22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਲਾਇਲਾਜ ਛੂਤ ਰੋਗ ਪੋਲੀਓ ਨੂੰ ਜੜ੍ਹੋਂ ਖ਼ਤਮ ਕਰਨ ਦੀ ‘ਪਲਸ ਪੋਲੀਓ’ ਮੁਹਿੰਮ ਅੱਜ ਤੋਂ

ਬਠਿੰਡਾ, 21 ਨਵੰਬਰ (ਅਵਤਾਰ ਸਿੰਘ ਕੈਂਥ)- ਪੋਲੀਓ ਬਹੁਤ ਹੀ ਗੰਭੀਰ ਕਿਸਮ ਦਾ ਲਾਇਲਾਜ ਛੂਤ ਰੋਗ ਹੈ,ਜੋ ਵਾਇਰਸ ਰਾਹੀਂ ਫੈਲਦਾ ਹੈ ਅਤੇ ਬੱਚਿਆਂ ਦੇ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਨੂੰ ਪ੍ਰਭਾਵਿਤ ਕਰਕੇ ਸਰੀਰਕ ਅੰਗਹੀਣਤਾ ਪੈਦਾ ਕਰ ਸਕਦਾ ਹੈ। ਸੰਨ,1995 ਤੋਂ ਸੰਸਾਰ ਸਿਹਤ ਸੰਸਥਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੁਰੂ ਕੀਤੀ ਗਈ ਪਲਸ ਪੋਲੀਓ ਮੁਹਿੰਮ ਦੌਰਾਨ ਇਸ ਵਾਰੀ 22 ਨਵੰਬਰ ਤੋਂ 24 ਨਵੰਬਰ,2026 ਤੱਕ ਜਨਮ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ-ਬੂੰਦਾਂ ਪਿਆਈਆਂ ਜਾਣਗੀਆਂ।

ਅਜੀਤ ਡੈਸਕ 22-11-2026
ਬਠਿੰਡਾ, 21 ਨਵੰਬਰ (ਅਵਤਾਰ ਸਿੰਘ ਕੈਂਥ)- ਪੋਲੀਓ ਬਹੁਤ ਹੀ ਗੰਭੀਰ ਕਿਸਮ ਦਾ ਲਾਇਲਾਜ ਛੂਤ ਰੋਗ ਹੈ,ਜੋ ਵਾਇਰਸ ਰਾਹੀਂ ਫੈਲਦਾ ਹੈ ਅਤੇ ਬੱਚਿਆਂ ਦੇ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਨੂੰ ਪ੍ਰਭਾਵਿਤ ਕਰਕੇ ਸਰੀਰਕ ਅੰਗਹੀਣਤਾ ਪੈਦਾ ਕਰ ਸਕਦਾ ਹੈ।ਸੰਨ,1995 ਤੋਂ ਸੰਸਾਰ ਸਿਹਤ ਸੰਸਥਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੁਰੂ ਕੀਤੀ ਗਈ ਪਲਸ ਪੋਲੀਓ ਮੁਹਿੰਮ ਦੌਰਾਨ ਇਸ ਵਾਰੀ 22 ਨਵੰਬਰ ਤੋਂ 24 ਨਵੰਬਰ,2026 ਤੱਕ ਜਨਮ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ-ਬੂੰਦਾਂ ਪਿਆਈਆਂ ਜਾਣਗੀਆਂ। ਲੰਮੇ ਸਮੇਂ ਤੋਂ ਟੀਕਾਕਰਨ ਅਤੇ ਪਲਸ ਪੋਲੀਓ ਮੁਹਿੰਮ ਦੇ ਪ੍ਰਚਾਰ/ਪ੍ਰਸਾਰ ਨਾਲ ਜੁੜੇ ਸਮਾਲ ਸੇਵਕ ਲਾਲ ਚੰਦ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਡਾਕਟਰੀ ਵਿਗਿਆਨ ਵਿਚ ਪੋਲੀਓ ਦਾ ਕੋਈ ਪੱਕਾ ਇਲਾਜ ਨਹੀਂ ਜਦੋਂ ਕਿ ਸਿਰਫ਼ ਸਮੇਂ ਸਿਰ ਟੀਕਾਕਰਨ ਅਤੇ ਪੋਲੀਓ-ਬੂੰਦਾਂ ਹੀ ਇਸ ਰੋਗ ਤੋਂ ਬਚਾਅ ਦਾ ਇੱਕ ਮਾਤਰ ਤਰੀਕਾ/ਸਾਧਨ ਹਨ।ਇਸ ਮੁਹਿੰਮ ਦੌਰਾਨ ਪੋਲੀਓ-ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ ਤਾਂ ਜੋ ਸਾਡੀ ਇਸ ਧਰਤੀ ਤੋਂ ਸਹੀ ਅਰਥਾਂ ਵਿਚ ਪੋਲੀਓ ਰੋਗ ਦਾ ਜੜ੍ਹੋਂ ਖ਼ਾਤਮਾ ਹੋ ਸਕੇ ਅਤੇ ਕੋਈ ਵੀ ਬੱਚਾ ਭਵਿੱਖ ਪੋਲੀਓ ਦਾ ਸ਼ਿਕਾਰ ਹੋ ਕੇ ਉਮਰ ਭਰ ਲਈ ਅੰਗਹੀਣ ਬਣ ਕੇ ਜਿਊਣ ਲਈ ਮਜਬੂਰ ਨਾ ਹੋਵੇ ਜੋ ਕਿ ਅਜੋਕੇ ਯੁੱਗ, ਸਮੇਂ ਅਤੇ ਮਨੁੱਖੀ ਸਮਾਜ ਦੀ ਲੋੜ ਹੈ।
ਪਿਛਲੀ ਖ਼ਬਰ ਮਲੂਕਾ ਵਿਖੇ ਅਕਾਲੀ ਵਰਕਰਾਂ ਨਾਲ ਚੋਣਾਂ ਸਬੰਧੀ ਮੀਟਿੰਗ ’ਚ ਵਿਚਾਰ ਚਰਚਾ ਅਗਲੀ ਖ਼ਬਰ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵਲੋਂ ਵਰਕਰ ਮਿਲਣੀਆਂ ਤੇਜ਼ ਪਿੰਡ ਚੋਟੀਆਂ ਦੇ ਵੱਡੀ ਗਿਣਤੀ ਪਰਿਵਾਰ ਕਾਂਗਰਸ ’ਚ ਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।