28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸ਼ਾਨਦਾਰ ਰਿਹਾ ਪੀ.ਐੱਮ. ਸਰਕਾਰੀ ਕੰਨਿਆ ਸਕੂਲ ਨਥਾਣਾ ਦਾ ਨਤੀਜਾ <br/>

ਅਜੀਤ ਡੈਸਕ 13-04-2026
ਨਥਾਣਾ, 12 ਅਪੈ੍ਰਲ (ਗੁਰਦਰਸ਼ਨ ਲੁੱਧੜ)-ਪੀ.ਐਮ.ਸ਼੍ਰੀ ਸਰਕਾਰੀ ਕੰਨਿਆ ਹਾਈ ਸਕੂਲ ਨਥਾਣਾ ਦੀ ਅੱਠਵੀਂ ਜਮਾਤ ਦੀ ਪ੍ਰੀਖਿਆ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਦੀਆਂ ਜਿੱਥੇ 100 ਫ਼ੀਸਦੀ ਵਿਦਿਆਰਥਣਾਂ ਨੇ ਅੱਠਵੀਂ ਜਮਾਤ ਪਾਸ ਕੀਤੀ ਹੈ, ਉੱਥੇ ਜਮਾਤ ਦੀਆਂ ਕੁੱਲ 18 ਵਿਦਿਆਰਥਣਾਂ ਵਿਚੋਂ ਤਿੰਨ ਵਿਦਿਆਰਥਣਾਂ ਨੇ 90 ਫ਼ੀਸਦੀ ਤੋਂ ਵੱਧ ਅੰਕ ਅਤੇ 9 ਵਿਦਿਆਰਥਣਾਂ ਨੇ 80 ਫ਼ੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ ਹਨ | ਕੁਲ 18 ਵਿਦਿਆਰਥਣਾਂ ਵਿਚੋਂ 17 ਨੇ ਪਹਿਲੇ ਦਰਜੇ ਦੇ ਅੰਕ ਪ੍ਰਾਪਤ ਕਰਕੇ ਜਮਾਤ ਪਾਸ ਕੀਤੀ ਹੈ ਅਤੇ 16 ਵਿਦਿਆਰਥਣਾਂ ਨੇ ਸਮਾਜਿਕ ਵਿਗਿਆਨ ਵਿਚੋਂ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਵਿੱਦਿਅਕ ਪ੍ਰਦਰਸ਼ਨ ਕੀਤਾ ਹੈ | ਜਮਾਤ ਵਿਚੋਂ ਪਹਿਲੇ ਸਥਾਨ 'ਤੇ ਰਹਿਣ ਵਾਲੀ ਵਿਦਿਆਰਥਣ ਸੰਜਨਾ ਨੇ 93 ਫ਼ੀਸਦੀ, ਦੂਜੇ ਸਥਾਨ 'ਤੇ ਰਹੀ ਵਿਦਿਆਰਥਣ ਸੁਖਬੀਰ ਕੌਰ ਨੇ 9.3 ਫ਼ੀਸਦੀ ਅਤੇ ਤੀਜੇ ਸਥਾਨ 'ਤੇ ਰਹੀ ਵਿਦਿਆਰਥਣ ਪਲਕ ਨੇ 90 ਫ਼ੀਸਦੀ ਅੰਕ ਹਾਸਿਲ ਕੀਤੇ ਹਨ | ਸਕੂਲ ਦੀ ਇਸ ਜਮਾਤ ਦੀਆਂ ਕੁਝ ਵਿਦਿਆਰਥਣਾਂ ਨੇ ਸਮਾਜਿਕ ਵਿਗਿਆਨ, ਪੰਜਾਬੀ, ਕੰਪਿਊਟਰ ਸਾਇੰਸ ਵਿਚ 100 ਵਿਚੋਂ 100 ਅੰਕ ਹਾਸਿਲ ਕਰਕੇ ਵਿਸ਼ੇਸ਼ ਪ੍ਰਾਪਤੀ ਕੀਤੀ ਹੈ | ਸਕੂਲ ਦੇ ਮੁੱਖ ਅਧਿਆਪਕਾ ਡਾ: ਨੀਤੂ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਮੁੱਚੇ ਸਕੂਲੀ ਸਟਾਫ਼ ਅਤੇ ਉਨ੍ਹਾਂ ਦੇ ਮਾਪਿਆਂ ਦੇ ਸਹਿਯੋਗ ਸਦਕਾ ਸਕੂਲ ਦੀ ਇਹ ਸ਼ਾਨਦਾਰ ਪ੍ਰਾਪਤੀ ਹਾਸਿਲ ਹੋਈ ਹੈ |

ਪਿਛਲੀ ਖ਼ਬਰ ਵਿਵੇਕ ਆਸ਼ਰਮ ਜਲਾਲ ਦੇ ਮੁਖੀ ਸੁਆਮੀ ਬ੍ਰਹਮਮੁਨੀ ਨੂੰ ਪਦਮ ਸ੍ਰੀ ਐਵਾਰਡ ਮਿਲਣਾ ਚਾਹੀਦਾ-ਸੰਧੂ ਅਗਲੀ ਖ਼ਬਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਵਲੋਂ ਦੋ ਰੋਜ਼ਾ ਚਿੱਤਰਕਲਾ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।