27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਪੰਜਾਬ ਕੇਂਦਰੀ ਯੂਨੀਵਰਸਿਟੀ ਅਤੇ ਮਿਜ਼ੋਰਮ ਯੂਨੀਵਰਸਿਟੀ ਵਿਚਕਾਰ ਸਮਝੌਤਾ ਪੱਤਰ ਸਹੀਬੱਧ

ਬਠਿੰਡਾ, 26 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵਲੋਂ ਹਾਲ ਹੀ ਵਿਚ ਮਿਜ਼ੋਰਮ ਯੂਨੀਵਰਸਿਟੀ, ਆਈਜ਼ੌਲ ਨਾਲ ਆਪਸੀ ਅਕਾਦਮਿਕ ਅਤੇ ਖੋਜ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇਕ ਸਮਝੌਤਾ ਪੱਤਰ ਸਹੀਬੱਧ ਕੀਤਾ ਹੈ। ਇਸ ਭਾਈਵਾਲੀ ਦਾ ਉਦੇਸ਼ ਦੋਵਾਂ ਯੂਨੀਵਰਸਿਟੀਆਂ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਹਿੱਤ ਵਿਚ ਸਾਂਝੀ ਖੋਜ, ਅਕਾਦਮਿਕ ਆਦਾਨ-ਪ੍ਰਦਾਨ ਅਤੇ ਉਪਲੱਬਧ ਸਰੋਤਾਂ ਦੀ ਸਾਂਝ ਨੂੰ ਉਤਸ਼ਾਹਿਤ ਕਰਨਾ ਹੈ।

ਅਜੀਤ ਡੈਸਕ 27-11-2026
ਬਠਿੰਡਾ, 26 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵਲੋਂ ਹਾਲ ਹੀ ਵਿਚ ਮਿਜ਼ੋਰਮ ਯੂਨੀਵਰਸਿਟੀ, ਆਈਜ਼ੌਲ ਨਾਲ ਆਪਸੀ ਅਕਾਦਮਿਕ ਅਤੇ ਖੋਜ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇਕ ਸਮਝੌਤਾ ਪੱਤਰ ਸਹੀਬੱਧ ਕੀਤਾ ਹੈ। ਇਸ ਭਾਈਵਾਲੀ ਦਾ ਉਦੇਸ਼ ਦੋਵਾਂ ਯੂਨੀਵਰਸਿਟੀਆਂ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਹਿੱਤ ਵਿਚ ਸਾਂਝੀ ਖੋਜ, ਅਕਾਦਮਿਕ ਆਦਾਨ-ਪ੍ਰਦਾਨ ਅਤੇ ਉਪਲੱਬਧ ਸਰੋਤਾਂ ਦੀ ਸਾਂਝ ਨੂੰ ਉਤਸ਼ਾਹਿਤ ਕਰਨਾ ਹੈ। ਇਸ ਐਮ. ਓ. ਯੂ. ’ਤੇ ਸੀ. ਯੂ. ਪੰਜਾਬ ਦੇ ਕਾਰਜਕਾਰੀ ਵਾਇਸ-ਚਾਂਸਲਰ ਪ੍ਰੋ: ਰਾਮਾਕ੍ਰਿਸ਼ਨਾ ਵੁਸਿਰਿਕਾ ਦੀ ਸਰਪ੍ਰਸਤੀ ਹੇਠ ਹਸਤਾਖਰ ਕੀਤੇ ਗਏ। ਹਸਤਾਖਰ ਸਮਾਰੋਹ ਵਿਚ ਸੀ. ਯੂ. ਪੰਜਾਬ ਦੇ ਰਜਿਸਟਰਾਰ ਡਾ: ਵਿਜੇ ਸ਼ਰਮਾ, ਸੀ.ਯੂ. ਪੰਜਾਬ ਦੇ ਲਾਇਬ੍ਰੇਰੀ ਤੇ ਸੂਚਨਾ ਵਿਗਿਆਨ ਵਿਭਾਗ ਦੇ ਮੁਖੀ ਤੇ ਸੂਚਨਾ ਤੇ ਸੰਚਾਰ ਅਧਿਐਨ ਫੈਕਲਟੀ ਦੇ ਡੀਨ ਪ੍ਰੋ. ਭਵਨਾਥ ਪਾਂਡੇ ਤੇ ਮਿਜ਼ੋਰਮ ਯੂਨੀਵਰਸਿਟੀ ਦੇ ਲਾਇਬ੍ਰੇਰੀ ਤੇ ਸੂਚਨਾ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਮਨੋਜ ਕੁਮਾਰ ਵਰਮਾ ਹਾਜ਼ਰ ਰਹੇ। ਇਸ ਮੌਕੇ ਹਾਜ਼ਰ ਹੋਰ ਪਤਵੰਤਿਆਂ ’ਚ ਪ੍ਰੋ. ਮੋਨੀਸ਼ਾ ਧੀਮਾਨ, ਪ੍ਰੋ. ਐਸ.ਐਸ. ਢਿੱਲੋਂ, ਪ੍ਰੋ: ਨੀਲੂ ਰਾਵਤ, ਡਾ: ਰੂਬਲ ਕਨੌਜੀਆ, ਪ੍ਰੋ. ਮਹਿੰਦਰ ਕੁਮਾਰ, ਡਾ. ਰਿਸ਼ਭ ਸ੍ਰੀਵਾਸਤਵ ਤੇ ਡਾ. ਫਲੋਰੈਂਸ ਗੁਇਟੇ ਸਮੇਤ ਯੂਨੀਵਰਸਿਟੀ ਦੇ ਹੋਰ ਅਧਿਕਾਰੀ ਸ਼ਾਮਲ ਸਨ। ਇਸ ਮੌਕੇ ਸੀ.ਯੂ. ਪੰਜਾਬ ਦੇ ਕਾਰਜਕਾਰੀ ਵਾਈਸ-ਚਾਂਸਲਰ ਪ੍ਰੋ. ਰਾਮਾਕ੍ਰਿਸ਼ਨਾ ਵੁਸਿਰਿਕਾ ਨੇ ਇਸ ਸਮਝੌਤਾ ਪੱਤਰ ਨੂੰ ਨੇਪਰੇ ਚਾੜ੍ਹਨ ਵਿਚ ਦਿੱਤੇ ਸਹਿਯੋਗ ਲਈ ਮਿਜ਼ੋਰਮ ਯੂਨੀਵਰਸਿਟੀ, ਆਈਜ਼ੌਲ ਦੇ ਵਾਈਸ-ਚਾਂਸਲਰ ਪ੍ਰੋ. ਦਿਬਾਕਰ ਚੰਦਰ ਡੇਕਾ ਦਾ ਧੰਨਵਾਦ ਕੀਤਾ। ਇਹ ਸਮਝੌਤੇ ਤਹਿਤ ਯੂਨੀਵਰਸਿਟੀ ਦੀਆਂ ਨੀਤੀਆਂ ਅਨੁਸਾਰ ਸਾਂਝੀ ਖੋਜ, ਅਕਾਦਮਿਕ ਸਮਾਗਮਾਂ ਤੇ ਵਿਦਿਆਰਥੀ - ਅਧਿਆਪਕ ਆਦਾਨ-ਪ੍ਰਦਾਨ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਹ ਸਮਝੌਤਾ ਪੱਤਰ ਹਸਤਾਖਰ ਹੋਣ ਦੀ ਮਿਤੀ ਤੋਂ ਪੰਜ ਸਾਲਾਂ ਦੀ ਮਿਆਦ ਲਈ ਪ੍ਰਭਾਵੀ ਰਹੇਗਾ ਤੇ ਆਪਸੀ ਲਿਖਤੀ ਸਹਿਮਤੀ ਨਾਲ ਇਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ।
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਬਠਿੰਡਾ ਨੇ ਰਾਸ਼ਟਰੀ ਸੰਵਿਧਾਨ ਦਿਵਸ ਮਨਾਇਆ ਅਗਲੀ ਖ਼ਬਰ ਨੈਸ਼ਨਲ ਕੋਆਰਡੀਨੇਟਰ ਕਮੇਟੀ ਪੈਨਸ਼ਨਰ ਐਸੋਸੀਏਸ਼ਨ ਵਲੋਂ ਧਰਨਾ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।