16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਰੰਗਾਂ ਦਾ ਸਾਧਕ ਸੋਭਾ ਸਿੰਘ ਦੀ ਯਾਦ ’ਚ ਬਾਲਿਆਂਵਾਲੀ ਵਿਖੇ 20 ਨੂੰ ਸਜੇਗਾ ਚਿੱਤਰਾਂ ਦਾ ਮੇਲਾ

ਬਾਲਿਆਂਵਾਲੀ , 15 ਨਵੰਬਰ ( ਕੁਲਦੀਪ ਮਤਵਾਲਾ )- ਪੇਂਡੂ ਸਾਹਿਤ ਸਭਾ ਰਜਿ . ਬਾਲਿਆਂਵਾਲੀ ਦੀ ਮਹੀਨਾਵਾਰ ਮੀਟਿੰਗ ਸੁਖਦਰਸ਼ਨ ਗਰਗ ਦੀ ਪ੍ਰਧਾਨਗੀ ਹੇਠ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ ਅਤੇ ਬ੍ਰਿਗੇਡੀਅਰ ਬੰਤ ਸਿੰਘ ਮੈਮੋਰੀਅਲ ਸੁਵਿਧਾ ਕੇਂਦਰ ਅਤੇ ਕੰਪਿਊਟਰ ਸੈਂਟਰ ਬਾਲਿਆਂਵਾਲੀ ਵਿਖੇ ਹੋਈ ।

ਅਜੀਤ ਡੈਸਕ 16-11-2026
ਬਾਲਿਆਂਵਾਲੀ , 15 ਨਵੰਬਰ ( ਕੁਲਦੀਪ ਮਤਵਾਲਾ )- ਪੇਂਡੂ ਸਾਹਿਤ ਸਭਾ ਰਜਿ . ਬਾਲਿਆਂਵਾਲੀ ਦੀ ਮਹੀਨਾਵਾਰ ਮੀਟਿੰਗ ਸੁਖਦਰਸ਼ਨ ਗਰਗ ਦੀ ਪ੍ਰਧਾਨਗੀ ਹੇਠ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ ਅਤੇ ਬ੍ਰਿਗੇਡੀਅਰ ਬੰਤ ਸਿੰਘ ਮੈਮੋਰੀਅਲ ਸੁਵਿਧਾ ਕੇਂਦਰ ਅਤੇ ਕੰਪਿਊਟਰ ਸੈਂਟਰ ਬਾਲਿਆਂਵਾਲੀ ਵਿਖੇ ਹੋਈ । ਮੀਟਿੰਗ ਵਿਚ ਸਭਾ ਵਲੋਂ ਵਿਸ਼ਵ ਪ੍ਰਸਿੱਧ ਚਿੱਤਰਕਾਰ ਸ੍ਰ . ਸੋਭਾ ਸਿੰਘ ਦੀ 125 ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਅੰਤਰ ਸਕੂਲ ਅਤੇ ਅੰਤਰ ਕਾਲਜ ਚਿੱਤਰਕਲਾ ਮੁਕਾਬਲਾ 20 ਨਵੰਬਰ 2026 ਦਿਨ ਸ਼ੁੱਕਰਵਾਰ ਨੂੰ ਇਸੇ ਸਥਾਨ ‘ ਤੇ ਕਰਵਾਉਣ ਦਾ ਫੈਸਲਾ ਕੀਤਾ ਗਿਆ । ਇਸ ਰੰਗਲੇ ਪ੍ਰੋਗਰਾਮ ਵਿਚ ਬਤੌਰ ਮੁੱਖ ਮਹਿਮਾਨ ਐਡਵੋਕੇਟ ਹਰਦੀਪ ਸਿੰਘ ਸਰਾਂ ( ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਬਠਿੰਡਾ ) ਪੁੱਜਣਗੇ । ਸਾਹਿਤਕ ਦੌਰ ਚ ਹਰਜਿੰਦਰ ਕੌਰ ਨੇ ਵਿਅੰਗ ਪੜ੍ਹਿਆ , ਜੀਤ ਸਿੰਘ ਚਹਿਲ ਨੇ ਚੋਣਾਂ ਨਾਲ ਸਬੰਧਿਤ ਕਵਿਤਾ ਪੇਸ਼ ਕੀਤੀ , ਸੱਤਪਾਲ ਸਿੰਘ ਗਿੱਲ ਨੇ ਕਵੀਸ਼ਰੀ ਪੇਸ਼ ਕੀਤੀ , ਇੰਦਰ ਸਿੰਘ ਨੇ ਵਾਰਤਕ ਸੁਣਾਈ , ਮਾਸਟਰ ਜਗਨ ਨਾਥ ਨੇ ਵਾਰਤਕ ਪੜ੍ਹੀ ਅਤੇ ਸੁਖਦਰਸ਼ਨ ਗਰਗ ਨੇ ਤਾਜ਼ਾ ਰੁਬਾਈਆਂ ਪੇਸ਼ ਕੀਤੀਆਂ । ਪੜ੍ਹੀਆਂ ਰਚਨਾਵਾਂ ਤੇ ਉਸਾਰੂ ਅਲੋਚਨਾ ਹੋਈ । ਇਸ ਮੁਕਾਬਲੇ ਨੂੰ ਲੈ ਕੇ ਕਲਾ ਅਤੇ ਸਾਹਿਤ ਪ੍ਰੇਮੀਆਂ ਚ ਭਾਰੀ ਉਤਸ਼ਾਹ ਹੈ । ਮੀਟਿੰਗ ਚ ਗੁਰਮੀਤ ਕੁਮਾਰ ਹਾਜ਼ਰ ਸਨ ।
ਪਿਛਲੀ ਖ਼ਬਰ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਅਗਲੀ ਖ਼ਬਰ ਹਰਿਆਣਾ ਸੂਬੇ ਦੇ ਦੋ ਮੋਬਾਈਲ ਲੁਟੇਰੇ ਪੰਜਾਬ ਪੁਲਿਸ ਵਲੋਂ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।