26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪਿੰਡ ਲਹਿਰੀ ਤੇ ਮੈਨੂੰਆਣਾ ਵਿਚਕਾਰ ਮਿੰਨੀ ਬੱਸ ਪਲਟੀ, ਦੋ ਸਵਾਰੀਆਂ ਦੇ ਆਈਆਂ ਚੋਟਾਂ ਬਾਕੀ ਸਵਾਰੀਆਂ ਵਾਲ-ਵਾਲ ਬਚੀਆਂ

ਸੀਂਗੋ ਮੰਡੀ , 25 ਨਵੰਬਰ ( ਲਕਵਿੰਦਰ ਸ਼ਰਮਾ )- ਅੱਜ ਲਾਗਲੇ ਪਿੰਡ ਲਹਿਰੀ ਤੇ ਮੈਨੂੰਆਣਾ ਵਿਚਕਾਰ ਉਸ ਸਮੇਂ ਵੱਡਾ ਨੁਕਸਾਨ ਹੋਣੋਂ ਟਲ ਗਿਆ ਜਦੋਂ ਮਿੰਨੀ ਬੱਸ ਚਾਲਕ ਤੋਂ ਬਸ ਬੇਕਾਬੂ ਹੋ ਕੇ ਖੇਤਾਂ ਵਿਚ ਪਲਟ ਗਈ ਪਰ ਦੋ ਤਿੰਨ ਸਵਾਰੀਆਂ ਦੇ ਜ਼ਿਆਦਾ ਸੱਟਾਂ ਹਨ ਬਾਕੀ ਸਵਾਰੀਆਂ ਬਾਲ ਬਾਲ ਬਚ ਗਈਆਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਲਹਿਰੀ ਦੇ ਸਰਪੰਚ ਹਰਮੰਦਰ ਸਿੰਘ ਨੇ ਦੱਸਿਆ ਕਿ ਤਲਵੰਡੀ ਸਾਬੋ ਤੋਂ ਪਿੰਡ ਕਲਾਲਵਾਲਾ ਜਾ ਰਹੀ ਪ੍ਰਾਈਵੇਟ ਕੰਪਨੀ ਦੀ ਇੱਕ ਮਿੰਨੀ ਬੱਸ ਪਿੰਡ ਲਹਿਰੀ ਤੇ ਮੈਨੂੰਆਣਾ ਰੋਡ ਉੱਪਰ ਖੇਤਾਂ ਵਿਚ ਉਦੋਂ ਪਲਟ ਗਈ ਜਦੋਂ ਅੱਗੇ ਤੋਂ ਆ ਰਹੇ ਇੱਕ ਟਰੱਕ ਨੂੰ ਉਹ ਸਾਈਡ ਦੇ ਰਹੀ ਸੀ ਕਿ ਅਚਾਨਕ ਬੱਸ ਚਾਲਕ ਤੋਂ ਬੱਸ ਦਾ ਸੰਤੁਲਨ ਵਿਗੜ ਗਿਆ ਭਾਵੇਂ ਕਿ ਬੱਸ ਵਿਚ ਸਵਾਰ ਸਵਾਰੀਆਂ ਬਾਲ ਬਾਲ ਬਚ ਗਈਆਂ ਪਰ ਦੋ ਸਵਾਰੀਆਂ ਦੇ ਮਾਮੂਲੀ ਸੱਟਾਂ ਵੱਜੀਆਂ ਹਨ ਜਿਨ੍ਹਾਂ ਨੂੰ ਤੁਰੰਤ ਹੀ ਤਲਵੰਡੀ ਸਾਬੋ ਦੇ ਹਸਪਤਾਲ ਵਿਚ ਦਾਖਲ ਕਰਵਾ ਕੇ ਇਲਾਜ ਕਰਵਾਇਆ ਉਨ੍ਹਾਂ ਦੱਸਿਆ ਕਿ ਲਹਰੀ ਤੋਂ ਮੈਨੂੰਆਣੇ ਵਾਲੀ ਸੜਕ ਬਹੁਤ ਤੰਗ ਹੈ ਜਿਸ ਤੋਂ ਸਿਰਫ਼ ਛੋਟੇ ਦੋ ਵਾਹਨ ਲੰਘ ਸਕਦੇ ਹਨ ਜਦੋਂ ਕਿ ਵੱਡੇ ਵਾਹਨ ਬੜੀ ਮੁਸ਼ਕਿਲ ਨਾਲ ਲੰਘਦੇ ਹਨ ਜਿਸ ਲਈ ਉਨ੍ਹਾਂ ਇਸ ਸੜਕ ਨੂੰ ਚੌੜੀ ਕਰਨ ਦੀ ਮੰਗ ਵੀ ਕੀਤੀ ਹੈ ਤਾਂ ਜੋ ਭਵਿੱਖ ਵਿਚ ਅਜਿਹਾ ਹਾਦਸਾ ਨਾ ਵਾਪਰੇ । ਬੀ ਜੀ ਐਨ ਪਬਲਿਕ ਸਕੂਲ ਵਿਚ ਗੁਰਪੁਰਬ ਮਨਾਇਆ ਸੀਂਗੋ ਮੰਡੀ , 25 ਨਵੰਬਰ ( ਪ੍ਰਿੰਸ ਗਰਗ )- ਬੀ ਜੀ ਐਨ ਆਦਰਸ਼ ਪਬਲਿਕ ਸਕੂਲ ਸ਼ੇਰਗੜ੍ਹ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਆਰਥੀਆਂ ਲਈ ਗੁਰਮਤਿ ਗਿਆਨ ਜੋਤ ਪ੍ਰੀਖਿਆ ਕਰਵਾਈ , ਜਿਸ ਵਿਚ ਬੱਚਿਆਂ ਨੇ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਭਾਗ ਲਿਆ ।

ਅਜੀਤ ਡੈਸਕ 26-11-2026
ਸੀਂਗੋ ਮੰਡੀ , 25 ਨਵੰਬਰ ( ਲਕਵਿੰਦਰ ਸ਼ਰਮਾ )- ਅੱਜ ਲਾਗਲੇ ਪਿੰਡ ਲਹਿਰੀ ਤੇ ਮੈਨੂੰਆਣਾ ਵਿਚਕਾਰ ਉਸ ਸਮੇਂ ਵੱਡਾ ਨੁਕਸਾਨ ਹੋਣੋਂ ਟਲ ਗਿਆ ਜਦੋਂ ਮਿੰਨੀ ਬੱਸ ਚਾਲਕ ਤੋਂ ਬਸ ਬੇਕਾਬੂ ਹੋ ਕੇ ਖੇਤਾਂ ਵਿਚ ਪਲਟ ਗਈ ਪਰ ਦੋ ਤਿੰਨ ਸਵਾਰੀਆਂ ਦੇ ਜ਼ਿਆਦਾ ਸੱਟਾਂ ਹਨ ਬਾਕੀ ਸਵਾਰੀਆਂ ਬਾਲ ਬਾਲ ਬਚ ਗਈਆਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਲਹਿਰੀ ਦੇ ਸਰਪੰਚ ਹਰਮੰਦਰ ਸਿੰਘ ਨੇ ਦੱਸਿਆ ਕਿ ਤਲਵੰਡੀ ਸਾਬੋ ਤੋਂ ਪਿੰਡ ਕਲਾਲਵਾਲਾ ਜਾ ਰਹੀ ਪ੍ਰਾਈਵੇਟ ਕੰਪਨੀ ਦੀ ਇੱਕ ਮਿੰਨੀ ਬੱਸ ਪਿੰਡ ਲਹਿਰੀ ਤੇ ਮੈਨੂੰਆਣਾ ਰੋਡ ਉੱਪਰ ਖੇਤਾਂ ਵਿਚ ਉਦੋਂ ਪਲਟ ਗਈ ਜਦੋਂ ਅੱਗੇ ਤੋਂ ਆ ਰਹੇ ਇੱਕ ਟਰੱਕ ਨੂੰ ਉਹ ਸਾਈਡ ਦੇ ਰਹੀ ਸੀ ਕਿ ਅਚਾਨਕ ਬੱਸ ਚਾਲਕ ਤੋਂ ਬੱਸ ਦਾ ਸੰਤੁਲਨ ਵਿਗੜ ਗਿਆ ਭਾਵੇਂ ਕਿ ਬੱਸ ਵਿਚ ਸਵਾਰ ਸਵਾਰੀਆਂ ਬਾਲ ਬਾਲ ਬਚ ਗਈਆਂ ਪਰ ਦੋ ਸਵਾਰੀਆਂ ਦੇ ਮਾਮੂਲੀ ਸੱਟਾਂ ਵੱਜੀਆਂ ਹਨ ਜਿਨ੍ਹਾਂ ਨੂੰ ਤੁਰੰਤ ਹੀ ਤਲਵੰਡੀ ਸਾਬੋ ਦੇ ਹਸਪਤਾਲ ਵਿਚ ਦਾਖਲ ਕਰਵਾ ਕੇ ਇਲਾਜ ਕਰਵਾਇਆ ਉਨ੍ਹਾਂ ਦੱਸਿਆ ਕਿ ਲਹਰੀ ਤੋਂ ਮੈਨੂੰਆਣੇ ਵਾਲੀ ਸੜਕ ਬਹੁਤ ਤੰਗ ਹੈ ਜਿਸ ਤੋਂ ਸਿਰਫ਼ ਛੋਟੇ ਦੋ ਵਾਹਨ ਲੰਘ ਸਕਦੇ ਹਨ ਜਦੋਂ ਕਿ ਵੱਡੇ ਵਾਹਨ ਬੜੀ ਮੁਸ਼ਕਿਲ ਨਾਲ ਲੰਘਦੇ ਹਨ ਜਿਸ ਲਈ ਉਨ੍ਹਾਂ ਇਸ ਸੜਕ ਨੂੰ ਚੌੜੀ ਕਰਨ ਦੀ ਮੰਗ ਵੀ ਕੀਤੀ ਹੈ ਤਾਂ ਜੋ ਭਵਿੱਖ ਵਿਚ ਅਜਿਹਾ ਹਾਦਸਾ ਨਾ ਵਾਪਰੇ । ਬੀ ਜੀ ਐਨ ਪਬਲਿਕ ਸਕੂਲ ਵਿਚ ਗੁਰਪੁਰਬ ਮਨਾਇਆ ਸੀਂਗੋ ਮੰਡੀ , 25 ਨਵੰਬਰ ( ਪ੍ਰਿੰਸ ਗਰਗ )- ਬੀ ਜੀ ਐਨ ਆਦਰਸ਼ ਪਬਲਿਕ ਸਕੂਲ ਸ਼ੇਰਗੜ੍ਹ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਆਰਥੀਆਂ ਲਈ ਗੁਰਮਤਿ ਗਿਆਨ ਜੋਤ ਪ੍ਰੀਖਿਆ ਕਰਵਾਈ , ਜਿਸ ਵਿਚ ਬੱਚਿਆਂ ਨੇ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਭਾਗ ਲਿਆ । ਇਸ ਪ੍ਰੀਖਿਆ ਰਾਹੀਂ ਵਿਦਿਆਰਥੀਆਂ ਨੂੰ ਸਿੱਖ ਗੁਰੂ ਸਾਹਿਬਾਨ ਦੇ ਜੀਵਨ , ਸਿੱਖਿਆਵਾਂ ਅਤੇ ਗੁਰਮਤਿ ਸਿਧਾਂਤਾਂ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ । ਇਸ ਸਮੇਂ ਵਿਸ਼ੇਸ਼ ਸਭਾ ਦੌਰਾਨ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਮਹਾਨ ਸਿੱਖਿਆਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਬੱਚਿਆਂ ਨੇ ਸ਼ਬਦ ਗਾਇਨ , ਕਵਿਤਾਵਾਂ ਤੇ ਹੋਰ ਧਾਰਮਿਕ ਗਤੀਵਿਧੀਆਂ ਰਾਹੀਂ ਗੁਰੂ ਸਾਹਿਬਾਨ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ । ਸਕੂਲ ਦੇ ਚੇਅਰਮੈਨ ਅਮਿਤ ਗੁਪਤਾ ਅਤੇ ਪ੍ਰਿੰਸੀਪਲ ਸ੍ਰੀਮਤੀ ਤ੍ਰਿਪਤਾ ਬਜਾਜ ਨੇ ਕਿਹਾ ਕਿ ਅਜਿਹੇ ਉਪਰਾਲਿਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਅਮੀਰ ਵਿਰਾਸਤ , ਸਿੱਖ ਇਤਿਹਾਸ ਤੇ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਨਾ ਹੈ । ਉਹਨਾਂ ਨੇ ਵਿਦਿਆਰਥੀਆਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਸੱਚ , ਸੇਵਾ , ਸਿਮਰਨ ਅਤੇ ਮਨੁੱਖਤਾ ਦੇ ਮਾਰਗ ’ ਤੇ ਚੱਲਣ ਲਈ ਪ੍ਰੇਰਿਤ ਕੀਤਾ ।
ਪਿਛਲੀ ਖ਼ਬਰ ਪਿੰਡ ਪਥਰਾਲਾ ਵਿਖੇ ਪੰਜਾਬ ਸਰਕਾਰ ਦੇ ਪੁਤਲੇ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਡੀ.ਏ.ਵੀ ਸਕੂਲ, ਹਰੀਪੁਰਾ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।