15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪੰਜਾਬ ਬਚਾਓ 'ਸੁਖਬੀਰ ਬਾਦਲ' ਲਿਆਓ ਕੱਲ੍ਹ 'ਗੋਨਿਆਨਾ' ਦੀ ਰੈਲੀ ਬੰਨੇਗੀ 2027 ਚੋਣਾਂ ਦਾ ਮੁੱਢ- ਬਰਾੜ, ਗੁਰੂ <br/>

ਅਜੀਤ ਡੈਸਕ 06-03-2026
ਮਹਿਮਾ ਸਰਜਾ, 5 ਮਾਰਚ (ਬਲਦੇਵ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ ਅਤੇ ਭੁੱਚੋ ਦੇ ਹਲਕਾ ਇੰਚਾਰਜ ਦਲਜੀਤ ਸਿੰਘ ਗੁਰੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ 7 ਮਾਰਚ ਕੱਲ੍ਹ ਨੂੰ ਅਨਾਜ ਮੰਡੀ ਗੋਨਿਆਨਾ ਵਿਖੇ ਰੱਖੀ ਪੰਜਾਬ ਬਚਾਓ ਰੈਲੀ ਦੇ ਇਕੱਠ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸੰਬੋਧਨ ਕਰਨਗੇ | ਇਸ ਤੋਂ ਇਲਾਵਾ ਪੰਜਾਬ ਦੇ ਹੋਰ ਬੁਲਾਰੇ ਵੀ ਪਹੁੰਚ ਰਹੇ ਹਨ | ਉਨ੍ਹਾਂ ਕਿਹਾ 2027 ਦੀਆਂ ਪੰਜਾਬ ਚੋਣਾਂ ਫਤਿਹ ਕਰਨ ਲਈ ਅਤੇ ਸੂਬੇ ਦੇ ਹਿੱਤਾਂ ਵਿਚ ਵੱਡੇ ਮੁੱਦੇ ਉਠਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿੱਢੀ ਮੁਹਿੰਮ ਨੂੰ ਪੰਜਾਬ ਬਚਾਓ ਰੈਲੀ ਦੌਰਾਨ ਭਾਰੀ ਜਨਤਕ ਸਮਰਥਨ ਮਿਲ ਰਿਹਾ ਹੈ | ਪਿੰਡਾਂ ਦੇ ਲੋਕਾਂ ਵਿਚ ਪੰਜਾਬ ਬਚਾਓ ਰੈਲੀ ਦੇ ਸਬੰਧ ਵਿਚ ਕੀਤੀਆਂ ਮੀਟਿੰਗਾਂ ਦੌਰਾਨ ਸੁਖਬੀਰ ਬਾਦਲ ਦੀ 'ਗੋਨਿਆਣਾ' ਆਮਦ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ | ਲੋਕ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਸ਼ਾਮਿਲ ਹੋ ਰਹੇ ਹਨ | 'ਪੰਜਾਬ ਬਚਾਓ 2027 ਅਕਾਲੀ ਦਲ' ਦੀ ਸਰਕਾਰ ਲਿਆਓ ਗੋਨਿਆਣਾ ਮੰਡੀ ਵਿਖੇ ਹੋ ਰਹੀ ਰੈਲੀ ਵਿਚ ਵਰਕਰਾਂ ਨੂੰ ਵੱਡੇ ਕਾਫ਼ਲੇ ਬੰਨ੍ਹਕੇ ਪੁੱਜਣ ਲਈ ਆਖਿਆ | ਇਸ ਮੌਕੇ ਸੂਤਰਾਂ ਅਨੁਸਾਰ ਰੈਲੀ ਦੌਰਾਨ ਪੰਜਾਬ ਸਰਕਾਰ ਅਤੇ ਵਿਰੋਧੀ ਪਾਰਟੀਆਂ 'ਤੇ ਸ਼ਬਦੀ ਤਿੱਖਾ ਹਮਲਾ ਕਰਨ ਦੀ ਉਮੀਦ ਹੈ | 'ਆਪ' ਪਾਰਟੀ, ਭਾਜਪਾ ਅਤੇ ਕਾਂਗਰਸ ਦੀਆਂ ਲੋਕ ਮਾਰੂ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ | ਕਿਸਾਨਾਂ, ਮਜ਼ਦੂਰਾਂ ਅਤੇ ਹਰ ਵਰਗ ਦੇ ਹੱਕਾਂ ਵਿਚ ਆਵਾਜ਼ ਬੁਲੰਦ ਕਰਨ ਲਈ ਹੋਰ ਅਹਿਮ ਵੱਡੇ ਏਜੰਡੇ ਤੇ ਐਲਾਨ ਹੋਣਗੇ |

ਪਿਛਲੀ ਖ਼ਬਰ ਬੁਰਾ ਨਾ ਮੰਨੋ ਹੋਲੀ ਹੈ... <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ 8 ਦੀ ਮੌੜ ਰੈਲੀ ਸੰਬੰਧੀ ਅਕਾਲੀ ਵਰਕਰਾਂ 'ਚ ਭਰਪੂਰ ਉਤਸ਼ਾਹ-ਚਾਉਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।