27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਦੀਵਾਲੀ ਮੌਕੇ ਨਿਊਜ਼ੀਲੈਂਡ ’ਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਲਾਸ਼ ਪਿੰਡ ਹਰਰਾਏ ਪੁੱਜੀ

ਗੋਨਿਆਣਾ, 26 ਨਵੰਬਰ (ਲਛਮਣ ਦਾਸ ਗਰਗ)- ਬੀਤੇ ਦਿਨੀਂ ਨਿਊਜ਼ੀਲੈਂਡ ’ਚ ਹੋਏ ਸੜਕ ਹਾਦਸੇ ਵਿਚ ਮਾਰੇ ਗਏ ਗੁਰਪ੍ਰੀਤ ਸਿੰਘ ਦੀ ਲਾਸ਼ ਜਿਉਂ ਹੀ ਪਿੰਡ ਹਰਰਾਏਪੁਰ ਵਿਖੇ ਪੁੱਜੀ ਤਾਂ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਜਿਸ ਦਾ ਅੱਜ ਪਿੰਡ ਹਰਰਾਏਪੁਰ ਦੇ ਸਮਸ਼ਾਨਘਾਟ ਵਿਖੇ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੇ ਬੇਟੇ ਗੁਰਨੂਰ ਸਿੰਘ ਨੇ ਚਿਖਾ ਨੂੰ ਅਗਨੀ ਦਿੱਤੀ।

ਹਾਦਸੇ ’ਚ ਤਿੰਨ ਜਣਿਆਂ ਦੀ ਹੋਈ ਸੀ ਮੌਤ, ਪਤੀ-ਪਤਨੀ ਦਾ ਭਲਕੇ ਹੋਵੇਗਾ ਗੋਨਿਆਣਾ ਖੁਰਦ ਵਿਖੇ ਸਸਕਾਰ 27-11-2026
ਗੋਨਿਆਣਾ, 26 ਨਵੰਬਰ (ਲਛਮਣ ਦਾਸ ਗਰਗ)- ਬੀਤੇ ਦਿਨੀਂ ਨਿਊਜ਼ੀਲੈਂਡ ’ਚ ਹੋਏ ਸੜਕ ਹਾਦਸੇ ਵਿਚ ਮਾਰੇ ਗਏ ਗੁਰਪ੍ਰੀਤ ਸਿੰਘ ਦੀ ਲਾਸ਼ ਜਿਉਂ ਹੀ ਪਿੰਡ ਹਰਰਾਏਪੁਰ ਵਿਖੇ ਪੁੱਜੀ ਤਾਂ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਜਿਸ ਦਾ ਅੱਜ ਪਿੰਡ ਹਰਰਾਏਪੁਰ ਦੇ ਸਮਸ਼ਾਨਘਾਟ ਵਿਖੇ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੇ ਬੇਟੇ ਗੁਰਨੂਰ ਸਿੰਘ ਨੇ ਚਿਖਾ ਨੂੰ ਅਗਨੀ ਦਿੱਤੀ। ਇਸ ਮੌਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਬਲਕਾਰ ਸਿੰਘ ਬਰਾੜ, ਡਾ. ਦਲਜੀਤ ਸਿੰਘ ਗੁਰੂ ਹਲਕਾ ਇੰਚਾਰਜ ਸਮੇਤ ਸਮੂਹ ਪਿੰਡ ਨਿਵਾਸੀ ਮੌਜੂਦ ਸਨ। ਦੱਸਣਯੋਗ ਹੈ ਕਿ ਦੀਵਾਲੀ ਦੀ ਰਾਤ ਨਿਊਜੀਲੈਂਡ ਦੇ ਓਲਕੈਂਡ ਵਿਖੇ ਗੁਰੂਘਰ ਵਿਚੋਂ ਮੱਥਾ ਟੇਕਣ ਉਪਰੰਤ ਵਾਪਿਸ ਪਰਤਦੇ ਸਮੇਂ ਵਾਪਰੇ ਹਾਦਸੇ ਵਿਚ ਇੱਕੋ ਹੀ ਪੰਜਾਬੀ ਪਰਿਵਾਰ ਦੇ ਤਿੰਨ ਮੈਂਬਰ ਜਿਨ੍ਹਾਂ ਵਿਚ ਸੁਖਦੀਪ ਸਿੰਘ ਵਾਸੀ ਗੋਨਿਆਣਾ ਖੁਰਦ, ਸੁਖਬੀਰ ਕੌਰ ਵਾਸੀ ਰਾਉਕੇ ਕਲਾਂ ਜ਼ਿਲ੍ਹਾ ਮੋਗਾ (ਪਤੀ ਪਤਨੀ) ਅਤੇ ਗੁਰਪ੍ਰੀਤ ਸਿੰਘ ਵਾਸੀ ਹਰਰਾਏਪੁਰ ਦੀ ਮੌਤ ਹੋ ਗਈ ਸੀ। ਉਕਤ ਤਿੰਨੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਜੱਦੀ ਪਿੰਡ ਲਿਆਉਣ ਦਾ ਇੰਤਜ਼ਾਮ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਲਾਸ਼ ਦਾ ਪਿੰਡ ਪਹੁੰਚਣ ’ਤੇ ਅੰਤਿਮ ਸੰਸਕਾਰ ਪਿੰਡ ਹਰਰਾਏਪੁਰ ਦੇ ਸਮਸ਼ਾਨਘਾਟ ਵਿਖੇ ਕੀਤਾ ਗਿਆ, ਜਦੋਂ ਕਿ ਬਾਕੀ ਦੋਨ੍ਹੋਂ ਲਾਸ਼ਾਂ ਵੀ ਅੱਜ ਪਿੰਡ ਪਹੁੰਚ ਰਹੀਆਂ ਹਨ, ਦਾ ਭਲਕੇ ਪਿੰਡ ਗੋਨਿਆਣਾ ਖੁਰਦ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਕਤ ਤਿੰਨ੍ਹਾਂ ਦੀ ਹੋਈ ਸੜਕ ਹਾਦਸੇ ਦੌਰਾਨ ਮੌਤ ਨੂੰ ਲੈ ਕੇ ਸਾਰੇ ਇਲਾਕੇ ਅਤੇ ਦੋਨ੍ਹਾਂ ਪਿੰਡਾਂ ਵਿਚ ਗ਼ਮ ਦਾ ਮਾਹੌਲ ਬਣਿਆ ਹੋਇਆ ਹੈ।
ਪਿਛਲੀ ਖ਼ਬਰ ‘ਦਿੱਲੀ ਕਿਸਾਨ ਮੋਰਚਾ’ ਦੀ ਛੇਵੀਂ ਵਰ੍ਹੇਗੰਢ ਮੌਕੇ ਬਠਿੰਡਾ ’ਚ ਵਿਸ਼ਾਲ ‘ਕਿਸਾਨ ਕਾਨਫ਼ਰੰਸ’ ਅਗਲੀ ਖ਼ਬਰ ਸਕੂਲ ਗਰਾਂਟ ਦੀ 25 ਫ਼ੀਸਦੀ ਰਕਮ ਵਾਪਸ ਲੈਣਾ ਅਧਿਆਪਕਾਂ ਨਾਲ ਸਰਾਸਰ ਧੱਕਾ- ਡੀ.ਟੀ.ਐੱਫ. ਪੰਜਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।