30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਪੰਜਾਬ ਦੀ ਧੀ ਪ੍ਰਨੀਤ ਖਹਿਰਾ ਬਣੀ ‘ਮਿਸ ਕਲਚਰ ਆਸਟ੍ਰੇਲੀਆ-2027’

ਬਠਿੰਡਾ, 29 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੰਜਾਬੀ ਵਿਰਸੇ ਨਾਲ ਜੁੜੀਆਂ ‘ਧੀਆਂ’ ਵਿਦੇਸ਼ਾਂ ਦੀ ਧਰਤੀ ‘ਤੇ ਆਪਣੀ ਕਾਬਲੀਅਤ ਅਤੇ ਮਿਹਨਤ ਦਾ ਸਬੂਤ ਦੇ ਰਹੀਆਂ ਹਨ। ਇਸੇ ਲੜੀ ਤਹਿਤ ਪੰਜਾਬ ਦੀ ਧੀ ਪ੍ਰਨੀਤ ਖਹਿਰਾ ਨੇ ਆਸਟ੍ਰੇਲੀਆ ਦੀ ਧਰਤੀ ‘ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ‘ਮਿਸ ਕਲਚਰ ਆਸਟ੍ਰੇਲੀਆ-2027’ ਦਾ ਖ਼ਿਤਾਬ ਆਪਣੇ ਨਾਮ ਕੀਤਾ ਹੈ।

* ਹੁਣ ਜਕਾਰਤਾ ਵਿਖੇ ਕੌਮਾਂਤਰੀ ਮੰਚ ‘ਤੇ ਕਰੇਗੀ ਆਸਟ੍ਰੇਲੀਆ ਦੀ ਨੁਮਾਇੰਦਗੀ * ਭਾਰਤ ’ਚ ਬੱਚਿਆਂ ਨੂੰ 1000 ਤੋਂ ਵੱਧ ਕਿਤਾਬਾਂ ਕਰ ਚੁੱਕੀ ਹੈ ਦਾਨ ਬਠਿੰਡਾ ‘ਚ ਹੈ ਨਾਨਕਾ ਪਰਿਵਾਰ 30-11-2026
ਬਠਿੰਡਾ, 29 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੰਜਾਬੀ ਵਿਰਸੇ ਨਾਲ ਜੁੜੀਆਂ ‘ਧੀਆਂ’ ਵਿਦੇਸ਼ਾਂ ਦੀ ਧਰਤੀ ‘ਤੇ ਆਪਣੀ ਕਾਬਲੀਅਤ ਅਤੇ ਮਿਹਨਤ ਦਾ ਸਬੂਤ ਦੇ ਰਹੀਆਂ ਹਨ। ਇਸੇ ਲੜੀ ਤਹਿਤ ਪੰਜਾਬ ਦੀ ਧੀ ਪ੍ਰਨੀਤ ਖਹਿਰਾ ਨੇ ਆਸਟ੍ਰੇਲੀਆ ਦੀ ਧਰਤੀ ‘ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ‘ਮਿਸ ਕਲਚਰ ਆਸਟ੍ਰੇਲੀਆ-2027’ ਦਾ ਖ਼ਿਤਾਬ ਆਪਣੇ ਨਾਮ ਕੀਤਾ ਹੈ। ਪ੍ਰਨੀਤ ਨੇ ਪਿਛਲੇ ਦਿਨੀਂ ਬ੍ਰਿਸਬੇਨ, ਕੁਈਨਜ਼ਲੈਂਡ ਵਿਖੇ ਹੋਏ ਕੌਮੀ ਪੱਧਰ ਦੇ ਮੁਕਾਬਲੇ ਵਿਚ ਇਹ ਪ੍ਰਾਪਤੀ ਹਾਸਲ ਕਰਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਪ੍ਰਨੀਤ ਮੂਲ ਰੂਪ ਵਿਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਵੈਰੋਵਾਲ ਦੀ ਜੰਮਪਲ ਹੈ, ਜਦਕਿ ਉਸ ਦਾ ਨਾਨਕਾ ਪਰਿਵਾਰ ਬਠਿੰਡਾ ਨਾਲ ਸਬੰਧਿਤ ਹੈ। ਪ੍ਰਨੀਤ ਆਪਣੇ ਪਿਤਾ ਸੁਖਬੀਰ ਸਿੰਘ ਖਹਿਰਾ ਅਤੇ ਮਾਤਾ ਅਮਨਪ੍ਰੀਤ ਕੌਰ ਖਹਿਰਾ ਦ ਨਾਲ ਲੰਬੇ ਸਮੇਂ ਤੋਂ ਬ੍ਰਿਸਬੇਨ (ਆਸਟ੍ਰੇਲੀਆ) ਵਿਖੇ ਰਹਿ ਰਹੀ ਹੈ। ਪ੍ਰਨੀਤ ਦੇ ਮਾਮਾ ਗੁਰਸੇਵਕ ਸਿੰਘ ਮਾਨ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਪ੍ਰਨੀਤ ਨੂੰ ਛੇ ਵੱਖ-ਵੱਖ ਪੜਾਵਾਂ ਵਿਚੋਂ ਲੰਘਣਾ ਪਿਆ, ਜਿਨ੍ਹਾਂ ਵਿਚ ਇੰਟਰਵਿਊ, ਸ਼ੁਰੂਆਤੀ ਗਾਊਨ, ਸੱਭਿਆਚਾਰਕ ਪਹਿਰਾਵਾ, ਸਵਾਲ-ਜਵਾਬ, ਫਿਟਨੈੱਸ ਅਤੇ ਈਵਨਿੰਗ ਗਾਊਨ ਦਾ ਦੌਰ ਸ਼ਾਮਲ ਸੀ। ਪਰ ਉਸ ਨੇ ਆਪਣੇ ਆਤਮਵਿਸ਼ਵਾਸ, ਪ੍ਰਤਿਭਾ ਅਤੇ ਸੱਭਿਆਚਾਰਕ ਸੂਝਬੂਝ ਸਦਕਾ ਇਹ ਖ਼ਿਤਾਬ ਜਿੱਤਿਆ। ਇਸ ਜਿੱਤ ਨਾਲ ਹੁਣ ਉਹ 13 ਤੋਂ 20 ਜੂਨ 2027 ਤੱਕ ਜਕਾਰਤਾ, ਇੰਡੋਨੇਸ਼ੀਆ ਵਿਖੇ ਹੋਣ ਵਾਲੇ ਕੌਮਾਂਤਰੀ ਮੁਕਾਬਲੇ ਵਿਚ ਆਸਟ੍ਰੇਲੀਆ ਦੀ ਨੁਮਾਇੰਦਗੀ ਕਰੇਗੀ। ਉਨ੍ਹਾਂ ਦੱਸਿਆ ਕਿ ਸਿਰਫ਼ 20 ਸਾਲ ਦੀ ਉਮਰ ਵਿਚ ਪ੍ਰਨੀਤ ਯੂਥ ਦੇ ਸਸ਼ਕਤੀਕਰਨ, ਸਿੱਖਿਆ ਅਤੇ ਸੱਭਿਆਚਾਰਕ ਜਾਗਰੂਕਤਾ ਲਈ ਵੀ ਸਰਗਰਮ ਹੈ। ਉਹ ‘ਆਜ਼ਾਦ’ ਨਾਮ ਦੀ ਸੰਸਥਾ ਦੀ ਸੰਸਥਾਪਕ ਹੈ , ਜਿਸ ਦਾ ਮੁੱਖ ਮਕਸਦ ਯੂਥ ਨੂੰ ਸਿੱਖਿਆ ਅਤੇ ਲੀਡਰਸ਼ਿਪ ਦੇ ਮੌਕੇ ਪ੍ਰਦਾਨ ਕਰਨਾ ਹੈ। ਉਸ ਵਲੋਂ ਭਾਰਤ ਵਿਚ ਬੱਚਿਆਂ, ਖ਼ਾਸ ਕਰਕੇ ਛੋਟੀ ਉਮਰ ਦੀਆਂ ਲੜਕੀਆਂ ਨੂੰ 1000 ਤੋਂ ਵੱਧ ਕਿਤਾਬਾਂ ਦਾਨ ਕੀਤੀਆਂ ਜਾ ਚੁੱਕੀਆਂ ਅਤੇ ਅਗਲੇ ਦੋ ਸਾਲਾਂ ਦੌਰਾਨ ਕੌਮਾਂਤਰੀ ਪੱਧਰ ‘ਤੇ 20 ਹਜ਼ਾਰ ਕਿਤਾਬਾਂ ਦਾਨ ਕਰਨ ਦਾ ਟੀਚਾ ਵੀ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਪ੍ਰਨੀਤ 2027 ਵਿਚ ਨਿਊਯਾਰਕ ਵਿਖੇ ਹੋਣ ਵਾਲੀ ਸੰਯੁਕਤ ਰਾਸ਼ਟਰ ਦੀ ਯੁਵਾ ਕਾਨਫ਼ਰੰਸ ਵਿਚ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਇਲਾਵਾ ਪ੍ਰਨੀਤ ‘ਸਨਸ਼ਾਈਨ ਕੋਸਟ ਯੰਗ ਲਿਬਰਲ ਨੈਸ਼ਨਲ ਪਾਰਟੀ’ ਦੀ ਕਾਰਜਕਾਰੀ ਟੀਮ ਦੀ ਮੈਂਬਰ ਵੀ ਹੈ। ਜ਼ਿਕਰਯੋਗ ਹੈ ਕਿ ਪ੍ਰਨੀਤ ਕੌਰ ਸਾਲ 2009 ਵਿਚ ਮਹਿਜ਼ ਤਿੰਨ ਸਾਲ ਦੀ ਉਮਰ ਵਿਚ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ਪਹੁੰਚੀ ਸੀ, ਅੱਜ ਉਸ ਨੇ ਕੌਮਾਂਤਰੀ ਪੱਧਰ ‘ਤੇ ਆਪਣੀ ਪਹਿਚਾਣ ਬਣਾਉਣ ਦੇ ਨਾਲ-ਨਾਲ ਆਪਣੇ ਜੱਦੀ ਪਿੰਡ ਵੈਰੋਵਾਲ ਅਤੇ ਨਾਨਕਾ ਪਰਿਵਾਰ ਬਠਿੰਡਾ ਦਾ ਨਾਮ ਵੀ ਰੌਸ਼ਨ ਕੀਤਾ ਹੈ।
ਪਿਛਲੀ ਖ਼ਬਰ ਇਕਬਾਲ ਸਿੰਘ ਮੇਟ ਨੇ ਨਗਰ ਕੌਂਸਲ ਕੋਟਫੱਤਾ ਦੇ ਮੀਤ ਪ੍ਰਧਾਨ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਦਿਵਿਆਂਗ ਬੱਚਿਆਂ ਦੇ ਮਾਪਿਆਂ ਨੂੰ ਬਲਾਕ ਪੱਧਰੀ ਇਕ ਰੋਜ਼ਾ ਟਰੇਨਿੰਗ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।