15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਰਜਬਾਹੇ 'ਚ ਨਹਾਉਂਦੇ ਸਮੇਂ ਡੁੱਬਣ ਕਾਰਨ ਨੌਜਵਾਨ ਦੀ ਮੌਤ

ਅਜੀਤ ਡੈਸਕ 06-03-2026
ਬਠਿੰਡਾ, 5 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਹੋਲੀ ਵਾਲੇ ਦਿਨ ਰਜਬਾਹੇ ਵਿਚ ਨਹਾਉਂਦੇ ਸਮੇਂ ਡੁੱਬਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ¢ ਮਿ੍ਤਕ ਦੀ ਪਹਿਚਾਣ ਸੇਵਕ ਸਿੰਘ (23) ਵਜੋਂ ਹੋਈ ਹੈ, ਜੋ ਬਠਿੰਡਾ ਦੇ ਅਰਜਨ ਨਗਰ ਦਾ ਰਹਿਣ ਵਾਲਾ ਹੈ | ਸੇਵਕ ਆਪਣੇ ਦੋ ਹੋਰ ਦੋਸਤਾਂ ਦੇ ਨਾਲ ਸਥਾਨਕ ਆਈ.ਟੀ.ਆਈ. ਦੇ ਨੇੜੇ ਸਾਈਾ ਨਗਰ ਕੋਲੋਂ ਲੰਘਦੇ ਰਜਬਾਹੇ ਵਿਚ ਨਹਾਅ ਰਿਹਾ ਸੀ, ਪਰ ਅਚਾਨਕ ਉਹ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ | ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪ ਲਾਈਨ ਟੀਮ, ਜਿਸ ਵਿਚ ਜਸਕਰਨ ਮੋਖਾ,ਸੰਦੀਪ ਗਿੱਲ ਅਤੇ ਹਰਮਨ ਦੀਪ ਸਿੰਘ ਸ਼ਾਮਲ ਸਨ, ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਪਾਣੀ ਵਿਚ ਡੁੱਬੇ ਹੋਏ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ¢ ਜਦੋਂ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਨੌਜਵਾਨ ਨਹੀਂ ਮਿਲਿਆ, ਤਾਂ ਸਹਾਰਾ ਟੀਮ ਨੇ ਐਨ.ਡੀ.ਆਰ.ਐਫ. ਟੀਮ ਨੂੰ ਸੂਚਿਤ ਕੀਤਾ ਅਤੇ ਐਨ.ਡੀ.ਆਰ.ਐਫ. ਟੀਮ ਨੇ ਇਕ ਘੰਟੇ ਦੀ ਜੱਦੋਜਹਿਦ ਬਾਅਦ ਨੌਜਵਾਨ ਦੀ ਲਾਸ਼ ਨੂੰ ਰਜਬਾਹੇ ਵਿਚੋਂ ਬਰਾਮਦ ਕੀਤਾ¢ ਉਪਰੰਤ ਸਹਾਰਾ ਟੀਮ ਨੇ ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਪਹੁੰਚਾਇਆ¢
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ 8 ਦੀ ਮੌੜ ਰੈਲੀ ਸੰਬੰਧੀ ਅਕਾਲੀ ਵਰਕਰਾਂ 'ਚ ਭਰਪੂਰ ਉਤਸ਼ਾਹ-ਚਾਉਕੇ ਅਗਲੀ ਖ਼ਬਰ ਧੋਬੀਆਣਾ ਬਸਤੀ 'ਚੋਂ ਕਾਰ ਸਵਾਰਾਂ ਵਲੋਂ ਤਿੰਨ ਬੱਚਿਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।