇ ਮੁਕਾਬਲਿਆਂ ਵਿਚ ਦਿੱਲੀ ਪਬਲਿਕ ਸਕੂਲ ਬਠਿੰਡਾ ਦੇ ਵਿਦਿਆਰਥੀ ਮੇਹਰਇੰਦਰ ਸਿੰਘ ਸਿੱਧੂ ਨੇ ਸ਼ਾਨਦਾਰ ਖੇਡ ਸਦਕੇ ‘ ਫੇਅਰ ਪਲੇਅਰ ਐਵਾਰਡ ’ ਹਾਸਲ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ । ਮੇਹਰਇੰਦਰ ਨੇ ਗੋਨਿਆਣਾ ਜ਼ੋਨ ਵਲੋਂ ਕ੍ਰਿਕਟ ਖੇਡਦਿਆਂ ਇਹ ਪ੍ਰਾਪਤੀ ਆਪਣੇ ਨਾਮ ਕੀਤੀ ।
ਬਠਿੰਡਾ , 15 ਨਵੰਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ )– ਪਿਛਲੇ ਦਿਨੀਂ ਸਮਾਪਤ ਹੋਈਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਅੰਡਰ -17 ਲੜਕਿਆਂ ਦੇ ਮੁਕਾਬਲਿਆਂ ਵਿਚ ਦਿੱਲੀ ਪਬਲਿਕ ਸਕੂਲ ਬਠਿੰਡਾ ਦੇ ਵਿਦਿਆਰਥੀ ਮੇਹਰਇੰਦਰ ਸਿੰਘ ਸਿੱਧੂ ਨੇ ਸ਼ਾਨਦਾਰ ਖੇਡ ਸਦਕੇ ‘ ਫੇਅਰ ਪਲੇਅਰ ਐਵਾਰਡ ’ ਹਾਸਲ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ । ਮੇਹਰਇੰਦਰ ਨੇ ਗੋਨਿਆਣਾ ਜ਼ੋਨ ਵਲੋਂ ਕ੍ਰਿਕਟ ਖੇਡਦਿਆਂ ਇਹ ਪ੍ਰਾਪਤੀ ਆਪਣੇ ਨਾਮ ਕੀਤੀ । ਜ਼ਿਕਰਯੋਗ ਹੈ ਕਿ ਮੇਹਰਇੰਦਰ ਸਿੰਘ ਸਿੱਧੂ ਸਟੇਟ ਅੰਡਰ -19 ਸਕੂਲ ਖੇਡਾਂ ਵਿਚ ਦੂਜੀ ਵਾਰ ਭਾਗ ਲਿਆ । ਇਸ ਪ੍ਰਾਪਤੀ ਲਈ ਅੱਜ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈਕੰਡਰੀ ਸਿੱਖਿਆ ) ਬਠਿੰਡਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਕੁਮਾਰ ਛਾਵੜਾ , ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਸਿੱਧੂ , ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਅਤੇ ਏਸ਼ੀਅਨ ਗੋਲਡ ਮੈਡਲਿਸਟ ਸਤਨਾਮ ਸਿੰਘ ਵਲੋਂ ਮੇਹਰਇੰਦਰ ਸਿੰਘ ਸਿੱਧੂ ਨੂੰ ਮੈਡਲ ਪਹਿਨਾ ਕੇ ਅਤੇ ਟਰਾਫ਼ੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਅਧਿਕਾਰੀਆਂ ਨੇ ਉਸ ਦੀ ਖੇਡ ਪ੍ਰਤਿਭਾ ਅਤੇ ਅਨੁਸ਼ਾਸਨ ਦੀ ਸ਼ਲਾਘਾ ਕਰਦਿਆਂ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ ।