17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਬਠਿੰਡਾ 'ਚ ਪਾਣੀ ਸੰਭਾਲ ਵਿਸ਼ੇ 'ਤੇ ਪ੍ਰਦਰਸ਼ਨੀ ਲਗਾਈ ਗਈ

ਅਜੀਤ ਡੈਸਕ 03-03-2026
ਬਠਿੰਡਾ, 2 ਮਾਰਚ (ਵੀਰਪਾਲ ਸਿੰਘ)- ਮਾਲਵਾ ਖੇਤਰ ਵਿਚ ਧਰਤੀ ਹੇਠਲੇ ਪਾਣੀ ਵਿਚ ਵਧ ਰਹੀ ਯੂਰੇਨੀਅਮ ਦੀ ਮਾਤਰਾ ਦੀ ਚਿੰਤਾ ਨੂੰ ਲੈ ਕੇ ਵਾਤਾਵਰਨ ਪ੍ਰੇਮੀ ਰਮੇਸ਼ ਗੁਪਤਾ, ਵੀਨਾ ਰਾਣੀ, ਅਸ਼ੋਕ ਮਿੱਤਲ ਵਲੋਂ ਰਾਸ਼ਟਰੀ ਸੰਵਮ ਸੰਘ ਦੇ ਸਹਿਯੋਗ ਨਾਲ 'ਪਾਣੀ ਸੰਭਾਲੋ' ਵਿਸ਼ੇ 'ਤੇ ਲਾਰਡ ਰਾਮਾ ਹਾਲ ਵਿਖੇ ਪ੍ਰਦਰਸ਼ਨੀ ਲਗਾਈ ਗਈ | ਵਾਤਾਵਰਨ ਪ੍ਰੇਮੀ ਅਸ਼ੋਕ ਮਿੱਤਲ ਵਲੋਂ ਪ੍ਰਦਰਸ਼ਨੀ ਦੌਰਾਨ ਸੰਬੋਧਨ ਕਰਦੇ ਹੋਏ ਦੱਸਿਆ ਕਿ ਮੀਡੀਆ ਰਿਪੋਰਟਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਬਠਿੰਡਾ ਜ਼ਿਲ੍ਹੇ ਅਤੇ ਆਸ-ਪਾਸ ਖੇਤਰਾਂ ਵਿਚ ਪਾਣੀ ਦੇ 136 ਨਮੂੰਨੇ ਲਏ ਗਏ, ਜਿਨ੍ਹਾਂ ਵਿਚੋਂ 51 ਫ਼ੀਸਦੀ ਨਮੂੰਨੇ ਫੇਲ੍ਹ ਰਹੇ | ਇਸ ਤੋਂ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਬਠਿੰਡਾ ਅਤੇ ਨਾਲ ਲੱਗਦੇ ਏਰੀਏ ਵਿਚ ਧਰਤੀ ਹੇਠਲਾ 40 ਫ਼ੀਸਦੀ ਪਾਣੀ ਪੀਣ ਯੋਗ ਨਹੀਂ ਰਿਹਾ | ਉਨ੍ਹਾਂ ਅੱਗੇ ਕਿਹਾ ਕਿ ਪਾਣੀ ਦੀ ਹਰ ਤਰ੍ਹਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਉਪਰਾਲੇ ਕਰਨ ਦੀ ਲੋੜ ਹੈ |
ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਆਪਣੀਆਂ ਰੋਜਾਨਾ ਪਾਣੀ ਦੀਆਂ ਲੋੜਾਂ ਨੂੰ ਸਾਵਧਾਨੀਆਂ ਨਾਲ ਹਜਾਰਾਂ ਲੀਟਰ ਪਾਣੀ ਦੀ ਬੱਚਤ ਕਰਨ ਦੇ ਨਾਲ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ | ਪ੍ਰਦਰਸ਼ਨੀ ਦੌਰਾਨ ਪਾਣੀ ਦੀ ਸੰਭਾਲ ਅਤੇ ਦੂਸ਼ਿਤ ਹੋਣ ਤੋਂ ਬਚਾਉਣ ਲਈ ਵੱਖ-ਵੱਖ ਤਰ੍ਹਾਂ ਦੇ ਪੋਸਟਰ ਅਤੇ ਬੈਨਰ ਤੇ ਹੋਰ ਮਾਡਲਾਂ ਰਾਹੀ ਮੀਂਹ ਦੇ ਪਾਣੀ ਸੰਭਾਲਣ, ਰਸਾਇਣਕ ਖੇਤੀ ਦਾ ਥਾਂ ਜੈਵਿਕ ਖੇਤੀ ਕਰਨ ਨਾਲ ਪਾਣੀ ਦੂਸ਼ਿਤ ਹੋਣ ਤੋਂ ਬਚਾਉਣ ਬਾਰੇ ਚਾਨਣਾ ਪਾਇਆ ਗਿਆ | ਇਸ ਪ੍ਰਦਰਸ਼ਨੀ ਮੌਕੇ ਰਮੇਸ਼ ਗੁਪਤਾ, ਸਰਬਜੀਤ ਸਿੰਘ, ਅਨਿਲ ਸਿੰਗਲਾ, ਅਸੀਸ, ਦਿਨੇਸ਼ ਗੋਇਲ, ਅਸ਼ੋਕ ਮਾਲਵਾ, ਮਦਨ ਗੋਪਾਲ ਜਿੰਦਲ, ਪ੍ਰੋ. ਵਿਨੈ ਕੁਮਾਰ, ਡਾਕਟਰ ਸ਼ਿਵ ਦੱਤ ਅਤੇ ਅਸ਼ੋਕ ਗਰਗ ਦਾ ਵਿਸ਼ੇਸ ਯੋਗਦਾਨ ਰਿਹਾ |
ਪਿਛਲੀ ਖ਼ਬਰ ਲੋਕਾਂ ਨੇ ਪਰਿਵਾਰਾਂ ਸਮੇਤ ਹੋਲੀ ਦੇ ਪਵਿੱਤਰ ਤਿਉਹਾਰ ਮੌਕੇ ਪੂਜਾ ਕੀਤੀ ਅਗਲੀ ਖ਼ਬਰ ਸਵਰਗੀ ਜਸਵੀਰ ਸਿੰਘ ਬਰਾੜ ਤੇ ਇਕਬਾਲ ਸਿੰਘ ਕਾਨ੍ਹਾ ਦੀ ਯਾਦ ਵਿਚ ਵਾਲੀਬਾਲ ਲੀਗ ਆਯੋਜਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।